ਅਣਪਛਾਤੀ ਲਾਸ਼ ਦਾ ਕੀਤਾ ਅੰਤਿਮ ਸੰਸਕਾਰ
ਫਾਜ਼ਿਲਕਾ ਦੇ ਖੂਈ ਖੇੜਾ ਪੁਲਿਸ ਵੱਲੋਂ ਮਾਈਨਰ ਚੋਂ ਮਿਲੀ ਅਗਿਆਤ ਲਾਸ਼ ਦਾ ਕਰਵਾਇਆ ਗਿਆ ਅੰਤਿਮ ਸੰਸਕਾਰ
Publish Date: Tue, 19 May 2026 06:19 PM (IST)
Updated Date: Tue, 19 May 2026 06:22 PM (IST)
ਨਵਜੋਤ ਸਿੰਘ.ਪੰਜਾਬੀ ਜਾਗਰਣ, ਫਾਜ਼ਿਲਕਾ : ਫਾਜ਼ਿਲਕਾ ਦੇ ਥਾਣਾ ਖੂਈ ਖੇੜਾ ਪੁਲਿਸ ਨੂੰ ਖੇਤਰ ਦੇ ਇੱਕ ਮਾਈਨਰ (ਸੂਏ) ਵਿੱਚੋਂ ਇੱਕ ਅਗਿਆਤ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ। ਪੁਲਿਸ ਪ੍ਰਸ਼ਾਸਨ ਵੱਲੋਂ ਲਾਸ਼ ਦੀ ਪਛਾਣ ਲਈ ਉਸਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ 72 ਘੰਟਿਆਂ ਤੱਕ ਰਖਵਾਇਆ ਗਿਆ, ਪਰ ਕੋਈ ਵੀ ਵਾਰਿਸ ਜਾਂ ਪਰਿਵਾਰਕ ਮੈਂਬਰ ਲਾਸ਼ ਦੀ ਪਛਾਣ ਲਈ ਸਾਹਮਣੇ ਨਹੀਂ ਆਇਆ। ਇਸ ਤੋਂ ਬਾਅਦ ਥਾਣਾ ਖੂਈ ਖੇੜਾ ਪੁਲਿਸ ਵੱਲੋਂ ਮਾਨਵਤਾ ਦੇ ਨਾਤੇ ਲਾਸ਼ ਨੂੰ ਅੰਤਿਮ ਸੰਸਕਾਰ ਲਈ ਫਾਜ਼ਿਲਕਾ ਵਾਰ ਮੈਮੋਰੀਅਲ ਵੈਲਫੇਅਰ ਸੁਸਾਇਟੀ ਅਤੇ ਸ਼ਿਵ ਸੈਨਾ ਬਾਲ ਠਾਕਰੇ (ਸ਼ਿੰਦੇ ਗਰੁੱਪ) ਦੇ ਜ਼ਿਲ੍ਹਾ ਪ੍ਰਧਾਨ ਉਮੇਸ਼ ਕੁਮਾਰ ਦੇ ਹਵਾਲੇ ਕੀਤਾ ਗਿਆ। ਸੰਸਥਾ ਦੇ ਮੈਂਬਰਾਂ ਨੇ ਪੂਰੇ ਸਨਮਾਨ ਅਤੇ ਵਿਧੀ-ਵਿਧਾਨ ਦੇ ਨਾਲ ਅਗਿਆਤ ਲਾਸ਼ ਦਾ ਅੰਤਿਮ ਸੰਸਕਾਰ ਕਰਵਾਇਆ। ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਕਿਹਾ ਕਿ ਮਾਨਵ ਸੇਵਾ ਸਭ ਤੋਂ ਵੱਡਾ ਧਰਮ ਹੈ ਅਤੇ ਸਮਾਜ ਸੇਵਾ ਦੇ ਕਾਰਜ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ। ਇਸ ਮੌਕੇ ਮੈਂਬਰ ਜਸਵੰਤ ਪ੍ਰਜਾਪਤ, ਅੰਕੁਰ ਗੁੰਬਰ, ਮਨੀਸ਼ ਸ਼ਰਮਾ, ਸੌਰਵ ਕੰਡਾਰਾ, ਅਮਨ ਰਾਜਪੂਤ ਅਤੇ ਕੁੱਕੜ ਸਾਹਿਬ ਮੌਜੂਦ ਸਨ।