ਪੱਛਮੀ ਬੰਗਾਲ ’ਚ ਖਿੜਿਆ ਕਮਲ ਤਾਂ ਪੰਜਾਬ ’ਚ ਨਾਈ ਨੇ ਲੁਟਾਇਆ ਪਿਆਰ, ਦਿਨ ਭਰ ਮੁਫ਼ਤ ’ਚ ਕੱਟੇ ਦਾੜ੍ਹੀ-ਵਾਲ, ਕਿਹਾ- ‘ਮੋਦੀ ਮੇਰੇ ਗੁਰੂ’
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਜਿੱਥੇ ਦੇਸ਼ ਭਰ ਦੇ ਭਾਜਪਾ ਵਰਕਰਾਂ ਵਿੱਚ ਜੋਸ਼ ਭਰ ਦਿੱਤਾ ਹੈ, ਉੱਥੇ ਹੀ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਤੋਂ ਇੱਕ ਅਨੋਖੀ ਤਸਵੀਰ ਸਾਹਮਣੇ ਆਈ ਹੈ। ਅਬੋਹਰ ਦੀ ਗਲੀ ਨੰਬਰ 12 ਵਿੱਚ ਸੈਲੂਨ ਚਲਾਉਣ ਵਾਲੇ ਨਵੀਨ ਸੈਨ ਚਿਸ਼ਤੀ ਨੇ ਆਪਣੀ ਖ਼ੁਸ਼ੀ ਨੂੰ ਇੱਕ ਖ਼ਾਸ ਅੰਦਾਜ਼ ਵਿੱਚ ਮਨਾਉਂਦਿਆਂ ਦਿਨ ਭਰ ਗਾਹਕਾਂ ਦੀ ਮੁਫ਼ਤ ਸੇਵਾ ਕਰਨ ਦਾ ਫੈਸਲਾ ਕੀਤਾ।
Publish Date: Wed, 06 May 2026 04:10 PM (IST)
Updated Date: Wed, 06 May 2026 04:13 PM (IST)
ਡਿਜੀਟਲ ਡੈਸਕ, ਫਾਜ਼ਿਲਕਾ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਜਿੱਥੇ ਦੇਸ਼ ਭਰ ਦੇ ਭਾਜਪਾ ਵਰਕਰਾਂ ਵਿੱਚ ਜੋਸ਼ ਭਰ ਦਿੱਤਾ ਹੈ, ਉੱਥੇ ਹੀ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਤੋਂ ਇੱਕ ਅਨੋਖੀ ਤਸਵੀਰ ਸਾਹਮਣੇ ਆਈ ਹੈ। ਅਬੋਹਰ ਦੀ ਗਲੀ ਨੰਬਰ 12 ਵਿੱਚ ਸੈਲੂਨ ਚਲਾਉਣ ਵਾਲੇ ਨਵੀਨ ਸੈਨ ਚਿਸ਼ਤੀ ਨੇ ਆਪਣੀ ਖ਼ੁਸ਼ੀ ਨੂੰ ਇੱਕ ਖ਼ਾਸ ਅੰਦਾਜ਼ ਵਿੱਚ ਮਨਾਉਂਦਿਆਂ ਦਿਨ ਭਰ ਗਾਹਕਾਂ ਦੀ ਮੁਫ਼ਤ ਸੇਵਾ ਕਰਨ ਦਾ ਫੈਸਲਾ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਡੇ ਪ੍ਰਸ਼ੰਸਕ ਨਵੀਨ ਨੇ ਆਪਣੀ ਦੁਕਾਨ 'ਤੇ ਆਉਣ ਵਾਲੇ ਹਰ ਵਿਅਕਤੀ ਦੀ ਦਾੜ੍ਹੀ ਅਤੇ ਵਾਲ ਮੁਫ਼ਤ ਵਿੱਚ ਕੱਟੇ। ਸਵੇਰ ਤੋਂ ਹੀ ਉਨ੍ਹਾਂ ਦੇ ਸੈਲੂਨ 'ਤੇ ਲੋਕਾਂ ਦੀ ਭੀੜ ਲੱਗੀ ਰਹੀ। ਨਵੀਨ ਦੇ ਚਿਹਰੇ 'ਤੇ ਜਿੱਤ ਦੀ ਖ਼ੁਸ਼ੀ ਸਾਫ਼ ਝਲਕ ਰਹੀ ਸੀ। ਨਵੀਨ ਨੇ ਆਪਣੀ ਦੁਕਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵੀ ਲਗਾਈ ਹੋਈ ਹੈ, ਨਵੀਨ ਉਨ੍ਹਾਂ ਨੂੰ ਆਪਣਾ ਗੁਰੂ ਮੰਨਦਾ ਹੈ।
ਨਵੀਂਨ ਨੇ ਕਿਹਾ, "ਮੈਂ ਮੋਦੀ ਜੀ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਮੇਰੀ ਇਹ ਦਿਲੀ ਤਮੰਨਾ ਸੀ ਕਿ ਭਾਜਪਾ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇ। ਅੱਜ ਪੂਰੇ ਦੇਸ਼ ਵਿੱਚ ਖ਼ੁਸ਼ੀ ਦਾ ਮਾਹੌਲ ਹੈ ਅਤੇ ਮੈਂ ਆਪਣੀ ਮਿਹਨਤ ਅਤੇ ਸੇਵਾ ਰਾਹੀਂ ਆਪਣੀ ਇਸ ਖ਼ੁਸ਼ੀ ਨੂੰ ਜ਼ਾਹਰ ਕਰ ਰਿਹਾ ਹਾਂ। ਮੇਰਾ ਅੱਜ ਦਾ ਪੂਰਾ ਦਿਨ ਅਤੇ ਮੇਰੀ ਕਮਾਈ ਮੋਦੀ ਜੀ ਦੇ ਨਾਮ ਸਮਰਪਿਤ ਹੈ।"
ਭਵਿੱਖ ਲਈ ਵੀ ਵੱਡਾ ਸੰਕਲਪ
ਨਵੀਂਨ ਦਾ ਮੰਨਣਾ ਹੈ ਕਿ ਅੱਜ ਉਹ ਜੋ ਕੁਝ ਵੀ ਹੈ, ਉਹ ਪ੍ਰਧਾਨ ਮੰਤਰੀ ਦੀ ਪ੍ਰੇਰਨਾ ਦੀ ਦੇਣ ਹੈ। ਉਸ ਨੇ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੀ ਭਾਜਪਾ ਦੀ ਸਰਕਾਰ ਬਣਦੀ ਹੈ, ਤਾਂ ਉਹ ਇਸ ਤੋਂ ਵੀ ਵੱਡਾ ਆਯੋਜਨ ਕਰੇਗਾ। ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਆਪਣੀ ਸ਼ਰਧਾ ਸਦਕਾ ਅੱਧੇ ਰੇਟ 'ਤੇ ਕੰਮ ਕਰਨ ਵਰਗੇ ਕਈ ਸੰਕਲਪ ਪੂਰੇ ਕਰ ਚੁੱਕਾ ਹੈ। ਸੋਸ਼ਲ ਮੀਡੀਆ 'ਤੇ ਨਵੀਂਨ ਦੇ ਇਸ ਅਨੋਖੇ "ਜਸ਼ਨ" ਦੀ ਖ਼ੂਬ ਚਰਚਾ ਹੋ ਰਹੀ ਹੈ।