ਦੋ ਰੋਜ਼ਾ ਕਬੱਡੀ ਟੂਰਨਾਮੈਂਟ ਅਮਿਟ ਯਾਦਾਂ ਛੱਡਦਾ ਸਮਾਪਤ
ਪਿੰਡ ਮਹੀਆਂ ਵਾਲਾ ਕਲਾਂ ਵਿਖੇ ਭਗਤ ਬਾਬਾ ਦੁਨੀ ਚੰਦ ਦੀ 66ਵੀਂ ਸਲਾਨਾ ਬਰਸੀ ਮੌਕੇ ਕਰਵਾਇਆ ਗਿਆ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਅਮਿਟ
Publish Date: Sat, 07 Mar 2026 04:04 PM (IST)
Updated Date: Sat, 07 Mar 2026 04:06 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਦੇ ਪਿੰਡ ਮਹੀਆਂ ਵਾਲਾ ਕਲਾਂ ਵਿਖੇ ਭਗਤ ਬਾਬਾ ਦੁਨੀ ਚੰਦ ਦੀ 66ਵੀਂ ਬਰਸੀ ਮੌਕੇ ਦੋ ਰੋਜ਼ਾ ਵਿਸ਼ਾਲ ਕਬੱਡੀ ਟੂਰਨਾਮੈਂਟ ਭਗਤ ਦੁਨੀ ਚੰਦ ਸਪੋਰਟਸ ਕਲੱਬ, ਸਮਾਧੀ ਕਮੇਟੀ, ਗ੍ਰਾਮ ਪੰਚਾਇਤ, ਐੱਨਆਰਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਪੰਜਾਬ ਭਰ ਤੋਂ ਕਬੱਡੀ ਟੀਮਾਂ ਅਤੇ ਨਾਮਵਰ ਕਬੱਡੀ ਖਿਡਾਰੀਆਂ ਨੇ ਭਾਗ ਲਿਆ। ਟੂਰਨਾਮੈਂਟ ਦਾ ਉਦਘਾਟਨ ਜ਼ਿਲ੍ਹਾ ਪਰਿਸ਼ਦ ਮੈਂਬਰ ਸ਼ੰਕਰ ਕਟਾਰੀਆ ਅਤੇ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਕੀਤੀ ਗਈ। ਟੂਰਨਾਮੈਂਟ ਦੇ ਪਹਿਲੇ ਦਿਨ ਕਬੱਡੀ ਨਿਰੋਲ ਵਿਚ ਲਗਭਗ 20 ਕਬੱਡੀ ਟੀਮਾਂ ਨੇ ਭਾਗ ਲਿਆ ਅਤੇ ਕਬੱਡੀ ਦੇ ਸਖਤ ਮੁਕਾਬਲਿਆਂ ਵਿੱਚ ਪਿੰਡ ਸੇਖਾ ਕਲਾਂ ਦੀ ਕਬੱਡੀ ਟੀਮ ਨੇ ਜਿੱਤ ਪ੍ਰਾਪਤ ਕਰਕੇ ਪਿੰਡ ਗਗੜਾ ਦੀ ਟੀਮ ਨੂੰ ਹਰਾਇਆ। ਇਸ ਦਿਨ 60 ਸਾਲਾਂ ਉਮਰ ਦੇ ਵਿਅਕਤੀਆਂ ਦਾ ਕਬੱਡੀ ਸ਼ੋਅ ਮੈਚ ਵੀ ਕਰਵਾਇਆ ਗਿਆ। ਟੂਰਨਾਮੈਂਟ ਦੇ ਦੂਸਰੇ ਦਿਨ ਕਬੱਡੀ ਓਪਨ ਵਿਚ ਸੂਰੇਵਾਲਾ ਨੇ ਪਿੰਡ ਵਰਨਾਲਾ ਨੂੰ ਮਾਤ ਦਿੱਤੀ। ਇਸ ਦੌਰਾਨ 40 ਸਾਲਾ ਉਮਰ ਦੇ ਵਿਅਕਤੀਆਂ ਦਾ ਕਬੱਡੀ ਸ਼ੋ ਮੈਚ ਵੀ ਕਰਵਾਇਆ ਗਿਆ। ਕੁੜੀਆਂ ਦੀ ਕਬੱਡੀ ਵਿਚ ਪਿੰਡ ਮਹੀਆਂ ਵਾਲਾ ਕਲਾਂ ਫਸਟ ਅਤੇ ਨਿਊਜ਼ੀਲੈਂਡ ਕਲੱਬ ਸੈਕੰਡ ਰਿਹਾ। ਕਬੱਡੀ ਓਪਨ ਦੀ ਜੇਤੂ ਟੀਮ ਨੂੰ ਇਕ ਲੱਖ ਰੁਪਏ ਅਤੇ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਅਤੇ ਟਰਾਫੀਆਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਕਬੱਡੀ ਨਿਰੋਲ ਵਿਚ ਜੇਤੂ ਟੀਮ ਨੂੰ 51 ਹਜ਼ਾਰ ਅਤੇ ਸੈਕੰਡ ਟੀਮ ਨੂੰ 41 ਹਜਾਰ ਸਮੇਤ ਸ਼ੀਲਡਾਂ ਦਿੱਤਾ ਗਿਆ। ਟੂਰਨਾਮੈਂਟ ਦੌਰਾਨ ਇਲਾਕੇ ਦੇ ਲੋਕਾਂ ਨੇ ਵੱਡੀ ਪੱਧਰ ਤੇ ਸ਼ਿਰਕਤ ਕੀਤੀ, ਇਹ ਮੇਲਾ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਇਸ ਮੌਕੇ ਹਰਭਗਵਾਨ ਸਿੰਘ ਭੋਲਾ, ਟਰੱਕ ਯੂਨੀਅਨ ਜ਼ੀਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ, ਪ੍ਰਧਾਨ ਰਿਸ਼ੀ ਕੁਮਾਰ, ਸਰਪੰਚ ਗੁਰਪ੍ਰੀਤ ਸਿੰਘ ਬਰਾੜ, ਸਾਬਕਾ ਸਰਪੰਚ ਅਤੇ ਟਰੱਕ ਯੂਨੀਅਨ ਜ਼ੀਰਾ ਦੇ ਪ੍ਰਧਾਨ ਬਲਦੇਵ ਸਿੰਘ ਬਰਾੜ, ਨਿਰਮਲ ਸਿੰਘ ਬਰਾੜ ਪ੍ਰਧਾਨ ਸਮਾਧੀ ਕਮੇਟੀ, ਸੇਵਕ ਸਿੰਘ, ਕਸ਼ਮੀਰ ਸਿੰਘ, ਕੇਵਲ ਸਿੰਘ, ਸੰਤ ਸਿੰਘ, ਬਲਦੇਵ ਸਿੰਘ, ਜਸਬੀਰ ਸਿੰਘ, ਸਰਬਜੀਤ ਸਿੰਘ ਸਰਪੰਚ ਗਾਦੜੀ ਵਾਲਾ, ਸੁਖਚੈਨ ਸਿੰਘ ਬਰਾੜ ਸਾਬਕਾ ਸਰਪੰਚ ਫੇਰੋਕੇ, ਜੁਗਰਾਜ ਸਿੰਘ ਬਰਾੜ, ਸਰਪੰਚ ਇਕਬਾਲ ਸਿੰਘ ਖੋਸਾ ਨੀਲੇਵਾਲਾ, ਸਰਪੰਚ ਸ਼ਮਸ਼ੇਰ ਸਿੰਘ ਢਿੱਲੋਂ ਮੱਲ੍ਹੇਸ਼ਾਹ, ਪ੍ਰਕਿਰਤੀ ਕਲੱਬ ਜ਼ੀਰਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ।