ਸਿਵਲ ਹਸਪਤਾਲ ਜ਼ੀਰਾ ’ਚ ਵਿਸ਼ਵ ਟੀਬੀ ਦਿਵਸ ਮਨਾਇਆ ਗਿਆ
ਸਿਵਲ ਹਸਪਤਾਲ ਜ਼ੀਰਾ ’ਚ ਵਿਸ਼ਵ ਟੀਬੀ ਦਿਵਸ ਮਨਾਇਆ ਗਿਆ
Publish Date: Wed, 25 Mar 2026 05:13 PM (IST)
Updated Date: Wed, 25 Mar 2026 05:17 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ: ਟੀਬੀ ਮੁਕਤ ਭਾਰਤ ਕਰਨ ਲਈ ਸੰਪੂਰਨਤਾ ਅਭਿਆਨ 2.0 ਦੇ ਤਹਿਤ ਅਤੇ ਡਾ. ਰਾਜੀਵ ਪਰਾਸ਼ਰ ਸਿਵਲ ਸਰਜਨ ਫਿਰੋਜ਼ਪੁਰ, ਡਾ. ਸਤਿੰਦਰ ਉਬਰਾਏ ਜ਼ਿਲ੍ਹਾ ਟੀਬੀ ਅਫਸਰ ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਜ਼ੀਰਾ ਵਿਚ ਵਿਸ਼ਵ ਟੀਬੀ ਦਿਵਸ ਮਨਾਇਆ ਗਿਆ। ਜਿਸ ਵਿਚ 100 ਡੇਅ ਕੰਪੇਨ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿਚ ਹਸਪਤਾਲ ਵਿਚ ਆਏ ਮਰੀਜ਼ਾਂ ਦੀ ਐਕਸਰੇ ਮਸ਼ੀਨਾਂ ਰਾਹੀਂ ਟੀਬੀ ਦੀ ਸਕਰੀਨਿੰਗ ਕੀਤੀ ਗਈ। ਇਸ ਮੌਕੇ ਡਾ. ਮਨਜੀਤ ਕੌਰ ਵੱਲੋਂ ਲੋਕਾਂ ਨੂੰ ਟੀਬੀ ਦੀ ਬਿਮਾਰੀ ਦੇ ਲੱਛਣਾਂ ਅਤੇ ਇਸ ਦੇ ਇਲਾਜ ਬਾਰੇ ਪੂਰੀ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਟੀਬੀ ਦੀ ਬਿਮਾਰੀ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ ਇਸ ਬਾਰੇ ਵੀ ਦੱਸਿਆ ਗਿਆ। ਇਸ ਵਿਚ ਲਗਭਗ 100-150 ਮਰੀਜ਼ ਵੀ ਹਾਜ਼ਰ ਸਨ। ਇਸ ਮੌਕੇ ਟੀਬੀ ਦੇ ਸ਼ੱਕੀ ਮਰੀਜ਼ਾਂ ਨੂੰ ਸਮੇਂ ਸਿਰ ਸਰਕਾਰੀ ਹਸਪਤਾਲ ਵਿਚ ਰੈਫਰ ਕਰਨ ਅਤੇ ਉਨ੍ਹਾਂ ਵਿਚੋਂ ਟੀਬੀ ਦੇ ਮਰੀਜ਼ਾਂ ਨੂੰ ਦਵਾਈ ਖਵਾਉਣ ਲਈ ਡਾ. ਆਤਮਾ ਅਤੇ ਡਾ. ਸੰਤੋਖ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਸੋਰਭ ਜੈਨ, ਡਾ. ਸ਼ਿਵਾਂਗੀ, ਡਾ. ਹੀਨਾ, ਡਾ. ਭਾਗਪ੍ਰੀਤ, ਅਮਰਜੀਤ ਕੌਰ ਨਰਸਿੰਗ ਸਿਸਟਰ, ਰਾਜਬੀਰ ਨਰਸ, ਰਾਜਪਾਲ ਕੌਰ ਨਰਸ, ਗੁਰਪ੍ਰੀਤ ਸਿੰਘ ਫਾਰਮਾਸਿਸਟ, ਹਰਜਿੰਦਰ ਸਿੰਘ ਫਾਰਮਾਸਿਸਟ, ਮਲਕੀਤ ਸਿੰਘ ਐੱਲਟੀ, ਹਰਪ੍ਰੀਤ ਸਿੰਘ ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ, ਤਲਵਿੰਦਰ ਸਿੰਘ ਟੀਬੀਐੱਨਵੀ, ਸੰਨੀ ਬਾਂਸਲ ਐੱਲਟੀ, ਹੀਰਾ ਸਿੰਘ ਰੇਡਿਓਗ੍ਰਾਫਰ, ਰਣਜੀਤ ਕੌਰ ਐੱਲਟੀ ਜਸਵਿੰਦਰ ਸਿੰਘ ਮੈਡੀਕਲ ਪ੍ਰੈਕਟੀਸ਼ਨਰਜ਼, ਜਸਵਿੰਦਰ ਸਿੰਘ, ਸੁਖਦੀਪ ਸਿੰਘ, ਬਲਜੀਤ ਸਿੰਘ, ਧਰਮਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਭੇਜ ਸਿੰਘ, ਸਰਬਜੀਤ ਸ਼ਰਮਾ ਆਦਿ ਹਾਜ਼ਰ ਸਨ।