ਟਰੇਡ ਯੂਨੀਅਨ ਕੌਂਸਲ ਜ਼ੀਰਾ ਵੱਲੋਂ ਮਜ਼ਦੂਰ ਦਿਵਸ ਮਨਾਉਣ ਸਬੰਧੀ ਤਿਆਰੀਆਂ
ਟਰੇਡ ਯੂਨੀਅਨ ਕੌਂਸਲ ਜ਼ੀਰਾ ਵੱਲੋਂ ਮਜ਼ਦੂਰ ਦਿਵਸ ਮਨਾਉਣ ਸਬੰਧੀ ਤਿਆਰੀਆਂ
Publish Date: Mon, 27 Apr 2026 04:48 PM (IST)
Updated Date: Mon, 27 Apr 2026 04:52 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਟਰੇਡ ਯੂਨੀਅਨ ਕੌਂਸਲ ਜ਼ੀਰਾ ਦੀ ਇਕ ਮਈ ਨੂੰ ਮਜ਼ਦੂਰ ਦਿਵਸ ਮਨਾਉਣ ਸਬੰਧੀ ਵਿਸ਼ੇਸ਼ ਮੀਟਿੰਗ ਪ੍ਰਧਾਨ ਤਰਸੇਮ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਪ੍ਰਕਿਰਤੀ ਪਾਰਕ ਜ਼ੀਰਾ ਵਿਖੇ ਹੋਈ। ਪ੍ਰਧਾਨ ਤਰਸੇਮ ਸਿੰਘ ਹਰਾਜ, ਖਜ਼ਾਨਚੀ ਹਰਨੇਕ ਸਿੰਘ ਅਤੇ ਜਨਰਲ ਸਕੱਤਰ ਬਲਦੇਵ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ ਇਕ ਮਈ ਨੂੰ ਮੋਤੀ ਬਾਗ ਪਾਰਕ ਸ਼ਾਹਵਾਲਾ ਰੋਡ ਜ਼ੀਰਾ ਵਿਖੇ ਸਵੇਰੇ ਦਸ ਵਜੇ ਤੋਂ ਬਾਅਦ ਦੁਪਹਿਰ ਦੋ ਵਜੇ ਤੱਕ ਮਜ਼ਦੂਰ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਮਜਦੂਰ ਅਤੇ ਮੁਲਾਜਮ ਜਮਾਤ ਨਾਲ ਸਬੰਧਿਤ ਇਨਕਲਾਬੀ ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ ਨਛੱਤਰ ਸਿੰਘ, ਅੰਗਰੇਜ਼ ਸਿੰਘ ਅਟਵਾਲ, ਕਾਮਰੇਡ ਕੁਲਵੰਤ ਸਿੰਘ, ਮਲਕੀਤ ਸਿੰਘ ਗਾਦੜੀਵਾਲਾ, ਗੁਰਤੇਜ ਸਿੰਘ ਗਿੱਲ, ਹਰਪ੍ਰੀਤ ਸਿੰਘ ਭਾਟੀਆ, ਬਲਵੀਰ ਸਿੰਘ ਅਲੀਪੁਰ, ਅਸ਼ੋਕ ਕੁਮਾਰ, ਚਰਨਜੀਤ ਸਿੰਘ ਪੰਡੋਰੀ ਖੱਤਰੀਆਂ, ਗੁਰਿੰਦਰਪਾਲ ਸਿੰਘ, ਬਲਦੇਵ ਸਿੰਘ ਬੰਬ, ਨਵਜੋਤ ਨੀਲੇਵਾਲਾ, ਜਸਵੰਤ ਸਿੰਘ ਭੱਟੀ, ਭੋਲਾ ਰਾਣੀ, ਦਰਸ਼ਨ ਜੀਰਵੀ ਆਦਿ ਹਾਜ਼ਰ ਸਨ।