ਜ਼ੀਰਾ ਵਿਖੇ ਵੋਟਰਾਂ ਨੇ ਭਾਰੀ ਉਤਸ਼ਾਹ ਨਾਲ ਕੀਤਾ ਮਤਦਾਨ
ਜ਼ੀਰਾ ਵਿਖੇ ਮਿਊਂਸਪਲ ਕੌਂਸਲ ਦੀਆਂ ਚੋਣਾਂ ਵਿੱਚ ਕੁੱਲ 26234 ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਮਤਦਾਨ ਕੀਤਾ।ਸ਼ਹਿਰ ਦੇ ਕੁੱਲ 17 ਵਾਰਡਾਂ ਤੋਂ ਸਿਆਸੀ ਪਾਰਟੀਆਂ ਦੇ ਸਮੇਤ ਆਜ਼ਾਦ ਉਮੀਦਵਾਰਾਂ ਨੇ ਵੀ ਆਪਣੇ ਨਾਮਜਦਗੀ ਪੱਤਰ ਵੱਡੀ ਪੱਧਰ ਤੇ ਦਾਖਲ ਕੀਤੇ ਸਨ,ਜਿਸ ਕਰਕੇ ਕੁੱਲ 87 ਉਮੀਦਵਾਰ ਚੋਣ ਮੈਦਾਨ ਵਿੱਚ ਸਨ।
Publish Date: Tue, 26 May 2026 08:26 PM (IST)
Updated Date: Tue, 26 May 2026 08:28 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਜ਼ੀਰਾ ਵਿਖੇ ਮਿਊਂਸਪਲ ਕੌਂਸਲ ਦੀਆਂ ਚੋਣਾਂ ਵਿੱਚ ਕੁੱਲ 26234 ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਮਤਦਾਨ ਕੀਤਾ।ਸ਼ਹਿਰ ਦੇ ਕੁੱਲ 17 ਵਾਰਡਾਂ ਤੋਂ ਸਿਆਸੀ ਪਾਰਟੀਆਂ ਦੇ ਸਮੇਤ ਆਜ਼ਾਦ ਉਮੀਦਵਾਰਾਂ ਨੇ ਵੀ ਆਪਣੇ ਨਾਮਜਦਗੀ ਪੱਤਰ ਵੱਡੀ ਪੱਧਰ ਤੇ ਦਾਖਲ ਕੀਤੇ ਸਨ,ਜਿਸ ਕਰਕੇ ਕੁੱਲ 87 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਚੋਣ ਸਬੰਧੀ ਵੋਟਿੰਗ ਪ੍ਰਕਿਰਿਆ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕੁੱਲ 31ਪੋਲਿੰਗ ਬੂਥ ਬਣਾਏ ਗਏ,ਜਿੱਥੇ ਅੱਜ ਸਵੇਰੇ ਕਰੀਬ 8 ਵਜੇ ਵੋਟਿੰਗ ਪ੍ਰਕਿਰਿਆ ਸ਼ੁਰੂ ਕਰਵਾਈ ਗਈ,ਇਸ ਦੌਰਾਨ 67.6 ਫੀਸਦੀ 17733 ਵੋਟਾਂ ਪੋਲ ਹੋਈਆਂ।ਇਸ ਮੌਕੇ ਬਜ਼ੁਰਗਾਂ ਅਤੇ ਅਪਾਹਜਾਂ ਲਈ ਖਾਸ ਪ੍ਰਬੰਧ ਕੀਤੇ ਗਏ । ਇਸ ਦੌਰਾਨ ਪਹਿਲੀ ਵਾਰ ਮਤਦਾਨ ਕਰਨ ਵਾਲੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜਨਤਾ ਦੀ ਸੁਰੱਖਿਆ ਲਈ ਜਗ੍ਹਾ- ਜਗ੍ਹਾ ਪੁਲਿਸ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ।