ਜ਼ੀਰਾ ਨੈਸ਼ਨਲ ਲੋਕ ਅਦਾਲਤ ਪੁਰਾਣੇ ਕੇਸਾਂ ਦਾ ਨਿਪਟਾਰਾ
ਜ਼ੀਰਾ ਨੈਸ਼ਨਲ ਲੋਕ ਅਦਾਲਤ ਪੁਰਾਣੇ ਕੇਸਾਂ ਦਾ ਨਿਪਟਾਰਾ
Publish Date: Mon, 16 Mar 2026 04:43 PM (IST)
Updated Date: Mon, 16 Mar 2026 04:46 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਵਲ ਕੋਰਟ ਜ਼ੀਰਾ ਵਿਖੇ ਤਿੰਨ ਬੈਂਚਾਂ ਹੇਠ ਲੋਕ ਅਦਾਲਤ ਲਗਾਈ ਗਈ। ਜਿਸਦੇ ਪਹਿਲੇ ਬੈਂਚ ਵਿਚ ਪ੍ਰਤਿਮਾ ਸਿੰਗਲਾ ਪ੍ਰਧਾਨ ਅਫ਼ਸਰ, ਸਤਿੰਦਰ ਸਚਦੇਵਾ ਮੈਂਬਰ ਲੋਕ ਅਦਾਲਤ, ਐਡਵੋਕੇਟ ਪ੍ਰੀਤੀ ਅਗਰਵਾਲ ਮੈਂਬਰ, ਦੂਸਰੇ ਬੈਂਚ ਵਿਚ ਦੀਪਾਲ ਸਿੰਘ ਪ੍ਰਧਾਨ ਅਫਸਰ, ਵਿਜੇ ਮੋਂਗਾ ਮੈਂਬਰ ਲੋਕ ਅਦਾਲਤ, ਐਡਵੋਕੇਟ ਮਨਪ੍ਰੀਤ ਸਿੰਘ ਸਿੱਧੂ ਮੈਂਬਰ ਅਤੇ ਤੀਸਰੇ ਬੈਂਚ ਵਿਚ ਗੁਰਪ੍ਰੀਤ ਕੌਰ ਪ੍ਰਧਾਨ ਅਫਸਰ, ਜ਼ੀਰਾ ਲੈਬੋਰਟਰੀ ਤੋਂ ਡਾਕਟਰ ਆਰਤੀ ਬਿੰਦਰਾ ਮੈਂਬਰ ਲੋਕ ਅਦਾਲਤ ਅਤੇ ਬਲਵੰਤ ਸਿੰਘ ਧੰਜੂ ਰਿਟਾਇਰਡ (ਏਡੀਜੇ) ਨੇ ਬਤੌਰ ਮੈਂਬਰ ਹਿੱਸਾ ਲਿਆ। ਇਸ ਮੌਕੇ ਸੀਨੀਅਰ ਲੋਕ ਅਦਲਾਤ ਮੈਂਬਰ ਅਤੇ ਸਮਾਜ ਸੇਵੀ ਸਤਿੰਦਰ ਸਚਦੇਵਾ ਨੇ ਕਿਹਾ ਕਿ ਲੋਕ ਅਦਾਲਤਾਂ ਰਾਹੀ ਕੇਸਾਂ ਦਾ ਨਿਪਟਾਰਾ ਕਰਵਾਉਣਾ ਨਿਆਂ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿਚ ਭੂਮਿਕਾ ਨਿਭਾਉਂਦੀ ਹੈ ਅਤੇ ਅਦਾਲਤਾਂ ਵਿਚ ਲੰਬਿਤ ਕੇਸਾਂ ਦੀ ਗਿਣਤੀ ਘੱਟਦੀ ਹੈ । ਇਸ ਮੌਕੇ ਜ਼ੀਰਾ ਲੈਬੋਰਟਰੀ ਤੋਂ ਡਾਕਟਰ ਆਰਤੀ ਬਿੰਦਰਾ ਨੇ ਕਿਹਾ ਕਿ ਲੋਕ ਅਦਾਲਤਾਂ ਵਿਚ ਟ੍ਰੈਫਿਕ ਚਲਾਨ, ਬੈਂਕ ਕਰਜੇ ਨਾਲ ਸਬੰਧਤ ਮਾਮਲੇ, ਮੋਟਰ ਐਕਸੀਡੈਂਟ ਕਲੇਮ ਆਦਿ ਮਸਲੇ ਰੱਖੇ ਜਾ ਸਕਦੇ ਹਨ। ਡਾਕਟਰ ਬਿੰਦਰਾ ਨੇ ਕਿਹਾ ਕਿ ਲੋਕ ਅਦਾਲਤ ਵਿਚ ਫੈਸਲਾ ਨਾ ਸਿਰਫ਼ ਧਿਰਾਂ ਵਿਚਕਾਰ ਦੁਸ਼ਮਣੀ ਖ਼ਤਮ ਕਰਦਾ ਹੈ ਸਗੋਂ ਸਮਾ ਅਤੇ ਪੈਸੇ ਦੀ ਬਚਤ ਵੀ ਕਰਦਾ ਹੈ।