ਪੰਜਾਬ ਦੇ ਹਜ਼ਾਰਾਂ ਅਧਿਆਪਕ ਏਪੀਏਆਰ ਭਰਨ ਤੋਂ ਵਾਂਝੇ
ਪੰਜਾਬ ਦੇ ਹਜ਼ਾਰਾਂ ਅਧਿਆਪਕ ਏਪੀਏਆਰ ਭਰਨ ਤੋਂ ਵਾਂਝੇ
Publish Date: Sat, 02 May 2026 04:19 PM (IST)
Updated Date: Sat, 02 May 2026 04:20 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਪੰਜਾਬ ਦੇ ਹਜ਼ਾਰਾਂ ਅਧਿਆਪਕ ਸਿੱਖਿਆ ਵਿਭਾਗ ਵੱਲੋਂ ਨਿਰਧਾਰਤ 30 ਅਪ੍ਰੈਲ ਦੀ ਆਖਰੀ ਮਿਤੀ ਤੱਕ ਆਈਐੱਚਆਰਐੱਮ ਤੇ ਆਪਣੀ ਏਪੀਏਆਰ ਆਨਲਾਈਨ ਭਰਨ ਤੋਂ ਵਾਂਝੇ ਰਹਿ ਗਏ ਹਨ। ਇਸ ਦਾ ਮੁੱਖ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਜਮਾਤ ਦੇ ਨਤੀਜੇ ਸਮੇਂ ਸਿਰ ਜਾਰੀ ਨਾ ਕਰਨਾ ਦੱਸਿਆ ਜਾ ਰਿਹਾ ਹੈ। ਕਿਉਂਕਿ ਇਸ ਵਿਚ ਨਤੀਜੇ ਭਰਨ ਨਾਲ ਹੀ ਅਧਿਆਪਕਾਂ ਨੂੰ ਨੰਬਰਾਂ ਦੀ ਗ੍ਰੇਡਿੰਗ ਦੇ ਕੇ ਦਰਜਾਬੰਦੀ ਕੀਤੀ ਜਾਂਦੀ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ, ਨਾਨ-ਬੋਰਡ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੇ ਆਪਣੀਆਂ ਏਪੀਏਆਰਾਂ ਆਨਲਾਈਨ ਭਰ ਦਿੱਤੀਆਂ ਹਨ, ਪਰ ਬੋਰਡ ਜਮਾਤਾਂ ਨਾਲ ਸਬੰਧਤ ਅਧਿਆਪਕ ਨਤੀਜਿਆਂ ਦੀ ਉਡੀਕ ਵਿਚ ਰਹੇ। ਨਤੀਜੇ ਜਾਰੀ ਨਾ ਹੋਣ ਅਤੇ ਵਿਭਾਗ ਵੱਲੋਂ ਮਿਤੀ ਵਿੱਚ ਕੋਈ ਵਾਧਾ ਨਾ ਕਰਨ ਕਾਰਨ ਵੱਡੀ ਗਿਣਤੀ ਵਿੱਚ ਅਧਿਆਪਕ ਏਪੀਏਆਰ ਭਰਨ ਤੋਂ ਵਾਂਝੇ ਰਹਿ ਗਏ ਹਨ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਰਿੰਦਰ ਪੁਆਰੀ, ਵਿੱਤ ਸਕੱਤਰ ਨਵੀਨ ਸਚਦੇਵਾ, ਜਨਰਲ ਸਕੱਤਰ ਜਿੰਦਰ ਪਾਇਲਟ, ਐਡੀਸ਼ਨਲ ਸਕੱਤਰ ਬਾਜ਼ ਸਿੰਘ ਭੁੱਲਰ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਖਾਨਪੁਰ, ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ, ਸੀਨੀਅਰ ਮੀਤ ਪ੍ਰਧਾਨ ਰਾਜਬੀਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਧੁੰਨਾ ਅਤੇ ਮੁੱਖ ਸਲਾਹਕਾਰ ਪ੍ਰੇਮ ਚਾਵਲਾ ਨੇ ਸਿੱਖਿਆ ਵਿਭਾਗ ਨੂੰ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ।