ਟਿਕਟ ਚੈਕਿੰਗ ਸਟਾਫ ਨੇ ਮੁਸਾਫਰ ਦਾ ਗੁਆਚਿਆ ਸਾਮਾਨ ਕੀਤਾ ਵਾਪਸ
ਟਿਕਟ ਚੈਕਿੰਗ ਸਟਾਫ ਨੇ ਮੁਸਾਫਰ ਦਾ ਗੁਆਚਿਆ ਸਾਮਾਨ ਵਾਪਸ ਕਰਕੇ ਨਿਭਾਇਆ ਸਮਾਜਿਕ ਫਰਜ
Publish Date: Fri, 27 Mar 2026 04:02 PM (IST)
Updated Date: Fri, 27 Mar 2026 04:05 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਅੰਮ੍ਰਿਤਸਰ ਦੇ ਸੀਆਈਟੀ ਸੁਨੀਲ ਸਲਵਾਨ ਨੇ ਰੇਲ ਯਾਤਰੀਆਂ ਦਾ ਰੇਲ ਗੱਡੀ ਵਿਚ ਛੁੱਟ ਗਿਆ ਕੀਮਤੀ ਸਾਮਾਨ ਸੁਰੱਖਿਅਤ ਵਾਪਸ ਮੋੜ ਕੇ ਆਪਣਾ ਸਮਾਜਿਕ ਅਤੇ ਨੈਤਿਕ ਫਰਜ ਨਿਭਾਇਆ। 25 ਮਾਰਚ ਨੂੰ ਰੇਲ ਗੱਡੀ ਨੰਬਰ 12716 ਦੇ ਕੋਚ ਬੀ-2 (2-2) ਦੀ ਸੀਟ ਨੰਬਰ 30, 40 ਅਤੇ 26 ’ਤੇ ਸਫਰ ਕਰ ਰਹੇ ਕੁਝ ਯਾਤਰੀ ਆਪਣਾ ਸਾਮਾਨ ਗੱਡੀ ਵਿਚ ਹੀ ਭੁੱਲ ਗਏ ਸਨ। ਅਗਲੇ ਦਿਨ 26 ਮਾਰਚ ਨੂੰ ਜਦੋਂ ਰੇਲ ਗੱਡੀ ਨੰਬਰ 12715 ਸ਼੍ਰੀਗੰਗਾਨਗਰ ਸਟੇਸ਼ਨ ’ਤੇ ਪਹੁੰਚੀ ਤਾਂ ਚੈਕਿੰਗ ਦੌਰਾਨ ਸੀਆਈਟੀ ਸੁਨੀਲ ਸਲਵਾਨ ਨੂੰ ਇਹ ਲਾਵਾਰਿਸ ਸਾਮਾਨ ਮਿਲਿਆ। ਸਲਵਾਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਐੱਚਐੱਚਟੀ ਡਿਵਾਈਸ ਦੀ ਮੱਦਦ ਲਈ ਅਤੇ ਸਬੰਧਤ ਸੀਟਾਂ ਦੇ ਯਾਤਰੀਆਂ ਦੇ ਮੋਬਾਈਲ ਨੰਬਰ ਲੱਭੇ। ਉਨ੍ਹਾਂ ਨੇ ਅਗਲੇ ਦਿਨ ਸ਼੍ਰੀਗੰਗਾਨਗਰ ਸਟੇਸ਼ਨ ’ਤੇ ਸਾਮਾਨ ਲੈਣ ਲਈ ਕਿਹਾ। ਵਾਅਦੇ ਮੁਤਾਬਕ, ਅਗਲੇ ਦਿਨ ਸਾਰਾ ਸਾਮਾਨ ਯਾਤਰੀਆਂ ਨੂੰ ਸਹੀ-ਸਲਾਮਤ ਸੌਂਪ ਦਿੱਤਾ ਗਿਆ। ਇਸ ਸ਼ਲਾਘਾਯੋਗ ਕਦਮ ਨਾਲ ਨਾ ਸਿਰਫ ਯਾਤਰੀਆਂ ਨੇ ਸਗੋਂ ਭਾਰਤੀ ਰੇਲਵੇ ਦੀ ਜਨਤਾ ਵਿਚ ਇਕ ਭਰੋਸੇਯੋਗ ਅਤੇ ਸਕਾਰਾਤਮਕ ਤਸਵੀਰ ਵੀ ਪੇਸ਼ ਹੋਈ ਹੈ। ਯਾਤਰੀਆਂ ਨੇ ਟਿਕਟ ਚੈਕਿੰਗ ਸਟਾਫ ਦਾ ਦਿਲੋਂ ਧੰਨਵਾਦ ਕੀਤਾ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਇਸ ਘਟਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਰੇਲਵੇ ਕਰਮਚਾਰੀਆਂ ਦੀ ਆਪਣੇ ਕੰਮ ਪ੍ਰਤੀ ਨਿਸ਼ਠਾ ਅਤੇ ਮੁਸਾਫਰਾਂ ਦੀ ਸੇਵਾ ਲਈ ਹਾਜ਼ਰ ਹੈ। ਉਨ੍ਹਾਂ ਨੇ ਸੁਨੀਲ ਸਲਵਾਨ ਨੂੰ ਪ੍ਰਸੰਸਾ ਪੱਤਰ ਦੇਣ ਦਾ ਐਲਾਨ ਕੀਤਾ ਹੈ, ਤਾਂ ਜੋ ਦੂਜੇ ਕਰਮਚਾਰੀ ਵੀ ਇਸ ਤੋਂ ਪ੍ਰੇਰਿਤ ਹੋ ਕੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ।