ਜੀਏਵੀ ਜੈਨ ਆਦਰਸ਼ ਵਿਦਿਆਲਿਆ ’ਚ ਪੂਲ ਪਾਰਟੀ ਕਰਵਾਈ
ਜੀ.ਏ.ਵੀ. ਜੈਨ ਆਦਰਸ਼ ਵਿਦਿਆਲਿਆ ਵਿੱਚ ਪੂਲ ਪਾਰਟੀ ਦੌਰਾਨ ਨੰਨੇ ਬੱਚਿਆਂ ਨੇ ਮਨਾਇਆ ਗਰਮੀਆਂ ਦਾ ਜਸ਼ਨ
Publish Date: Fri, 15 May 2026 05:30 PM (IST)
Updated Date: Fri, 15 May 2026 05:33 PM (IST)
ਦੀਪਕ ਕੁਮਾਰ ਡੀਕੇ. ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਦੇ ਜੀ.ਏ.ਵੀ. ਜੈਨ ਆਦਰਸ਼ ਵਿਦਿਆਲਿਆ ਵਿਖੇ ਗਰਮੀਆਂ ਦੀ ਤਪਸ਼ ਤੋਂ ਰਾਹਤ ਦਿਵਾਉਣ ਅਤੇ ਬੱਚਿਆਂ ਨੂੰ ਮਨੋਰੰਜਕ ਗਤੀਵਿਧੀਆਂ ਨਾਲ ਜੋੜਨ ਲਈ ਵਿਸ਼ੇਸ਼ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ। ਪਲੇਵੇਅ ਅਤੇ ਨਰਸਰੀ ਕਲਾਸਾਂ ਦੇ ਛੋਟੇ ਬੱਚਿਆਂ ਨੇ ਇਸ ਸਮਾਗਮ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪਾਣੀ ਵਿੱਚ ਖੇਡਦਿਆਂ ਖੂਬ ਮੌਜ ਮਸਤੀ ਕੀਤੀ। ਇਹ ਸਮਾਗਮ ਸਕੂਲ ਦੇ ਚੇਅਰਮੈਨ ਅਨਿਲ ਜੈਨ ਅਤੇ ਪ੍ਰਿੰਸੀਪਲ ਨਰੇਸ਼ ਸਪੜਾ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਵਾਈਸ ਪ੍ਰਿੰਸੀਪਲ ਸ਼ੀਨਮ ਧੂੜੀਆ ਨੇ ਦੱਸਿਆ ਕਿ ਬੱਚਿਆਂ ਲਈ ਰੰਗੀਨ ਅਤੇ ਸੁਰੱਖਿਅਤ ਪੂਲ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਸਨ। ਗੁਬਾਰਿਆਂ ਅਤੇ ਖਿਡੌਣਿਆਂ ਨਾਲ ਸਜਾਏ ਗਏ ਮਾਹੌਲ ਵਿੱਚ ਬੱਚਿਆਂ ਨੇ ਪਾਣੀ ਨਾਲ ਖੇਡਣ ਦੇ ਨਾਲ-ਨਾਲ ਸੰਗੀਤ ‘ਤੇ ਡਾਂਸ ਕਰਦੇ ਹੋਏ ਸਮਾਗਮ ਦਾ ਪੂਰਾ ਆਨੰਦ ਮਾਣਿਆ। ਚੇਅਰਮੈਨ ਅਨਿਲ ਜੈਨ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਮਨੋਰੰਜਕ ਗਤੀਵਿਧੀਆਂ ਵੀ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਬਹੁਤ ਜ਼ਰੂਰੀ ਹਨ। ਅਜਿਹੇ ਪ੍ਰੋਗਰਾਮ ਬੱਚਿਆਂ ਦੇ ਆਤਮਵਿਸ਼ਵਾਸ ਨੂੰ ਵਧਾਉਂਦੇ ਹਨ ਅਤੇ ਉਨ੍ਹਾਂ ਨੂੰ ਸਕੂਲ ਨਾਲ ਹੋਰ ਜੋੜਦੇ ਹਨ। ਇਸ ਮੌਕੇ ‘ਤੇ ਸਕੂਲ ਦਾ ਸਮੂਹ ਸਟਾਫ਼ ਵੀ ਮੌਜੂਦ ਸੀ।