‘ਮਈ ਡੇਅ’ ਮੌਕੇ ਪੰਜਾਬ ਤੇ ਕੇਂਦਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਦਾ ਵਿਰੋਧ
ਟਰੇਡ ਯੂਨੀਅਨ ਕੌਂਸਲ ਜ਼ੀਰਾ ਨੇ ਮਜ਼ਦੂਰ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ
Publish Date: Fri, 01 May 2026 03:34 PM (IST)
Updated Date: Fri, 01 May 2026 03:35 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਟਰੇਡ ਯੂਨੀਅਨ ਕੌਂਸਲ ਜ਼ੀਰਾ ਵੱਲੋਂ ਪ੍ਰਧਾਨ ਤਰਸੇਮ ਸਿੰਘ ਹਰਾਜ ਦੀ ਪ੍ਰਧਾਨਗੀ ਹੇਠ ਮੋਤੀ ਬਾਗ ਪਾਰਕ ਜ਼ੀਰਾ ਵਿਖੇ ਸ਼ਿਕਾਗੋ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਦੌਰਾਨ ਪ੍ਰਧਾਨ ਤਰਸੇਮ ਸਿੰਘ ਹਰਾਜ, ਮਾਸਟਰ ਬਚਿੱਤਰ ਸਿੰਘ ਗਿੱਲ, ਐਡਵੋਕੇਟ ਹਰਦੀਪ ਸਿੰਘ ਗਿੱਲ, ਐਡਵੋਕੇਟ ਜੋਬਨਜੀਤ ਸਿੰਘ, ਗਿਆਨ ਸਿੰਘ ਸ਼ਾਹਵਾਲਾ, ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਆਦਿ ਨੇ ਮਜ਼ਦੂਰ ਦਿਵਸ ਦੇ ਇਤਿਹਾਸ ਅਤੇ ਅਜੋਕੇ ਹਲਾਤਾਂ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਭਾਰਤੀ ਸੱਤਾ ’ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੈ ਤੇ ਉਨ੍ਹਾਂ ਦੀ ਰਾਖੀ ਭਾਰਤ ਵਿਚ ਫ਼ਿਰਕੂ ਫਾਸ਼ੀਵਾਦੀ ਤਾਕਤਾਂ ਕਰ ਰਹੀਆਂ ਹਨ, ਜਿਹੜੀਆਂ ਮਜ਼ਦੂਰਾਂ ਉੱਤੇ ਹਰ ਕਿਸਮ ਦਾ ਭਾਰ ਪਾ ਕੇ ਉਨ੍ਹਾਂ ਦੀ ਜ਼ੁਬਾਨ ਬੰਦ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਮਜ਼ਦੂਰ, ਮੁਲਾਜ਼ਮ ਅਤੇ ਕਿਸਾਨ ਵਿਰੋਧੀ ਹਨ। ਬੁਲਾਰਿਆਂ ਨੇ ਕਿਹਾ ਕਿ ਕੋਈ ਵੀ ਸਰਕਾਰ ਆਉਂਦੀ ਹੈ, ਉਹ ਸਿਰਫ ਮਜ਼ਦੂਰਾਂ ਦਾ ਸੋਸ਼ਣ ਹੀ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮਜ਼ਦੂਰਾਂ ਨੇ ਆਪਣਾ ਜੀਵਨ ਪੱਧਰ ਉੱਚਾ ਚੱਕਣਾ ਹੈ ਤਾਂ ਉਹ ਆਪਣੀਆਂ ਮਜ਼ਦੂਰ ਜਥੇਬੰਦੀਆਂ ਨਾਲ ਜੁੜ ਕੇ ਰਹਿਣ। ਇਸ ਮੌਕੇ ਮੰਡੀ ਮੁੱਲਾਂਪੁਰ ਦੀ ਟੀਮ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਕੋਰੀਓਗ੍ਰਾਫੀ ਜੰਗ ਕੌਣ ਲੈ ਆਇਆ ਅਤੇ ਨਾਟਕ ਜੇ ਅਸੀਂ ਚੁੱਪ ਰਹੇ ਖੇਡ ਕਿ ਸਰੋਤਿਆਂ ਤੋਂ ਵਾਹ ਵਾਹ ਖੱਟੀ। ਮੁਖਤਿਆਰ ਸਿੰਘ ਜਫਰ ਅਤੇ ਉਨ੍ਹਾਂ ਦੇ ਢਾਡੀ ਜੱਥੇ ਵੱਲੋਂ ਸ਼ਹੀਦਾਂ ਦੀਆਂ ਵਾਰਾਂ ਗਾਈਆਂ। ਇਸ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਬਲਦੇਵ ਰਾਜ ਗਾਦੜੀਵਾਲਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਸ਼ੰਕਰ ਕਟਾਰੀਆ, ਗਿੰਨੀ ਸੋਢੀਵਾਲਾ, ਧਰਮਪਾਲ ਚੁੱਘ, ਸਰਬਜੀਤ ਕੌਰ, ਗਗਨਦੀਪ ਸਿੰਘ ਸਰਪੰਚ, ਖਜ਼ਾਨਚੀ ਹਰਨੇਕ ਸਿੰਘ, ਨਛੱਤਰ ਸਿੰਘ, ਕਾਮਰੇਡ ਕਸ਼ਮੀਰ ਸਿੰਘ, ਕਾਮਰੇਡ ਕੁਲਵੰਤ ਸਿੰਘ, ਮਲਕੀਤ ਸਿੰਘ ਗਾਦੜੀਵਾਲਾ, ਅੰਗਰੇਜ਼ ਸਿੰਘ ਅਟਵਾਲ, ਰਿਟਾ. ਜ਼ਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ ਸਰਾ, ਰਿਟਾ. ਨਾਇਬ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ, ਰਿਟਾ. ਨਾਇਬ ਤਹਿਸੀਲਦਾਰ ਮਲੂਕ ਸਿੰਘ, ਐਕਸੀਅਨ ਸੁਦਾਗਰ ਸਿੰਘ, ਕਿੱਕਰ ਸਿੰਘ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ, ਹਰਬੰਸ ਸਿੰਘ ਸੇਖਾ, ਰਾਮ ਪ੍ਰਕਾਸ਼ ਰਿਟਾ ਐੱਸਪੀ, ਹਰਪ੍ਰੀਤ ਭਾਟੀਆ, ਨਵਜੋਤ ਨੀਲੇਵਾਲਾ, ਹਰਮੇਸ਼ਪਾਲ ਨੀਲੇਵਾਲਾ, ਪ੍ਰਤਾਪ ਸਿੰਘ ਹੀਰਾ, ਬਲਵਿੰਦਰ ਕੌਰ ਲਹੁਕਾ, ਪਿਆਰ ਕੌਰ, ਹਰਪ੍ਰੀਤ ਕੌਰ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਅਮਰਜੀਤ ਕੌਰ ਛਾਬੜਾ, ਨਸੀਬ ਕੌਰ ਤ੍ਰਿਪਤ ਕਾਲੀਆ ਪਿਆਰ ਕੌਰ ਭੋਲਾ ਰਾਣੀ ਆਦਿ ਹਾਜ਼ਰ ਸਨ।