ਪਹਿਲੀ ਵੋਟ ਨਾਲ ਰਿਧਮ ਗਗਨੇਜਾ ਨੇ ਦਿੱਤਾ ਭਾਈਚਾਰੇ ਅਤੇ ਸਦਭਾਵਨਾ ਦਾ ਸੰਦੇਸ਼
ਨਗਰ ਕੌਂਸਲ ਚੋਣਾਂ ਦੌਰਾਨ ਲੋਕਤੰਤਰ ਦੇ ਇਸ ਮਤਦਾਨ ਵਿੱਚ ਨੌਜਵਾਨਾਂ ਦਾ ਉਤਸ਼ਾਹ ਸਾਫ਼ ਤੌਰ ’ਤੇ ਵੇਖਣ ਨੂੰ ਮਿਲਿਆ। ਇਸੇ ਕੜੀ ਤਹਿਤ ਅਮਰ ਕਾਲੋਨੀ ਵਾਸੀ ਮਰਹੂਮ ਸਮਾਜਸੇਵੀ ਭੀਮ ਸੈਨ ਗਗਨੇਜਾ ਦੀ ਪੋਤੀ ਅਤੇ ਐਡਵੋਕੇਟ ਰਿਤੇਸ਼ ਗਗਨੇਜਾ ਦੇ ਧੀ ਇੰਜੀਨੀਅਰ ਰਿਧਮ ਗਗਨੇਜਾ ਨੇ ਆਪਣੇ ਜੀਵਨ ਦੀ ਪਹਿਲੀ ਵੋਟ ਪਾ ਕੇ ਇਕ ਸਕਾਰਾਤਮਕ ਸੰਦੇਸ਼ ਦਿੱਤਾ। ਰਿਧਮ ਗਗਨੇਜਾ ਨੇ ਵੋਟਿੰਗ ਕੇਂਦਰ ’ਤੇ ਪਹੁੰਚ ਕੇ ਆਪਣੇ ਮਤਾਧਿਕਾਰ ਦਾ ਇਸਤੇਮਾਲ ਕੀਤਾ ਅਤੇ ਲੋਕਤੰਤਰ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਈ।
Publish Date: Wed, 27 May 2026 06:37 PM (IST)
Updated Date: Wed, 27 May 2026 06:40 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਨਗਰ ਕੌਂਸਲ ਚੋਣਾਂ ਦੌਰਾਨ ਲੋਕਤੰਤਰ ਦੇ ਇਸ ਮਤਦਾਨ ਵਿੱਚ ਨੌਜਵਾਨਾਂ ਦਾ ਉਤਸ਼ਾਹ ਸਾਫ਼ ਤੌਰ ’ਤੇ ਵੇਖਣ ਨੂੰ ਮਿਲਿਆ। ਇਸੇ ਕੜੀ ਤਹਿਤ ਅਮਰ ਕਾਲੋਨੀ ਵਾਸੀ ਮਰਹੂਮ ਸਮਾਜਸੇਵੀ ਭੀਮ ਸੈਨ ਗਗਨੇਜਾ ਦੀ ਪੋਤੀ ਅਤੇ ਐਡਵੋਕੇਟ ਰਿਤੇਸ਼ ਗਗਨੇਜਾ ਦੇ ਧੀ ਇੰਜੀਨੀਅਰ ਰਿਧਮ ਗਗਨੇਜਾ ਨੇ ਆਪਣੇ ਜੀਵਨ ਦੀ ਪਹਿਲੀ ਵੋਟ ਪਾ ਕੇ ਇਕ ਸਕਾਰਾਤਮਕ ਸੰਦੇਸ਼ ਦਿੱਤਾ। ਰਿਧਮ ਗਗਨੇਜਾ ਨੇ ਵੋਟਿੰਗ ਕੇਂਦਰ ’ਤੇ ਪਹੁੰਚ ਕੇ ਆਪਣੇ ਮਤਾਧਿਕਾਰ ਦਾ ਇਸਤੇਮਾਲ ਕੀਤਾ ਅਤੇ ਲੋਕਤੰਤਰ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਈ। ਪਹਿਲੀ ਵਾਰ ਵੋਟ ਪਾਉਣ ਨੂੰ ਲੈ ਕੇ ਉਸਦੇ ਚਿਹਰੇ ’ਤੇ ਖਾਸ ਉਤਸ਼ਾਹ ਅਤੇ ਮਾਣ ਸਾਫ਼ ਦਿਖਾਈ ਦੇ ਰਿਹਾ ਸੀ। ਵੋਟ ਪਾਉਣ ਤੋਂ ਬਾਅਦ ਰਿਧਮ ਨੇ ਕਿਹਾ ਕਿ ਹਰ ਨਾਗਰਿਕ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ, ਕਿਉਂਕਿ ਇਹੀ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹੈ। ਵੋਟਿੰਗ ਤੋਂ ਬਾਅਦ ਰਿਧਮ ਗਗਨੇਜਾ ਨੇ ਸਾਰੇ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਪਸੀ ਸਾਂਝ ਅਤੇ ਭਾਈਚਾਰੇ ਦਾ ਪਰਚਾ ਦਿੰਦਿਆਂ ਸਭ ਨਾਲ ਇਕ ਗਰੁੱਪ ਫੋਟੋ ਵੀ ਖਿੱਚਵਾਈ। ਇਸ ਦੌਰਾਨ ਉਸਨੇ ਸਮਾਜ ਵਿੱਚ ਭਾਈਚਾਰਾ, ਏਕਤਾ ਅਤੇ ਸਦਭਾਵਨਾ ਬਣਾਈ ਰੱਖਣ ਦਾ ਸੰਦੇਸ਼ ਦਿੱਤਾ। ਰਿਧਮ ਗਗਨੇਜਾ ਨੇ ਕਿਹਾ ਕਿ ਚੋਣਾਂ ਲੋਕਤੰਤਰ ਦਾ ਤਿਉਹਾਰ ਹਨ,ਜਿਸ ਵਿੱਚ ਵਿਚਾਰਾਂ ਦਾ ਫਰਕ ਹੋ ਸਕਦਾ ਹੈ ਪਰ ਦਿਲਾਂ ਵਿੱਚ ਦੂਰੀ ਨਹੀਂ ਆਉਣੀ ਚਾਹੀਦੀ। ਉਸਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਅੱਗੇ ਆ ਕੇ ਵੋਟ ਪਾਉਣ ਅਤੇ ਦੇਸ਼ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਸਥਾਨਕ ਲੋਕਾਂ ਨੇ ਵੀ ਰਿਧਮ ਗਗਨੇਜਾ ਦੇ ਇਸ ਕਦਮ ਦੀ ਸਰਾਹਨਾ ਕੀਤੀ ਅਤੇ ਇਸਨੂੰ ਇਕ ਪ੍ਰੇਰਣਾਦਾਇਕ ਪਹਿਲ ਕਰਾਰ ਦਿੱਤਾ। ਉਸਦਾ ਇਹ ਸੰਦੇਸ਼ ਸਮਾਜ ਵਿੱਚ ਸਕਾਰਾਤਮਕ ਸੋਚ ਅਤੇ ਲੋਕਤੰਤਰਿਕ ਮੁੱਲਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਕ ਸਾਬਤ ਹੋਵੇਗਾ।