ਪੱਛਮੀ ਬੰਗਾਲ ਦੀ ਜਿੱਤ ਨਾਲ ਪੰਜਾਬ ’ਚ ਵਰਕਰਾਂ ਦਾ ਹੌਸਲਾ ਵਧੇਗਾ : ਰੰਜਮ ਕਾਮਰਾ
ਪੱਛਮੀ ਬੰਗਾਲ ਦੀ ਜਿੱਤ ਨਾਲ ਪੰਜਾਬ ਵਿੱਚ ਭਾਜਪਾ ਵਰਕਰਾਂ ਦਾ ਹੌਸਲਾ ਵਧੇਗਾ : ਰੰਜਮ ਕਾਮਰਾ
Publish Date: Mon, 04 May 2026 05:51 PM (IST)
Updated Date: Mon, 04 May 2026 05:53 PM (IST)
ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਫਾਜ਼ਿਲਕਾ : ਪੰਜਾਬ ਭਾਜਪਾ ਦੇ ਆਲ ਸੈਲ ਇੰਚਾਰਜ ਰੰਜਮ ਕਾਮਰਾ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਮਿਲੀ ਜਿੱਤ ਨੇ ਦੇਸ਼ ਭਰ ਦੇ ਭਾਰਤੀ ਜਨਤਾ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਭਰਿਆ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਲੋਕਾਂ ਵੱਲੋਂ ਪਾਰਟੀ ਦੀਆਂ ਨੀਤੀਆਂ, ਵਿਕਾਸ ਕਾਰਜਾਂ ਅਤੇ ਮਜ਼ਬੂਤ ਨੇਤ੍ਰਿਤਵ ਉੱਤੇ ਜਤਾਏ ਭਰੋਸੇ ਦੀ ਪ੍ਰਤੀਕ ਹੈ। ਰੰਜਮ ਕਾਮਰਾ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਦਾ ਪ੍ਰਭਾਵ ਪੰਜਾਬ ਵਿੱਚ ਵੀ ਸਪੱਸ਼ਟ ਤੌਰ ’ਤੇ ਵੇਖਣ ਨੂੰ ਮਿਲੇਗਾ। ਇਸ ਜਿੱਤ ਨਾਲ ਪੰਜਾਬ ਵਿੱਚ ਭਾਜਪਾ ਵਰਕਰਾਂ ਦਾ ਮਨੋਬਲ ਹੋਰ ਮਜ਼ਬੂਤ ਹੋਵੇਗਾ ਅਤੇ ਸੰਗਠਨ ਨੂੰ ਨਵੀਂ ਤਾਕਤ ਮਿਲੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਕਾਰਨ ਆਮ ਲੋਕਾਂ ਦਾ ਭਰੋਸਾ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਵਿੱਚ ਵੀ ਭਾਜਪਾ ਹੋਰ ਮਜ਼ਬੂਤੀ ਨਾਲ ਉਭਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਲੋਕਹਿਤ ਨੀਤੀਆਂ ਅਤੇ ਵਿਕਾਸ ਕੇਂਦਰਿਤ ਸੋਚ ਕਾਰਨ ਪੰਜਾਬ ਵਿੱਚ ਵੀ ਭਾਜਪਾ ਲਈ ਅਨੁਕੂਲ ਮਾਹੌਲ ਬਣ ਰਿਹਾ ਹੈ। ਵਰਕਰਾਂ ਵਿੱਚ ਨਵਾਂ ਉਤਸ਼ਾਹ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਦਾ ਜਨਅਧਾਰ ਹੋਰ ਵਧੇਗਾ।