ਆਰਥਿਕ ਮੰਗਾਂ ਨੂੰ ਲੈ ਕੇ ਤਿੱਖੇ ਸੰਘਰਸ਼ ਦਾ ਐਲਾਨ ਨਿੱਜੀ ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਫਾਜ਼ਿਲਕਾ : ਪੁਰਾਣੇ ਸਕੇਲ, ਪੈਨਸ਼ਨ ਤੇ ਭੱਤੇ ਬਹਾਲੀ ਮੋਰਚਾ ਵੱਲੋਂ ਆਪਣੀਆਂ ਆਰਥਿਕ ਮੰਗਾਂ ਨੂੰ ਲੈ ਕੇ ਅਰੋੜਵੰਸ਼ ਧਰਮਸ਼ਾਲਾ ਅਬੋਹਰ ਵਿਖ਼ੇ ਇੱਕ ਮਹੱਤਵਪੂਰਨ ਕਨਵੈਨਸ਼ਨ ਕੀਤੀ ਗਈ ਅਤੇ ਇਸਤੋਂ ਬਾਅਦ ਆਪ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਦੇ ਘਰ ਵੱਲ ਰੋਸ ਮਾਰਚ ਕੀਤਾ ਗਿਆ। ਕਨਵੈਨਸ਼ਨ ਦੀ ਪ੍ਰਧਾਨਗੀ ਡੀ ਟੀ ਐੱਫ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ,ਜ਼ਿਲ੍ਹਾ ਸਕੱਤਰ ਕੁਲਜੀਤ ਡੰਗਰ ਖੇੜਾ,ਗੁਲਸ਼ਨ ਕੁਮਾਰ ਪੰਜਾਬ ਰਾਜ ਵੇਟਰਨਰੀ ਇੰਸਪੈਕਟਰ ਯੂਨੀਅਨ,ਕੁਲਵਿੰਦਰ ਸਿੰਘ ਈ ਟੀ ਟੀ 6635,ਇੰਦਰਾਜ 4161 ਮਾਸਟਰ ਕਾਡਰ,ਟਹਿਲ ਸਿੰਘ ਮਲਟੀ ਪਰਪੱਜ਼ ਹੈਲਥ ਇਮਪਲਾਈਜ ਯੂਨੀਅਨ ਅਤੇ ਜਗਦੀਸ਼ ਸੱਪਾਂ ਵਾਲੀ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਦੇ ਸੂਬਾ ਕਨਵੀਨਰ ਅਤਿੰਦਰਪਾਲ ਘੱਗਾ,ਡੀ ਟੀ ਐੱਫ ਦੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ, ਜਿਲ੍ਹਾ ਸਕੱਤਰ ਕੁਲਜੀਤ ਡੰਗਰ ਖੇੜਾ, ਗੁਲਸ਼ਨ ਕੁਮਾਰ ਵੈਟਨਰੀ ਇੰਸਪੈਕਟਰ ਯੂਨੀਅਨ,ਕੁਲਵਿੰਦਰ ਸਿੰਘ 6635,ਇੰਦਰਾਜ 4161 ਮਾਸਟਰ ਕਾਡਰ,ਟਹਿਲ ਸਿੰਘ ਮਲਟੀਪਰਪਜ਼ ਹੈਲਥ ਇਮਪਲਾਇਜ ਯੂਨੀਅਨ,ਜਗਦੀਸ਼ ਸੱਪਾਂ ਵਾਲੀ ਜਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਆਦਿ ਨੇ ਕਿਹਾ ਕਿ ਨਵੇਂ ਕੇਂਦਰੀ ਸਕੇਲਾਂ ਅਧਾਰਿਤ 17-7-2020 ਦਾ ਨੋਟੀਫਿਕੇਸ਼ਨ ਮੁੱਢੋਂ ਰੱਦ ਕਰਵਾਕੇ ਛੇਵੇਂ ਪੰਜਾਬ ਤਨਖਾਹ ਕਮਿਸ਼ਨ + 15% ਵਾਧੇ ਅਨੁਸਾਰ ਤਨਖਾਹਾਂ ਫਿਕਸ ਕਰਵਾਉਣ, 1-1-2004 ਤੋਂ ਬਾਅਦ ਭਰਤੀ ਮੁਲਾਜ਼ਮਾ ਉੱਪਰ ਲਾਗੂ ਕਾਰਪੋਰੇਟ ਪੱਖੀ ਨਵੀਂ ਪੈਨਸ਼ਨ ਪ੍ਰਣਾਲੀ (NPS) ਰੱਦ ਕਰਕੇ ਪੁਰਾਣੀ ਪੈਨਸ਼ਨ ਪ੍ਰਣਾਲੀ (OPS) ਬਹਾਲ ਕਰਵਾਉਣ ਅਤੇ ਮੁਲਾਜ਼ਮਾਂ ਦੇ ਕੱਟੇ ਹੋਏ 37 ਕਿਸਮ ਦੇ ਭੱਤੇ ਸਮੇਤ ਪੇਂਡੂ ਇਲਾਕਾ ਭੱਤਾ, ਬਾਰਡਰ ਏਰੀਆ ਭੱਤਾ, ਏਸੀਪੀ ਦਾ ਲਾਭ ਤੇ ਪੈਂਡਿੰਗ 18% ਮਹਿੰਗਾਈ ਭੱਤਾ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ਾਂ ਨੂੰ ਜਰਬਾਂ ਦੇਣਾ, ਅੱਜ ਫਾਜ਼ਿਲਕਾ ਵਿਖ਼ੇ ਮੋਰਚੇ ਵੱਲੋਂ ਕੀਤੀ ਇਸ ਮਹੱਤਵਪੂਰਨ ਕਨਵੈਨਸ਼ਨ ਦਾ ਮੁੱਖ ਮਕਸਦ ਹੈ। ਉਨ੍ਹਾਂ ਦੱਸਿਆ ਕਿ 17 ਮਈ ਨੂੰ ਮੋਹਾਲੀ ਵਿਖੇ ਸੂਬਾਈ ਰੈਲੀ ਕਰਕੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵੱਲ ਉਲੀਕੇ ਰੋਸ ਮਾਰਚ ਲਈ ਮੁੱਢਲੀ ਚਰਚਾ ਕੀਤੀ ਗਈ, ਜਿਸ ਸਬੰਧੀ ਆਉਂਦੇ ਦਿਨਾਂ ਵਿੱਚ ਜਿਲ੍ਹੇ ਵਿੱਚ ਵੱਡੀ ਤਿਆਰੀ ਮੁਹਿੰਮ ਚਲਾਉਣ ਦਾ ਵੀ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਜਿਲ੍ਹਾ ਆਗੂਆਂ ਦਲਜੀਤ ਸਿੰਘ ਸਫੀਪੁਰ,ਰਮਨ ਸਿੰਗਲਾ ਅਤੇ ਜੋਗਿੰਦਰ ਧੰਜੂ ਨੇ ਕਿਹਾ ਕਿ ਮੋਰਚੇ ਵੱਲੋਂ ਉਪਰੋਕਤ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਤਹਿਤ 15 ਫਰਵਰੀ ਨੂੰ ਸੰਗਰੂਰ ਵਿਖ਼ੇ ਵਿਸ਼ਾਲ ਰੈਲੀ ਕੀਤੀ ਗਈ ਸੀ। ਇਸ ਰੈਲੀ ਤੋਂ ਬਾਅਦ 5 ਮਾਰਚ ਨੂੰ ਸੰਯੁਕਤ ਸਕੱਤਰ ਟੂ ਸੀ. ਐਮ. ਨਾਲ਼ ਮੁਲਾਕਾਤ ਵੀ ਹੋਈ ਜਿਸ ਵਿੱਚ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ। ਪਰ ਇਹ ਭਰੋਸਾ ਵਫ਼ਾ ਨਹੀਂ ਹੋਇਆ ਅਤੇ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਦੀਆਂ ਉਪਰੋਕਤ ਮੰਗਾਂ ਪ੍ਰਤੀ ਬੇਰੁਖੀ ਭਰਿਆ ਰਵਈਆ ਜਿਓਂ ਦੀ ਤਿਓਂ ਬਰਕਰਾਰ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਦੇ ਇਸ ਰਵੱਈਏ ਕਾਰਨ ਅਧਿਆਪਕ ਤੇ ਮੁਲਾਜਮ ਸੜਕਾਂ ਤੇ ਉਤਰਨ ਲਈ ਮਜਬੂਰ ਹਨ। ਇਸ ਕੜੀ ਤਹਿਤ ਹੀ ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਵੱਲੋਂ 17 ਮਈ ਨੂੰ ਮੁਹਾਲੀ ਵਿਖ਼ੇ ਸੂਬਾ ਪੱਧਰੀ ਰੈਲੀ ਕਰਕੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵੱਲ ਰੋਸ ਮਾਰਚ ਕੀਤਾ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਾਜਵਿੰਦਰ ਕੌਰ,ਪੂਜਾ ਰਾਣੀ,ਗੁਰਵਿੰਦਰ ਕੌਰ,ਰਮੇਸ਼ ਸੱਪਾਂ ਵਾਲੀ,ਬਲਜਿੰਦਰ ਗਰੇਵਾਲ,ਨੋਰੰਗ ਲਾਲ,ਦਿਨੇਸ਼ ਸ਼ਰਮਾ,ਪ੍ਰੇਮ ਕੰਬੋਜ,ਬੱਗਾ ਸੰਧੂ, ਭਾਰਤ ਭੂਸ਼ਣ,ਜੋਗਿੰਦਰ ਧੰਜੂ, ਅਮਰ ਲਾਲ,ਹਰੀਸ਼ ਕੁਮਾਰ, ਹੈੱਡ ਮਾਸਟਰ ਪ੍ਰਵੀਨ ਕੁਮਾਰ,ਓਮ ਪ੍ਰਕਾਸ਼,ਸੀਤਾ ਰਾਮ,ਪ੍ਰਿਕਸ਼ਿਤ ਕੁਮਾਰ,ਅਮਨਦੀਪ,ਲਲਿਤ ਮਲੇਠੀਆ, ਵਿਕਰਮ ਜਲੰਧਰਾ, ਸੁਭਾਸ਼ ਕੌੜਿਆਂ ਵਾਲੀ, ਵਿਕਾਸ ਸ਼ਰਮਾ, ਜਸਵੰਤ ਸੁਥਾਰ, ਜਤਿੰਦਰ ਆਰਿਆ, ਅਸ਼ਵਨੀ ਕੁਮਾਰ, ਗੌਰਵ ਬਜਾਜ, ਮਲਕੀਤ ਸਿੰਘ, ਵਿਨੋਦ ਕੁਮਾਰ, ਸੁਮੀਤ ਗਰੋਵਰ, ਰਣਜੀਤ ਕੁਮਾਰ, ਪ੍ਰਦੀਪ ਗਾਬਾ, ਕੁਲਵਿੰਦਰ ਸਿੰਘ 6635, ਜਸਕਰਨ, ਰਾਜਿੰਦਰ ਕੁਮਾਰ ਵੈਟਨਰੀ ਇੰਸਪੈਕਟਰ ਆਦਿ ਵੱਡੀ ਗਿਣਤੀ ’ਚ ਮੁਲਾਜ਼ਮ ਹਾਜ਼ਰ ਹੋਏ ।