ਵਾਲਮੀਕ ਭਾਈਚਾਰੇ ਵੱਲੋਂ ਟੀ.ਵੀ ਚੈਨਲ ਐਂਕਰ ਅੰਜਨਾ ਓਮ ਕਸ਼ਯਪ ਦੇ ਵਿਰੋਧ ’ਚ ਰੋਸ ਮਾਰਚ
ਵਾਲਮੀਕ ਭਾਈਚਾਰੇ ਵੱਲੋਂ ਟੀ.ਵੀ ਚੈਨਲ ਐਂਕਰ ਅੰਜਨਾ ਓਮ ਕਸ਼ਯਪ ਦੇ ਵਿਰੋਧ ਵਿੱਚ ਰੋਸ ਮਾਰਚ ਕੱਢਿਆ ਗਿਆ
Publish Date: Sat, 11 Oct 2025 04:53 PM (IST)
Updated Date: Sat, 11 Oct 2025 04:55 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਵਾਲਮੀਕ ਭਾਈਚਾਰੇ ਵੱਲੋਂ ਟੀ.ਵੀ ਚੈਨਲ ਐਂਕਰ ਅੰਜਨਾ ਓਮ ਕਸ਼ਯਪ ਵੱਲੋਂ ਭਗਵਾਨ ਵਾਲਮੀਕ ਜੀ ਪ੍ਰਤੀ ਗਲਤ ਸ਼ਬਦਾਵਲੀ ਬੋਲਣ ਦੇ ਵਿਰੋਧ ਵਿੱਚ ਰੋਸ ਮਾਰਚ ਕੱਢਿਆ ਗਿਆ, ਇਹ ਮਾਰਚ ਸਮਾਧੀ ਮੁਹੱਲਾ ਜ਼ੀਰਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਸ਼ੇਰਾਂ ਵਾਲਾ ਚੌਂਕ ਜ਼ੀਰਾ ਵਿਖੇ ਸਮਾਪਤ ਹੋਇਆ ।ਇਸ ਮੌਕੇ ਵਾਲਮੀਕਿ ਭਾਈਚਾਰੇ ਨੇ ਅੰਜਨਾ ਓਮ ਕਸ਼ਯਪ ਦਾ ਪੁਤਲਾ ਫੂਕ ਕੇ ਜੋਰਦਾਰ ਨਾਅਰੇਬਾਜੀ ਕੀਤੀ । ਇਸ ਮੌਕੇ ਦੀਪ ਦਸ਼ਾਨੰਦ ਰਾਸ਼ਟਰੀ ਪ੍ਰਧਾਨ ਰਾਵਣ ਸੇਨਾ ਮਿਸ਼ਨ ਅੰਬੇਦਕਰ ਰੋਸ ਮਾਰਚ ਦੀ ਹਮਾਇਤ ਕਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ । ਉਨ੍ਹਾਂ ਕਿਹਾ ਕਿ ਅੰਜਨਾ ਓਮ ਕਸ਼ਯਪ ਵੱਲੋਂ ਭਗਵਾਨ ਵਾਲਮੀਕਿ ਜੀ ਪ੍ਰਤੀ ਬਹੁਤ ਗਲਤ ਸ਼ਬਦਾਵਲੀ ਵਰਤੀ ਗਈ, ਜਿਸ ਕਰਕੇ ਸਮਾਜ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਜ ਤੱਕ ਚੈਨਲ ਦੀ ਐਂਕਰ ਅੰਜਨਾ ਓਮ ਕਸ਼ਯਪ ਵੱਲੋਂ ਮਿਤੀ 7 ਅਕਤੂਬਰ ਨੂੰ ਜਦੋਂ ਪੂਰੇ ਦੇਸ਼ ਵਿਚ ਭਗਵਾਨ ਵਾਲਮੀਕਿ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਸੀ, ਅਜਿਹੇ ਮੌਕੇ ਤੇ ਭਗਵਾਨ ਵਾਲਮੀਕਿ ਸਬੰਧੀ ਗਲਤ ਸ਼ਬਦਾਵਲੀ ਬੋਲ ਕੇ ਸਮੁੱਚੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ,ਜਿਸਨੂੰ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕੇ ਐਂਕਰ ਅੰਜਨਾ ਓਮ ਕਸ਼ਯਪ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਜੇਕਰ ਸਰਕਾਰ ਨੇ ਸਾਡੀ ਇਸ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਪੂਰੇ ਦੇਸ਼ ਵਿਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।ਇਸ ਮੌਕੇ ਸਫਾਈ ਸੇਵਕ ਯੂਨੀਅਨ ਪੰਜਾਬ ਬ੍ਰਾਂਚ ਜ਼ੀਰਾ ਦੇ ਚੇਅਰਮੈਨ ਵਿਸ਼ਨੂ ਕਰੋਤੀਆ, ਵਾਈਸ ਚੇਅਰਮੈਨ ਕੱਲੂ ਰਾਮ, ਪ੍ਰਧਾਨ ਅਜੇ ਕੁਮਾਰ ਚੋਮੜ, ਵਾਈਸ ਪ੍ਰਧਾਨ ਰੋਹਨ ਕਰੋਤੀਆ, ਸੈਕਟਰੀ ਇਤਬਾਰੀ ਚੰਦ, ਅਜੇ ਕੁਮਾਰ ਸੈਕਟਰੀ, ਕਰਨ ਰਾਮ ਸਹਾਇਕ ਸੈਕਟਰੀ, ਕੈਸ਼ੀਅਰ ਸੋਹਨ ਲਾਲ, ਅਸ਼ੋਕ ਕੁਮਾਰ, ਅਮਿਤ ਕੁਮਾਰ, ਸਲਾਹਕਾਰ ਕੁਲਦੀਪ ਰਾਏ, ਗਰਧਾਰੀ ਲਾਲ ,ਧਰਮ ਚੰਦ, ਸੋਹਨ ਲਾਲ, ਜਗਤਾਰ ਸਿੰਘ, ਰਮੇਸ਼ ਕੁਮਾਰ, ਰੁਪਿੰਦਰ ਸਿੰਘ ,ਚਮਨ ਲਾਲ, ਵਿਸ਼ਾਲ ਗੋਇਰ, ਪੱਲੇਦਾਰ ਯੂਨੀਅਨ ਦੇ ਪੰਜਾਬ ਪ੍ਰਧਾਨ ਗੁਰਸੇਵਕ ਸਿੰਘ,ਨਿਰਮਲ ਸਿੰਘ, ਸੁਰਜੀਤ ਸਿੰਘ, ਹਰਜਿੰਦਰ ਸਿੰਘ, ਪ੍ਰਧਾਨ ਰਕੇਸ਼ ਕੁਮਾਰ, ਨਗਰ ਕੌਂਸਲ ਸੀਵਰ ਬੋਰਡ ਤੋਂ ਅਸ਼ੋਕ ਕੁਮਾਰ, ਗੋਕਲ ਚੰਦ, ਜੈ ਵਾਲਮੀਕੀ ਸ਼ੁਭ ਨਾਮ ਧਰਮ ਸਮਾਜ ਜ਼ੀਰਾ ਦੇ ਪ੍ਰਧਾਨ ਰਾਕੇਸ਼ ਕੁਮਾਰ, ਤਰਸੇਮ, ਸ਼ਮੀ ਕੁਮਾਰ, ਜਸਵੰਤ ਸਿੰਘ, ਮਨੋਜ ਕੁਮਾਰ, ਦੇਵ ਕੁਮਾਰ, ਗੱਗੀ, ਗੌਤਮ, ਅਰੁਣ, ਧਰਮਚੰਦ ਆਦਿ ਹਾਜ਼ਰ ਸਨ।