ਪੀਣ ਵਾਲੇ ਪਾਣੀ ਲਈ ਲਾਇਆ ਵਾਟਰ ਕੂਲਰ
ਪੀਣ ਵਾਲੇ ਪਾਣੀ ਦੀ ਸਹੁਲਤ ਲਈ ਵਾਟਰ ਕੂਲਰ ਲਗਾਇਆ
Publish Date: Thu, 30 Apr 2026 04:56 PM (IST)
Updated Date: Thu, 30 Apr 2026 04:58 PM (IST)
ਜ਼ਿਲ੍ਹੇ ਸਿੰਘ, ਪੰਜਾਬੀ ਜਾਗਰਣ
ਮੰਡੀ ਲਾਧੂਕਾ : ਨਾਰਦਨ ਰੇਲਵੇ ਯਾਤਰੀ ਸੰਮਤੀ ਵੱਲੋਂ ਮੰਡੀ ਦੇ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਸਹੂਲਤ ਲਈ ਵਾਟਰ ਕੂਲਰ ਦਾ ਪ੍ਰਬੰਧ ਕੀਤਾ ਗਿਆ ਹੈ। ਸੰਮਤੀ ਦੇ ਚੇਅਰਮੈਨ ਮਨਜੋਤ ਸਿੰਘ ਖੇੜਾ ਪ੍ਰਿੰਸ ਅਤੇ ਪ੍ਰਧਾਨ ਨਾਨਕ ਚੰਦ ਕੁੱਕੜ ਨੇ ਕਿਹਾ ਹੈ ਮੰਡੀ ਦੇ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ਪੀਣ ਵਾਲੇ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸੰਮਤੀ ਨੇ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮੰਡੀ ਦੀ ਪੰਚਾਇਤ, ਸੰਮਤੀ ਅਤੇ ਇਲਾਕੇ ਦੇ ਸੂਝਵਾਨ ਲੋਕਾਂ ਦੇ ਸਹਿਯੋਗ ਨਾਲ ਮੰਡੀ ਦੇ ਰੇਲਵੇਂ ਸਟੇਸ਼ਨ ’ਤੇ ਠੰਢੇ-ਮਿੱਠੇ ਜਲ ਦੀ ਸਹੂਲਤ ਲਈ ਵਾਟਰ ਕੂਲਰ ਲਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਸੰਮਤੀ ਹਰ ਸਮੇਂ ਯਾਤਰੀਆਂ ਨੂੰ ਬਿਹਤਰ ਰੇਲ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੰਮ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਮੰਡੀ ਦੇ ਰੇਲਵੇ ਦੇ ਨਵੀਨੀਕਰਨ ਤੋਂ ਇਲਾਵਾ ਰੇਲਵੇ ਸਟੇਸ਼ਨ ਦੇ ਨਾਲ ਲੱਗਦੀ ਖਾਲ੍ਹੀ ਜਗ੍ਹਾ ’ਤੇ ਪਾਰਕ ਦਾ ਨਿਰਮਾਣ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਮੌਕੇ ਵਿਨੋਦ ਕੁਮਾਰ ਭਭਾਨੀਆ, ਦਰਸ਼ਨ ਕਮਰਾ, ਵਿਨੋਦ ਬਜਾਜ, ਬਰਿੰਦਰ ਕੁਮਾਰ, ਹਰੀਕ੍ਰਿਸ਼ਨ ਕੰਬੋਜ, ਡਾ. ਰਾਮੇਸ਼ ਚੰਦਰ, ਬਹਾਦਰ ਸਿੰਘ, ਜਿਲੇ ਸਿੰਘ, ਪੁਸ਼ਪਾ ਰਾਣੀ, ਸੰਦੀਪ ਸਿੰਘ, ਮਨਵੀਰ ਕੌਰ ਅਤੇ ਦਲੀਪ ਸਿੰਘ ਆਦਿ ਹਾਜ਼ਰ ਸਨ।