ਜ਼ੀਰਾ ਧਰਤੀ ’ਤੇ ਸਾਕਾਰ ਹੋਈ ਸੋਮਨਾਥ ਦੀ ਮਹਿਮਾ, ਹਜ਼ਾਰਾਂ ਸ਼ਰਧਾਲੂ ਨਤਮਸਤਕ
ਜ਼ੀਰਾ ਧਰਤੀ ’ਤੇ ਸਾਕਾਰ ਹੋਈ ਸੋਮਨਾਥ ਦੀ ਮਹਿਮਾ, ਹਜ਼ਾਰਾਂ ਸ਼ਰਧਾਲੂ ਨਤਮਸਤਕ
Publish Date: Mon, 23 Feb 2026 03:57 PM (IST)
Updated Date: Mon, 23 Feb 2026 04:01 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ: ਆਰਟ ਆਫ ਲਿਵਿੰਗ ਸੰਸਥਾ ਵੱਲੋਂ ਸਥਾਨਕ ਕੋਟ ਈਸੇ ਖਾਂ ਰੋਡ ਤੇ ਸਥਿਤ ਜਨ ਕਲਿਆਣ ਭਵਨ ਵਿਖੇ ਮੂਲ ਸੋਮਨਾਥ ਜਯੋਤਿਰਲਿੰਗ ਦੇ ਦਰਸ਼ਨ ਲਈ ਅਧਿਆਤਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਆਰਟ ਆਫ ਲਿਵਿੰਗ ਸੰਸਥਾਨ ਬੰਗਲੋਰ ਤੋਂ ਆਏ ਸਵਾਮੀ ਪ੍ਰਗਗਿਆ ਚੇਤਨਿਆ ਅਤੇ ਪੰਡਿਤ ਚੰਦਰਕਾਂਤ ਪਾਂਡੇ, ਪੰਡਿਤ ਆਦਰਸ਼ ਪਾਂਡੇ ਵੱਲੋਂ ਵੈਦਿਕ ਮੰਤਰ ਉਚਾਰਨ ਦੇ ਨਾਲ ਜਯੋਤਿਰਲਿੰਗ ਦਾ ਰੁਦਰ ਅਭਿਸ਼ੇਕ ਕੀਤਾ ਗਿਆ। ਇਸ ਮੌਕੇ ਫਰੀਦਕੋਟ ਤੋਂ ਆਏ ਭਜਨ ਗਾਇਕ ਸੁਖਵਿੰਦਰ ਸਾਰੰਗ ਵੱਲੋਂ ਭਗਵਾਨ ਸ਼ਿਵ ਦੇ ਭਜਨ ਗਾ ਕੇ ਲੋਕਾਂ ਨੂੰ ਨੱਚਣ ਤੇ ਮਜਬੂਰ ਕੀਤਾ। ਇਸ ਮੌਕੇ ਮਹਾਂਮੰਡਲੇਸ਼ਵਰ ਸ੍ਰੀ ਸ੍ਰੀ 1008 ਸਵਾਮੀ ਕਮਲਪੁਰੀ, ਹਲਕਾ ਵਿਧਾਇਕ ਨਰੇਸ਼ ਕਟਾਰੀਆ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਰਪ੍ਰੀਤ ਸਿੰਘ ਹੀਰੋ, ਨਗਰ ਕੌਂਸਲ ਜੀਰਾ ਦੇ ਪ੍ਰਧਾਨ ਸਰਬਜੀਤ ਕੌਰ, ਗੁਰਪ੍ਰੀਤ ਸਿੰਘ ਜੱਜ, ਭੋਲਾ ਭੋਲਾ ਸ਼੍ਰੀ ਰਾਮ ਲੀਲਾ ਕਲੱਬ ਦੇ ਡਾਇਰੈਕਟਰ ਕ੍ਰਿਸ਼ਨ ਹਾਂਡਾ, ਸ਼੍ਰੀ ਵੈਸ਼ਨੋ ਭਜਨ ਮੰਡਲੀ ਦੇ ਪ੍ਰਧਾਨ ਕੁਲਭੂਸ਼ਣ ਸ਼ਰਮਾ, ਐਸਐਚ ਓ ਥਾਣਾ ਸਿਟੀ ਗੁਰਵਿੰਦਰ ਪਾਲ ਸਿੰਘ, ਨਵੀਨ ਚੋਪੜਾ, ਅਜੀਤ ਚੌਧਰੀ, ਹਰੀਸ਼ ਤਾਂਗਰਾ, ਵਿਪਨ ਅਗਰਵਾਲ, ਸੁੰਦਰਮ ਸੂਦ, ਸੁਖਦੇਵ ਬਿੱਟੂ ਵਿੱਜ, ਸੁਭਾਸ਼ ਗੁਪਤਾ, ਪਵਨ ਕੁਮਾਰ ਲੱਲੀ, ਰਾਮ ਤੀਰਥ ਸ਼ਰਮਾ, ਪ੍ਰਮੋਦ ਕੁਮਾਰ, ਵਰੁਣ ਅਗਰਵਾਲ, ਰਾਕੇਸ਼ ਬਾਂਸਲ, ਆਦਿ ਤੋਂ ਇਲਾਵਾ ਸ਼ਹਿਰ ਵਾਸੀ ਹਾਜ਼ਰ ਸਨ। ਇਸ ਸਮਾਗਮ ਵਿਚ ਆਸਟਰੇਲੀਆ ਤੋਂ ਪ੍ਰਿੰਸ ਨਰੂਲਾ ਅਤੇ ਸਤਪਾਲ ਨਰੂਲਾ ਦਾ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਆਰਟ ਆਫ ਦੇ ਅਪੈਕਸ ਮੈਂਬਰ ਅਮਰੀਕ ਸਿੰਘ ਅਹੂਜਾ, ਸੁਸ਼ੀਲ ਪਾਠਕ ਯੋਗ ਅਧਿਆਪਕ, ਮਨਪ੍ਰੀਤ ਲੂੰਬਾ, ਕਿਰਨ ਲੂੰਬਾ ਫਰੀਦਕੋਟ, ਵਿਕਾਸ ਬਾਂਸਲ, ਮਦਨ ਲਾਲ, ਚਰਨਪ੍ਰੀਤ ਸਿੰਘ ਸੋਨੂੰ, ਰਾਜਨਪ੍ਰੀਤ ਸਿੰਘ, ਰਾਜਾ ਧਵਨ, ਰਿੰਕੂ ਸਚਦੇਵਾ, ਗੌਰਵ ਬਾਂਸਲ, ਮਿੱਕੀ ਅਰੋੜਾ, ਤਰਸੇਮ ਲਾਲ ਜੁਨੇਜਾ, ਮਨੀਸ਼ ਕੁਮਾਰ, ਤਰਸੇਮ ਚੋਪੜਾ, ਸੁਮਿਤ ਨਰੂਲਾ, ਰਘਬੀਰ ਬੋਬੀ, ਪ੍ਰਦੀਪ ਸ਼ਰਮਾ, ਕਰਨ ਬਾਂਸਲ, ਪਾਰਸ ਟੰਡਨ, ਮਨੀਸ਼ ਚੌਧਰੀ, ਕਰਨ ਬਾਂਸਲ, ਰਜੇਸ਼ ਅਰੋੜਾ, ਦੀਪਕ ਸੇਠੀ, ਡਾ ਪਾਰਸ ਆਰੀਆ, ਅਮਨਦੀਪ ਛਾਬੜਾ, ਪ੍ਰਦੀਪ ਹਾਂਡਾ, ਰਾਮੇਸ਼ ਸ਼ਰਮਾ ਸੋਨੂੰ, ਰਿਸ਼ੀ ਸ਼ਰਮਾ, ਰਾਜੇਸ਼ ਅਰੋੜਾ ਆਦਿ ਹਾਜ਼ਰ ਸਨ। ਇਸ ਦੌਰਾਨ ਆਏ ਹੋਏ ਸ਼ਰਧਾਲੂਆਂ ਨੂੰ ਫਰੂਟ ਦਾ ਪ੍ਰਸਾਦ ਵੰਡਿਆ ਗਿਆ ਅਤੇ ਅਟੁੱਟ ਲੰਗਰ ਵਰਤਾਇਆ ਗਿਆ।