ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਨੇ ਸਰਕਾਰ ਦੇ ਨਾਂ ਲੇਬਰ ਇੰਸਪੈਕਟਰ ਨੂੰ ਦਿੱਤਾ ਮੰਗ ਪੱਤਰ
ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਨਾਮ 'ਤੇ ਲੇਬਰ ਇੰਸਪੈਕਟਰ ਨੂੰ ਮੰਗ ਪੱਤਰ ਦਿੱਤਾ
Publish Date: Wed, 01 Oct 2025 05:34 PM (IST)
Updated Date: Wed, 01 Oct 2025 05:36 PM (IST)

ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਫਾਜ਼ਿਲਕਾ : ਜ਼ਿਲ੍ਹਾ ਫਾਜਿਲਕਾ ਦੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਨਾਂਮ ਤੇ ਜ਼ਿਲ੍ਹਾ ਫਾਜ਼ਿਲਕਾ ਦੇ ਲੇਬਰ ਇੰਸਪੈਕਟਰ ਨੂੰ ਮੰਗ ਪੱਤਰ ਦਿੱਤਾ । ਜਿਸ ਵਿੱਚ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਜ਼ਿਲ੍ਹਾ ਫ਼ਾਜ਼ਿਲਕਾ ਦੇ ਦਵਿੰਦਰ ਕੁਮਾਰ ਜ਼ਿਲ੍ਹਾ ਸਕੱਤਰ ਫਾਜ਼ਿਲਕਾ, ਗੁਰਮੁਖ ਸਿੰਘ ਪ੍ਰਧਾਨ ਜਲਾਲਾਬਾਦ, ਕਸ਼ਮੀਰ ਸਿੰਘ ਥਰੋਬੜੀ, ਸਤਨਾਮ ਸਿੰਘ ਪ੍ਰਧਾਨ ਪਾਲੀ ਵਾਲਾ, ਜਸਵਿੰਦਰ ਸਿੰਘ ਚੱਕ ਮੋਲਾ, ਗੁਰਮੀਤ ਸਿੰਘ ਜਲਾਲਾਬਾਦ, ਕੁਲਵੰਤ ਸਿੰਘ ਫਤਿਹਗੜ੍ਹ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨੀ ਪੰਜਾਬ ਦੇ ਅੱਠ ਜ਼ਿਲ੍ਹਿਆਂ ਵਿੱਚ ਆਈ ਭਾਰੀ ਬਾਰਿਸ਼ ਨਾਲ ਆਏ ਹੜ੍ਹਾ ਦੇ ਪਾਣੀ ਨਾਲ ਉਸਾਰੀ ਮਿਸਤਰੀ ਅਤੇ ਲੇਵਰ ਵਰਕਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਭਾਰੀ ਬਾਰਸ਼ ਕਾਰਨ ਉਸਾਰੀ ਸਬੰਧੀ ਲੇਵਰ ਦਾ ਕੋਈ ਵੀ ਕੰਮ ਨਹੀ ਚੱਲਿਆ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਰੀਬ 2 ਮਹੀਨਿਆ ਤੇ ਕੰਮਕਾਰ ਨਾ ਮਿਲਣ ਕਾਰਨ ਆਪਣੇ ਘਰਾਂ ਵਿਚ ਬੇਰੁਜ਼ਗਾਰ ਹੋ ਕੇ ਬੈਠੇ ਹਨ। ਆਗੂਆਂ ਨੇ ਕਿਹਾ ਕਿ ਜਿੰਨਾਂ ਲਾਭਪਾਤਰੀਆਂ ਦੇ ਲੇਬਰ ਕਾਰਡ ਬਣੇ ਹੋਏ ਹਨ ਤੇ ਪੈਨਸ਼ਨਾਂ ਲੈ ਰਹੇ ਹਨ ਪਰੰਤੂ ਇਨਾਂ ਪੈਨਸ਼ਨਾਂ ਦੇ ਬਕਾਏ ਕਾਫੀ ਲੰਮੇ ਸਮੇਂ ਤੋਂ ਨਹੀ ਮਿਲੇ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਿਹਨਾਂ ਵਰਕਰਾਂ ਦੇ ਲਾਭਪਾਤਰੀ ਲੇਬਰ ਕਾਰਡ ਬਣੇ ਹੋਏ ਹਨ। ਹੜ੍ਹ ਅਤੇ ਬਾਰਿਸ਼ਾਂ ਦੇ ਕਾਰਨ ਗਰੀਬ ਮਜਦੂਰਾਂ ਨੂੰ ਵੀ ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਲਾਭਪਾਤਰੀਆ ਦੇ ਪੈਨਸ਼ਨਾਂ ਦੇ ਪਿਛਲੇ ਕਾਫੀ ਸਮੇ ਤੋ ਬਕਾਏ ਇਨਾਂ ਦੇ ਖਾਤਿਆਂ ਵਿਚ ਪਾਏ ਜਾਣ ਤਾਂ ਕਿ ਉਹ ਆਪਣੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ। ਅਤੇ ਇਨਾਂ ਦਾ ਹੋਰ ਕੋਈ ਕਮਾਈ ਦਾ ਸਾਧਨ ਨਹੀ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ। ਜਲਦ ਤੋਂ ਜਲਦ ਇਨ੍ਹਾਂ ਉਸਾਰੀ ਮਿਸਤਰੀ ਅਤੇ ਕਿਰਤੀ ਮਜ਼ਦੂਰ ਲਾਭਪਾਤਰੀ ਕਾਪੀਆ ਵਾਲੇ ਗਰੀਬ ਪਰਿਵਾਰਾਂ ਦੇ ਖਾਤਿਆਂ ਵਿੱਚ ਪੈਸੇ ਪਾਏ ਜਾਣ ਇਸ ਲਈ ਅਸੀ ਆਪ ਜੀ ਦੇ ਅਤੀ ਧੰਨਵਾਦੀ ਹੋਵਾਂਗੇ। ਅਤੇ ਇਸ ਮੌਕੇ ਜ਼ਿਲ੍ਹਾ ਫਾਜ਼ਿਲਕਾ ਦੇ ਲੇਬਰ ਇੰਸਪੈਕਟਰ ਰਾਜਪ੍ਰੀਤ ਸਿੰਘ ਨੇ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਦੇ ਜ਼ਿਲ੍ਹਾ ਆਗੂਆਂ ਨੂੰ ਪੂਰਨ ਤੌਰ ਤੇ ਵਿਸ਼ਵਾਸ ਦਿਵਾਇਆ ਕਿ ਪੈਨਸ਼ਨਾਂ ਦੇ ਬਕਾਇਆ ਰਾਸ਼ੀ ਅਤੇ ਘਰਾਂ ਦੇ ਹੋਏ ਨੁਕਸਾਨ ਦਾਂ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇਗਾ। ਅਤੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਜ਼ਲਦ ਤੋਂ ਜਲਦ ਪੈਸੇ ਪਵਾਏ ਜਾਣਗੇ ਇਸ ਮੌਕੇ ਦਵਿੰਦਰ ਕੁਮਾਰ ਜਿਲਾ ਸਕੱਤਰ ਫਾਜ਼ਿਲਕਾ, ਗੁਰਮੁਖ ਸਿੰਘ ਪ੍ਰਧਾਨ ਜਲਾਲਾਬਾਦ, ਕਸ਼ਮੀਰ ਸਿੰਘ ਥਰੋਬੜੀ, ਸਤਨਾਮ ਸਿੰਘ ਪ੍ਰਧਾਨ ਪਾਲੀ ਵਾਲਾ, ਜਸਵਿੰਦਰ ਸਿੰਘ ਚੱਕ ਮੋਲਾ, ਗੁਰਮੀਤ ਸਿੰਘ ਜਲਾਲਾਬਾਦ, ਕੁਲਵੰਤ ਸਿੰਘ ਫਤਿਹਗੜ੍ਹ ਆਦਿ ਹਾਜ਼ਰ ਸਨ।