ਵਿਜੈ ਕਾਇਤ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ
ਵਿਜੈ ਕਾਇਤ ਚੌਥੀ ਵਾਰ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ, ਕੋਰ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ
Publish Date: Thu, 30 Apr 2026 04:50 PM (IST)
Updated Date: Thu, 30 Apr 2026 04:52 PM (IST)

- ਕੋਰ ਕਮੇਟੀ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ ਮੁੱਦਕੀ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸੰਗਠਨ ਨੇ ਸੀਨੀਅਰ ਆਗੂ ਵਿਜੈ ਕੁਮਾਰ ਕਾਇਤ ਤਲਵੰਡੀ ਭਾਈ ਨੂੰ ਲਗਾਤਾਰ ਚੌਥੀ ਵਾਰ ਜ਼ਿਲ੍ਹਾ ਮੀਤ ਪ੍ਰਧਾਨ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਨਿਯੁਕਤੀ ਤੋਂ ਬਾਅਦ ਜ਼ਿਲ੍ਹਾ ਕੋਰ ਕਮੇਟੀ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ, ਜਿੱਥੇ ਪਾਰਟੀ ਦੀ ਚੜ੍ਹਦੀ ਕਲਾ ਲਈ ਉਨ੍ਹਾਂ ਦੇ ਪਿਛਲੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬਾਂਠ ਵੱਲੋਂ ਪਾਰਟੀ ਦੇ ਮਿਹਨਤੀ ਵਰਕਰਾਂ ਅਤੇ ਆਗੂਆਂ ਨੂੰ ਮਾਣ-ਭੇਟਾ ਦੇਣ ਦੀ ਲੜੀ ਤਹਿਤ ਵਿਜੈ ਕੁਮਾਰ ਕਾਇਤ ਨੂੰ ਮੁੜ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਕਾਇਤ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਸਮਾਜਿਕ ਤੇ ਸਿਆਸੀ ਕੰਮਾਂ ਨੂੰ ਦੇਖਦੇ ਹੋਏ, ਹਾਈਕਮਾਂਡ ਅਤੇ ਸਥਾਨਕ ਇਕਾਈ ਨੇ ਉਨ੍ਹਾਂ ’ਤੇ ਚੌਥੀ ਵਾਰ ਭਰੋਸਾ ਜਤਾਇਆ ਹੈ। ਇਸ ਮੌਕੇ ਕਰਵਾਏ ਵਿਸ਼ੇਸ਼ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਕੋਰ ਕਮੇਟੀ ਦੇ ਮੈਂਬਰਾਂ ਨੇ ਵਿਜੈ ਕਾਇਤ ਦਾ ਸਨਮਾਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬਾਠ ਤੋਂ ਇਲਾਵਾ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜੁਗਰਾਜ ਸਿੰਘ ਕਟੋਰਾ, ਸਾਬਕਾ ਜ਼ਿਲ੍ਹਾ ਪ੍ਰਧਾਨ ਦਵਿੰਦਰ ਬਜਾਜ ਅਤੇ ਨਤਿੰਦਰ ਮੁਖੀਜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਬੁਲਾਰਿਆਂ ਨੇ ਕਿਹਾ ਕਿ ਅਜਿਹੇ ਤਜ਼ਰਬੇਕਾਰ ਆਗੂਆਂ ਨਾਲ ਪਾਰਟੀ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਹੋਵੇਗੀ। ਸਨਮਾਨ ਸਮਾਗਮ ਦੌਰਾਨ ਸ਼ਮਸ਼ੇਰ ਕਾਕੜ, ਅਸ਼ਵਨੀ ਧੀਂਗੜਾ, ਸੁਰਜੀਤ ਸਿੰਘ ਸਦਰਦੀਨ, ਹਰਿੰਦਰ ਸਿੰਘ ਕੁਲ, ਲਵਪ੍ਰੀਤ ਸਿੰਘ ਅਤੇ ਸ਼ਾਮ ਸੁੰਦਰ ਬਾਂਸਲ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸਾਗਰ ਨਰੂਲਾ, ਸਾਬਕਾ ਡੀਐੱਸਪੀ ਤਰਸੇਮ ਪਾਲ ਸ਼ਰਮਾ, ਜਸਵਿੰਦਰ ਸਿੰਘ ਭੈਲ, ਅਮਰਜੀਤ ਸਿੰਘ ਘਾਰੂ ਅਤੇ ਸੁਰਿੰਦਰ ਪਾਲ ਸਿੰਘ ਐਡਵੋਕੇਟ ਨੇ ਨਿਯੁਕਤੀ ਦਾ ਸਵਾਗਤ ਕੀਤਾ। ਇਸ ਮੌਕੇ ਵਿਕਰਮਜੀਤ ਸਿੰਘ, ਅਸ਼ਵਨੀ ਗਰੋਵਰ, ਮਹਿਲਾ ਮੋਰਚਾ ਪ੍ਰਧਾਨ ਏਕਤਾ ਮੁੰਜ਼ਾਲ, ਕ੍ਰਿਸ਼ਨ ਨਰੂਲਾ, ਪੰਜਾਬ ਸਿੰਘ, ਸੁਖਮੰਦਰ ਸਿੰਘ, ਪਵਨ ਕੁਮਾਰ ਗਰਗ, ਵਿਨੋਦ ਕੁਮਾਰ, ਜੋਹਰੀ ਯਾਦਵ, ਮੋਹਿਤ ਢੱਲ, ਦਵਿੰਦਰ ਕਪੂਰ ਅਤੇ ਅਭਿਸ਼ੇਕ ਪਵਨ ਨੇ ਹਾਜ਼ਰੀ ਭਰ ਕੇ ਵਿਜੈ ਕਾਇਤ ਨੂੰ ਵਧਾਈ ਦਿੱਤੀ।