ਮੰਡੀ ਲਾਧੂਕਾ ਤੋਂ ਤੀਜੀ ਤੀਰਥ ਯਾਤਰਾ ਬੱਸ ਰਵਾਨਾ
ਮੰਡੀ ਲਾਧੂਕਾ ਤੋਂ ਤੀਜੀ ਤੀਰਥ ਯਾਤਰਾ ਬੱਸ ਰਵਾਨਾ, ਬਜ਼ੁਰਗਾਂ ਲਈ ਮੁਫ਼ਤ ਦਰਸ਼ਨ ਸਹੂਲਤ
Publish Date: Thu, 30 Apr 2026 04:52 PM (IST)
Updated Date: Thu, 30 Apr 2026 04:55 PM (IST)
- ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਨਾਗਰਿਕਾਂ ਨੂੰ ਧਾਰਮਿਕ ਅਸਥਾਨਾਂ ਦੇ ਕਰਵਾਏ ਦਰਸ਼ਨ ਜ਼ਿਲ੍ਹੇ ਸਿੰਘ, ਪੰਜਾਬੀ ਜਾਗਰਣ ਮੰਡੀ ਲਾਧੂਕਾ : ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਗ੍ਰਾਮ ਪੰਚਾਇਤ ਮੰਡੀ ਲਾਧੂਕਾ ਵੱਲੋਂ ਤੀਜੀ ਬੱਸ ਨੂੰ ਰਵਾਨਾ ਕੀਤਾ ਗਿਆ। ਇਸ ਬੱਸ ਵਿੱਚ 50 ਸਾਲ ਤੋਂ ਉੱਪਰ ਦੇ ਨਾਗਰਿਕਾਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ। ਯਾਤਰਾ ਦੌਰਾਨ ਯਾਤਰੀ ਹਰੀਕੇ ਪੱਤਣ, ਰਾਮ ਤੀਰਥ ਮੰਦਰ, ਸ਼੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਜਲਿਆਂਵਾਲਾ ਬਾਗ ਅਤੇ ਵਾਹਗਾ ਬਾਰਡਰ ਸਮੇਤ ਹੋਰ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਨਗੇ। ਪੰਜਾਬ ਸਰਕਾਰ ਵੱਲੋਂ ਯਾਤਰੀਆਂ ਲਈ ਖਾਣ-ਪੀਣ ਅਤੇ ਠਹਿਰਨ ਦਾ ਮੁਫ਼ਤ ਪ੍ਰਬੰਧ ਕੀਤਾ ਗਿਆ ਹੈ। ਇਹ ਬੱਸ 2 ਮਈ ਨੂੰ ਯਾਤਰਾ ਪੂਰੀ ਕਰ ਕੇ ਵਾਪਸ ਮੰਡੀ ਲਾਧੂਕਾ ਪਹੁੰਚੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦੋ ਬੱਸਾਂ ਤੀਰਥ ਯਾਤਰਾ ਲਈ ਭੇਜੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਯਾਤਰੀਆਂ ਦੀ ਚੋਣ ਕੀਤੀ ਗਈ। ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਮੈਂਬਰਾਂ ਨੇ ਬੱਸ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਯਾਤਰੀਆਂ ਦੀ ਸੁਖਮਈ ਤੇ ਸਫਲ ਯਾਤਰਾ ਲਈ ਅਰਦਾਸ ਕੀਤੀ।