ਭੰਡਾਰਾ ਤੇ ਸ਼ਰਧਾਂਜਲੀ ਸਮਾਗਮ 3 ਅਤੇ 4 ਮਈ ਨੂੰ
ਸਿੱਧ ਸਮਾਧੀ ਧਾਮ ਜੀਰਾ ਵਿਖੇ ਵਿਸ਼ਾਲ ਭੰਡਾਰਾ ਤੇ ਸ਼ਰਧਾਂਜਲੀ ਸਮਾਗਮ 3 ਅਤੇ 4 ਮਈ ਨੂੰ
Publish Date: Fri, 01 May 2026 04:58 PM (IST)
Updated Date: Fri, 01 May 2026 04:59 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਸਿੱਧ ਸਮਾਧੀ ਧਾਮ ਜ਼ੀਰਾ ਵਿਖੇ ਪਰਮ ਪੂਜਨੀਕ ਮਹਾਂਮੰਡਲੇਸ਼ਵਰ ਸ੍ਰੀ ਸ੍ਰੀ 1008 ਸਵਾਮੀ ਲਛਮਣਪੁਰੀ ਜੀ ਮਹਾਰਾਜ ਦੀ 33ਵੀਂ ਬਰਸੀ ਸ਼ਰਧਾ, ਭਗਤੀ ਤੇ ਆਧਿਆਤਮਿਕ ਮਾਹੌਲ ਵਿਚ ਮਨਾਈ ਜਾ ਰਹੀ ਹੈ। ਇਸ ਪਵਿੱਤਰ ਮੌਕੇ ਤੇ 3 ਅਤੇ 4 ਮਈ ਨੂੰ ਵਿਸ਼ਾਲ ਭੰਡਾਰਾ ਅਤੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਮਹਾਂਮੰਡਲੇਸ਼ਵਰ ਸ੍ਰੀ ਸ੍ਰੀ 1008 ਸਵਾਮੀ ਕਮਲਪੁਰੀ ਮਹਾਰਾਜ ਦੀ ਪ੍ਰਧਾਨਗੀ ਹੇਠ ਕੀਤਾ ਜਾ ਰਿਹਾ ਹੈ। 3 ਮਈ ਐਤਵਾਰ ਸਵੇਰੇ ਸਮੂਹਿਕ ਸ੍ਰੀ ਰਾਮ ਚਰਿਤ ਮਾਨਸ ਅਖੰਡ ਪਾਠ ਆਰੰਭ ਕੀਤਾ ਜਾਵੇਗਾ। 4 ਮਈ ਨੂੰ ਹਵਨ ਯੱਗ ਉਪਰੰਤ ਸ੍ਰੀ ਅਖੰਡ ਰਮਾਇਣ ਪਾਠ ਦਾ ਭੋਗ ਪਾਇਆ ਜਾਵੇਗਾ। ਇਸ ਮੌਕੇ ਬਾਬਾ ਲਾਲ ਜੀ, ਕੁਲਦੀਪ ਸ਼ਰਮਾ ਕੋਟਕਪੂਰਾ, ਸੇਵਾ ਮੁਕਤ ਹੈਡ ਮਾਸਟਰ ਜਗਦੇਵ ਸ਼ਰਮਾ, ਪੰਡਿਤ ਸੰਦੀਪ ਪ੍ਰਭਾਕਰ, ਸੰਦੀਪ ਗੋਇਲ ਐਸਡੀਐਮ ਦਫਤਰ ਜੀਰਾ, ਸੁਖਦੇਵ ਬਿੱਟੂ ਵਿੱਜ, ਬ੍ਰਿਜ ਭੂਸ਼ਣ ਸ਼ਰਮਾ ਪ੍ਰਧਾਨ ਸੁਆਮੀ ਸ਼ੰਕਰਾਪੁਰੀ ਪਿੰਜਰਾਪੋਲ ਗਊਸ਼ਾਲਾ, ਦੀਪਾ ਕੰਡਾ, ਰਜਿੰਦਰ ਪੀਏ, ਅਸ਼ੋਕ ਪਲਤਾ ਪ੍ਰਧਾਨ ਸੀਨੀਅਰ ਸਿਟੀਜਨ ਕੌਂਸਲ, ਜਨਕ ਰਾਜ ਝਾਂਬ, ਰਮੇਸ਼ ਸੇਠੀ, ਮੰਗਤ ਰਾਮ ਬਾਂਸਲ, ਭਾਨਾ ਖੁਰਮਾ, ਜਨਕ ਰਾਜ ਗੌਤਮ, ਰਾਮ ਜੀ ਦਾਸ, ਕੇਵਲ ਕ੍ਰਿਸ਼ਨ ਸ਼ਰਮਾ, ਨਰੇਸ਼ ਗਾਂਧੀ ਆਦਿ ਹਾਜ਼ਰ ਸਨ।