ਬਸਤੀ ਮੁੱਧ ਸਿੰਘ (ਮੱਲਾਂਵਾਲਾ) ਤੋਂ 19 ਪਰਿਵਾਰ ਕਾਂਗਰਸ ’ਚ ਸ਼ਾਮਲ
ਕੁਲਬੀਰ ਸਿੰਘ ਜ਼ੀਰਾ ਦੀਆਂ ਸਰਗਰਮੀਆਂ ਨਾਲ ਆਏ ਦਿਨ ਅਕਾਲੀ ਦਲ ਅਤੇ ਆਪ ਦੇ ਵਰਕਰਾਂ ਕਾਂਗਰਸ ਵਿਚ ਹੋ ਰਹੇ ਨੇ ਸ਼ਾਮਲ
Publish Date: Fri, 10 Apr 2026 05:59 PM (IST)
Updated Date: Fri, 10 Apr 2026 06:02 PM (IST)
ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ
ਫਿਰੋਜ਼ਪੁਰ : ਪਿੰਡ ਬਸਤੀ ਮੁੱਧ ਸਿੰਘ (ਮੱਲਾਂਵਾਲਾ) ਤੋਂ 19 ਪਰਿਵਾਰ ਕਾਂਗਰਸ ਵਿਚ ਸ਼ਾਮਲ ਹੋ ਗਏ। ਇਹ ਸ਼ਾਮਲ ਹੋਣ ਦੀ ਕਾਰਵਾਈ ਡਾ. ਪਰਮਿੰਦਰ ਸਿੰਘ ਗਿੱਲ ਦੀ ਪ੍ਰੇਰਨਾ ਸਦਕਾ ਹੋਈ ਜਿਨ੍ਹਾਂ ਦੀ ਰਹਿਨੁਮਾਈ ਹੇਠ ਜਥੇਦਾਰ ਗੁਰਦੇਵ ਸਿੰਘ ਬਿੱਟੂ ਆਪਣੇ ਨਾਲ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੂੰ ਲੈ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ। ਇਸ ਮੌਕੇ ਕੁਲਬੀਰ ਸਿੰਘ ਜ਼ੀਰਾ ਨੇ ਨਵੇਂ ਸ਼ਾਮਲ ਹੋਏ ਪਰਿਵਾਰਾਂ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਗੁਰਦੇਵ ਸਿੰਘ, ਹਰਜੀਤ ਸਿੰਘ, ਤਰਸੇਮ ਸਿੰਘ, ਪਿਆਰਾ ਸਿੰਘ, ਜੱਸਾ ਸਿੰਘ, ਗੁਰਪ੍ਰੀਤ ਸਿੰਘ, ਆਕਾਸ਼ਦੀਪ ਸਿੰਘ, ਹਰਨੇਕ ਸਿੰਘ, ਅਵਤਾਰ ਸਿੰਘ, ਗੁਰਸੇਵਕ ਸਿੰਘ, ਲਵਪ੍ਰੀਤ ਸਿੰਘ, ਸੁਖਮੰਦਰ ਸਿੰਘ, ਇੰਦਰਜੀਤ ਸਿੰਘ, ਗੁਰਸੇਵਕ ਸਿੰਘ, ਲੱਖਾ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ, ਰਾਜੂ ਤੇ ਸ਼ਿਵਦੀਪ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਮਹਿਲਾਵਾਂ ਵਿੱਚੋਂ ਕੁਲਵਿੰਦਰ ਕੌਰ, ਗੁਰਮੀਤ ਕੌਰ, ਮਨਜੀਤ ਕੌਰ, ਨਿੰਦਰ ਕੌਰ, ਕੁਲਦੀਪ ਕੌਰ, ਰਾਜਵੀਰ ਕੌਰ, ਕਿਰਨਜੀਤ ਕੌਰ, ਬਲਜਿੰਦਰ ਕੌਰ, ਸੁਮਨ ਕੌਰ, ਸਰਬਜੀਤ ਕੌਰ, ਵੀਰਪਾਲ ਕੌਰ, ਚਰਨਜੀਤ ਕੌਰ, ਪਰਮਜੀਤ ਕੌਰ ਅਤੇ ਸੋਨੂੰ ਕੌਰ ਵੀ ਕਾਂਗਰਸ ਪਾਰਟੀ ਨਾਲ ਜੁੜ ਗਏ।ਇਸ ਮੌਕੇ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਲੋਕਾਂ ਦਾ ਕਾਂਗਰਸ ਪਾਰਟੀ ਵੱਲ ਵੱਧਦਾ ਭਰੋਸਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਲੋਕ ਮੌਜ਼ੂਦਾ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਹਨ। ਇਸ ਦੌਰਾਨ ਮਹਿਕਦੀਪ ਸਿੰਘ ਜ਼ੀਰਾ, ਰੌਸ਼ਨ ਲਾਲ ਬਿੱਟਾ, ਸਤਪਾਲ ਚਾਵਲਾ, ਮੁਨੀਸ਼ ਸ਼ਰਮਾ ਬੱਬਲ, ਡਾ. ਪਰਮਿੰਦਰ ਸਿੰਘ, ਚੇਅਰਮੈਨ ਜਗੀਰ ਸਿੰਘ, ਗੁਰਵਿੰਦਰ ਸਿੰਘ ਮੱਲ, ਸੁਖਦੇਵ ਸਿੰਘ ਚਾਹਲ, ਕਿੱਕਰ ਸਿੰਘ ਬਸਤੀ ਚਾਹਲ, ਤਰਸੇਮ ਸਿੰਘ ਬਿੱਲਾ, ਰਵਿੰਦਰ ਸਿੰਘ ਬੂਲੇ, ਸਾਜਨ ਬਸਤੀ ਸੋਢੀਆਂ, ਅੰਗਰੇਜ ਸਿੰਘ ਘੁੱਦੂ ਵਾਲਾ, ਲਵਪ੍ਰੀਤ ਸਿੰਘ ਕਿੱਲੀ, ਸਾਕਾ ਐਮ ਸੀ, ਲਖਵਿੰਦਰ ਸਿੰਘ, ਜਰਨੈਲ ਸਿੰਘ, ਐੱਮ ਸੀ ਆਤਮਾ ਸਿੰਘ, ਜਸਵੀਰ ਸਿੰਘ ਹਾਮਦ ਵਾਲਾ ਉੱਤਾੜ, ਜਸਬੀਰ ਸਿੰਘ ਅਲੀਪੁਰ, ਗੁਰਲਾਲ ਸਿੰਘ ਸੱਧਰ ਵਾਲਾ, ਗੁਰਦਿਆਲ ਸਿੰਘ ਗੈਰੀ, ਕੁਲਜੀਤ ਸਿੰਘ, ਵਿਕਰਮ ਸਿੰਘ ਪੁਰਾਣਾ ਮਖੂ, ਹਰਜੀਤ ਸਿੰਘ ਬੋੜਾਂ ਵਾਲੀ, ਕੁਲਦੀਪ ਸਿੰਘ ਮੱਲੂ ਵਾਲੀਏ ਵਾਲਾ ਅਤੇ ਹੋਰ ਕਾਂਗਰਸੀ ਆਗੂ ਅਤੇ ਵਰਕਰ ਵੀ ਵੱਡੀ ਗਿਣਤੀ ਵਿਚ ਮੌਜ਼ੂਦ ਸਨ।