ਸੀਐੱਚਸੀ ਮਮਦੋਟ ਵਿਖੇ ਵਿਸ਼ਵ ਸਿਹਤ ਦਿਵਸ ਉਤਸ਼ਾਹ ਨਾਲ ਮਨਾਇਆ
ਸੀਐੱਚਸੀ ਮਮਦੋਟ ਵਿਖੇ ਵਿਸ਼ਵ ਸਿਹਤ ਦਿਵਸ ਉਤਸ਼ਾਹ ਨਾਲ ਮਨਾਇਆ
Publish Date: Tue, 07 Apr 2026 04:06 PM (IST)
Updated Date: Tue, 07 Apr 2026 04:08 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਅੱਜ ਸੀਐੱਚਸੀ ਮਮਦੋਟ ਅਧੀਨ ਆਉਂਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਇਸ ਸਮਾਗਮ ਦੀ ਅਗਵਾਈ ਸੀਨੀਅਰ ਮੈਡੀਕਲ ਅਫਸਰ ਮਮਦੋਟ ਡਾ. ਰੇਖਾ ਭੱਟੀ ਵੱਲੋਂ ਕੀਤੀ ਗਈ। ਡਾ. ਰੇਖਾ ਭੱਟੀ ਨੇ ਦੱਸਿਆ ਕਿ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਪੱਧਰ ’ਤੇ ਵਿਸ਼ਵ ਹੈਲਥ ਦਿਵਸ ਮਨਾਇਆ ਜਾਂਦਾ ਹੈ। ਡਾ. ਹਰਸ਼ ਮੈਡੀਕਲ ਅਫ਼ਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਿਅਕਤੀਗਤ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ, ਜਿਵੇਂ ਕਿ ਸਾਬਣ ਨਾਲ ਹੱਥ ਧੋਣੇ, ਸਾਫ਼ ਪਾਣੀ ਦੀ ਵਰਤੋਂ ਕਰਨੀ ਅਤੇ ਘਰ ਅਤੇ ਆਸ-ਪਾਸ ਸਫ਼ਾਈ ਬਣਾਈ ਰੱਖਣੀ। ਬੱਚਿਆ ਦੇ ਮਾਹਿਰ ਡਾ. ਅਨੀਸ਼ ਮੈਨੀ ਨੇ ਦੱਸਿਆ ਕਿ ਟੀਕਾਕਰਨ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਤੋਂ ਬਚਾਅ ਦਾ ਸਭ ਤੋਂ ਪ੍ਰਭਾਵਸ਼ਾਲੀ ਢੰਗ ਹੈ। ਇਸ ਲਈ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਸਮੇਂ-ਸਮੇਂ ‘ਤੇ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ। ਬਲਾਕ ਐਜੂਕੇਟਰ ਅਮਨ ਕੰਬੋਜ਼ ਨੇ ਮਾਨਸਿਕ ਸਿਹਤ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਤਣਾਅ ਤੋਂ ਬਚਣ ਲਈ ਯੋਗਾ, ਧਿਆਨ ਅਤੇ ਪੂਰੀ ਨੀਂਦ ਲੈਣਾ ਬਹੁਤ ਲਾਭਦਾਇਕ ਹੈ। ਉਨ੍ਹਾਂ ਲੋਕਾਂ ਨੂੰ ਤੰਬਾਕੂ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਤੰਬਾਕੂ ਦੀ ਵਰਤੋਂ ਕਈ ਗੰਭੀਰ ਬਿਮਾਰੀਆਂ ਜਿਵੇਂ ਕਿ ਕੈਂਸਰ, ਦਿਲ ਦੀ ਬਿਮਾਰੀ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਬਣਦੀ ਹੈ। ਇਸ ਮੌਕੇ ਕਮਿਊਨਟੀ ਹੈੱਲਥ ਅਫਸਰ ਰੁਪਿੰਦਰ ਕੌਰ, ਮ ਪ ਹ ਵ (ਮੇਲ) ਅਸ਼ਵਨੀ ਕੁਮਾਰ, ਮ ਪ ਹ ਵ (ਫ਼ੀਮੇਲ) ਗੁਰਮੀਤ ਕੌਰ ਹਾਜ਼ਰ ਸਨ।