ਮਾਊਂਟ ਲਿਟਰਾ ਜੀ ਸਕੂਲ ’ਚ ਯੈਲੋ ਡੇਅ ਮਨਾਇਆ
ਮਾਊਂਟ ਲਿਟਰਾ ਜੀ ਸਕੂਲ ਵਿਚ ਯੈਲੋ ਡੇ ਮਨਾਇਆ
Publish Date: Sat, 16 May 2026 04:22 PM (IST)
Updated Date: Sat, 16 May 2026 04:24 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਮਾਊਂਟ ਲਿਟਰਾ ਜੀ ਸਕੂਲ ਵਿਚ ਅੱਜ ‘ਯੈਲੋ ਡੇਅ’ ਮਨਾਇਆ ਗਿਆ। ਇਸ ਮੌਕੇ ਨੰਨੇ-ਮੁੰਨੇ ਵਿਦਿਆਰਥੀ ਪੀਲੇ ਰੰਗ ਦੇ ਸੁੰਦਰ ਪਹਿਰਾਵਿਆਂ ਵਿਚ ਸਕੂਲ ਪਹੁੰਚੇ।ਬੱਚਿਆਂ ਨੇ ਵੱਖ-ਵੱਖ ਮਨੋਰੰਜਕ ਅਤੇ ਸਿੱਖਿਆਤਮਕ ਗਤੀਵਿਧੀਆਂ ਵਿਚ ਭਾਗ ਲੈ ਕੇ ਦਿਨ ਦਾ ਖੂਬ ਆਨੰਦ ਮਾਣਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਬੱਚਿਆਂ ਨੂੰ ਪੀਲੇ ਰੰਗ ਦੀ ਪਹਿਚਾਣ ਅਤੇ ਇਸ ਦੇ ਮਹੱਤਵ ਨਾਲ ਜਾਣੂ ਕਰਵਾਉਣਾ ਸੀ। ਸਕੂਲ ਦੀ ਪ੍ਰਿੰਸੀਪਲ ਵਨੀਤਾ ਬਾਂਸਲ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੀਲਾ ਰੰਗ ਖੁਸ਼ੀ, ਉਰਜਾ,ਆਸ ਅਤੇ ਸਕਾਰਾਤਮਕ ਸੋਚ ਦਾ ਪ੍ਰਤੀਕ ਹੈ। ਬੱਚਿਆਂ ਨੇ ਪੀਲੇ ਰੰਗ ਨਾਲ ਸੰਬੰਧਿਤ ਵਸਤਾਂ ਅਤੇ ਫਲਾਂ ਦੀ ਪਛਾਣ ਕਰਦਿਆਂ ਆਪਣੇ ਗਿਆਨ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀ ਆਪਣੇ ਨਾਲ ਪੀਲੇ ਖਿਡੌਣੇ, ਗੁਬਾਰੇ,ਫੁੱਲ, ਕੇਲੇ, ਅੰਬ, ਨਿੰਬੂ ਵਰਗੇ ਫਲ ਵੀ ਲੈ ਕੇ ਆਏ। ਕਲਾਸਰੂਮ ਦੀ ਪੀਲੇ ਰੰਗ ਨਾਲ ਕੀਤੀ ਸੁੰਦਰ ਸਜਾਵਟ ਸਭ ਦਾ ਧਿਆਨ ਖਿੱਚ ਰਹੀ ਸੀ। ਇਸ ਮੌਕੇ ਕਵਿਤਾਵਾਂ,ਗੀਤਾਂ ਅਤੇ ਖੇਡਾਂ ਰਾਹੀਂ ਬੱਚਿਆਂ ਨੇ ਸਿੱਖਣ ਨੂੰ ਰੋਚਕ ਬਣਾਇਆ। ਇਸ ਮੌਕੇ ਅਧਿਆਪਿਕਾਵਾਂ ਰਿੰਪੀ,ਅਨਮੋਲ, ਸੁਮਨ, ਕਿਰਣਦੀਪ, ਨਵਦੀਪ ਅਤੇ ਹਰਮਨ ਨੇ ਵੀ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ।