ਬਸਤੀ ਮੱਘਰ ਸਿੰਘ ਵਾਲੀ ਪੰਚਾਇਤ ਨੂੰ ਪਾਣੀ ਦਾ ਟੈਂਕ ਭੇਟ
ਬਸਤੀ ਮੱਘਰ ਸਿੰਘ ਵਾਲੀ ਪੰਚਾਇਤ ਨੂੰ ਪਾਣੀ ਦਾ ਟੈਂਕ ਭੇਂਟ
Publish Date: Wed, 06 May 2026 04:19 PM (IST)
Updated Date: Wed, 06 May 2026 04:20 PM (IST)
ਦੀਪਕ ਵਧਾਵਨ, ਪੰਜਾਬੀ ਜਾਗਰਣ, ਗੁਰੂਹਰਸਹਾਏ: ਹਲਕਾ ਵਿਧਾਇਕ ਫੌਜ਼ਾ ਸਿੰਘ ਸਰਾਰੀ ਵੱਲੋਂ ਗਰਾਮ ਪੰਚਾਇਤ ਬਸਤੀ ਮੱਘਰ ਸਿੰਘ ਵਾਲੀ ਨੂੰ ਪਿੰਡ ਦੇ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਪਾਣੀ ਦਾ ਟੈਂਕ ਭੇਂਟ ਕੀਤਾ ਗਿਆ। ਇਸ ਮੌਕੇ ਵਿਧਾਇਕ ਦੀ ਪਤਨੀ ਚਰਨਜੀਤ ਕੌਰ ਨੇ ਕੋਠੀ ਆਨੰਦ ਨਿਵਾਸ ਤੋਂ ਪਾਣੀ ਵਾਲੇ ਟੈਂਕ ਨੂੰ ਰਵਾਨਾ ਕੀਤਾ। ਇਸ ਸਹਾਇਤਾ ਨਾਲ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸੁਵਿਧਾ ਵਿਚ ਸੁਧਾਰ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ। ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਵਿਕਾਸੀ ਕੰਮ ਪਿੰਡਾਂ ਦੀਆਂ ਮੁੱਖ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਮੱਦਦਗਾਰ ਸਾਬਤ ਹੁੰਦੇ ਹਨ। ਇਸ ਮੌਕੇ ਸਰਪੰਚ ਗੁਰਮੀਤ ਸਿੰਘ ਨੇ ਵਿਧਾਇਕ ਫੌਜ਼ਾ ਸਿੰਘ ਸਰਾਰੀ ਅਤੇ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪਾਣੀ ਦਾ ਟੈਂਕ ਪਿੰਡ ਲਈ ਬਹੁਤ ਲਾਭਕਾਰੀ ਸਾਬਤ ਹੋਵੇਗਾ ਅਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।