ਵਿਜ਼ਡਮ ਕਾਨਵੈਂਟ ਸਕੂਲ ਨੇ ਜ਼ੋਨਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ
ਵਿਜ਼ਡਮ ਕਾਨਵੈਂਟ ਸਕੂਲ ਨੇ ਜ਼ੋਨਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ
Publish Date: Sun, 10 May 2026 05:14 PM (IST)
Updated Date: Sun, 10 May 2026 05:15 PM (IST)

ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਵਿਜ਼ਡਮ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਹੋਈਆਂ ਜ਼ੋਨਲ ਅੰਤਰਾਸਟਰੀ ਸਕੂਲ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਫੁੱਟਬਾਲ, ਥ੍ਰੋਬਾਲ, ਬਾਕਸਿੰਗ ਤੇ ਐਥਲੈਟਿਕਸ ਵਿੱਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ।ਮੁਕਾਬਲਿਆਂ ਦੌਰਾਨ ਫੁੱਟਬਾਲ ਮੈਚ ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਵਿਖੇ ਕਰਵਾਏ ਗਏ, ਜਦਕਿ ਥ੍ਰੋਬਾਲ ਦੇ ਮੁਕਾਬਲੇ ਸੱਚਖੰਡ ਕਾਨਵੈਂਟ ਸਕੂਲ ਵਿਖੇ ਹੋਏ। ਸਕੂਲ ਨੇ ਰਗਬੀ ਅੰਡਰ-14 ਲੜਕੇ, ਰਗਬੀ ਅੰਡਰ-17 ਲੜਕੇ, ਸ਼ਾਟਪੁੱਟ ਅੰਡਰ-14 ਅਤੇ ਮੁੱਕੇਬਾਜ਼ੀ ਅੰਡਰ-14 ਲੜਕੀਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਫੁੱਟਬਾਲ ਅੰਡਰ-14 ਕੁੜੀਆਂ, ਫੁੱਟਬਾਲ ਅੰਡਰ-14 ਮੁੰਡੇ, ਥ੍ਰੋਬਾਲ ਅੰਡਰ-14 ਕੁੜੀਆਂ, 80 ਮੀਟਰ ਹਰਡਲਜ਼ ਅਤੇ ਮੁੱਕੇਬਾਜ਼ੀ ਅੰਡਰ-14 ਲੜਕੀਆਂ ਵਿੱਚ ਵਿਦਿਆਰਥੀਆਂ ਨੇ ਚਾਂਦੀ ਦੇ ਤਗਮੇ ਜਿੱਤੇ। ਫੁੱਟਬਾਲ ਅੰਡਰ-17 ਕੁੜੀਆਂ, ਥ੍ਰੋਬਾਲ ਅੰਡਰ-17 ਕੁੜੀਆਂ ਅਤੇ 80 ਮੀਟਰ ਹਰਡਲਜ਼ ਵਿੱਚ ਸਕੂਲ ਦੇ ਖਿਡਾਰੀਆਂ ਨੇ ਕਾਂਸੀ ਦੇ ਤਗਮੇ ਆਪਣੇ ਨਾਮ ਕੀਤੇ।ਇਸ ਸਫਲਤਾ ਦਾ ਸਿਹਰਾ ਸਕੂਲ ਦੇ ਖੇਡ ਵਿਭਾਗ ਨੂੰ ਜਾਂਦਾ ਹੈ। ਖੇਡ ਮੁਖੀ ਹਰਪ੍ਰੀਤ, ਕੋਚ ਅਮਨ, ਸਤਵਿੰਦਰ ਅਤੇ ਜੰਨਤ ਨੇ ਖਿਡਾਰੀਆਂ ਨੂੰ ਮਾਰਗਦਰਸ਼ਨ ਦੇ ਕੇ ਉਨ੍ਹਾਂ ਦੀ ਕਾਬਲੀਅਤ ਨੂੰ ਨਿਖਾਰਿਆ।ਸਕੂਲ ਦੇ ਚੇਅਰਮੈਨ ਕਵਿੰਦਰ ਨਾਥ ਦਹੂਜਾ, ਪ੍ਰਬੰਧ ਨਿਰਦੇਸ਼ਕ ਪਰਮਜੀਤ ਸਿੰਘ ਵੈਰਡ ਅਤੇ ਪ੍ਰਿੰਸੀਪਲ ਨਿਮਰਤਾ ਸੰਧੂ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਰ ਤਗਮਾ ਅਨੁਸ਼ਾਸਨ, ਮਿਹਨਤ ਅਤੇ ਵਚਨਬੱਧਤਾ ਦੀ ਕਹਾਣੀ ਦੱਸਦਾ ਹੈ।