ਕਣਕ ਦੀ ਨਾੜ ਨੂੰ ਲਾਈ ਅੱਗ ਨੇ ਉਜਾੜਿਆ ਗਰੀਬ ਦਾ ਘਰ, ਸਾਰੀ ਉਮਰ ਦੀ ਕਮਾਈ ਮਿੰਟਾਂ ’ਚ ਹੋਈ ਰਾਖ
ਫਿਰੋਜ਼ਪੁਰ ਦੇ ਸਰਹੱਦੀ ਪਿੰਡ ਵਿਚ ਇਕ ਕਿਸਾਨ ਵੱਲੋਂ ਕਣਕ ਦੇ ਨਾੜ ਨੂੰ ਲਗਾਈ ਅੱਗ ਬੇਕਾਬੂ ਹੋ ਕੇ ਗਰੀਬ ਮਜ਼ਦੂਰਾਂ ਦੀਆਂ ਝੁੱਗੀਆਂ ਤੱਕ ਪਹੁੰਚ ਗਈ। ਤੇਜ਼ ਹਵਾਵਾਂ ਕਾਰਨ ਅੱਗ ਵੇਖਦੇ ਹੀ ਵੇਖਦੇ ਗਰੀਬ ਦੀ ਝੋਪੜੀ ਨੂੰ ਲੱਗ ਗਈ ਅਤੇ ਉਸ ਦਾ ਸਮਾਨ ਸੜ ਕੇ ਸੁਆਹ ਹੋ ਗਿਆ।
Publish Date: Sat, 02 May 2026 04:23 PM (IST)
Updated Date: Sat, 02 May 2026 04:26 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ। ਫਿਰੋਜ਼ਪੁਰ ਦੇ ਸਰਹੱਦੀ ਪਿੰਡ ਵਿਚ ਇਕ ਕਿਸਾਨ ਵੱਲੋਂ ਕਣਕ ਦੇ ਨਾੜ ਨੂੰ ਲਗਾਈ ਅੱਗ ਬੇਕਾਬੂ ਹੋ ਕੇ ਗਰੀਬ ਮਜ਼ਦੂਰਾਂ ਦੀਆਂ ਝੁੱਗੀਆਂ ਤੱਕ ਪਹੁੰਚ ਗਈ। ਤੇਜ਼ ਹਵਾਵਾਂ ਕਾਰਨ ਅੱਗ ਵੇਖਦੇ ਹੀ ਵੇਖਦੇ ਗਰੀਬ ਦੀ ਝੋਪੜੀ ਨੂੰ ਲੱਗ ਗਈ ਅਤੇ ਉਸ ਦਾ ਸਮਾਨ ਸੜ ਕੇ ਸੁਆਹ ਹੋ ਗਿਆ।
ਝੁੱਗੀ ਝੋਪੜੀ ਵਾਲੇ ਨੇ ਦੱਸਿਆ ਕਿ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਉਨ੍ਹਾਂ ਨੂੰ ਆਪਣਾ ਸਾਮਾਨ ਬਚਾਉਣ ਦਾ ਮੌਕਾ ਤੱਕ ਨਹੀਂ ਮਿਲਿਆ। ਝੁੱਗੀ ਵਿਚ ਪਿਆ ਸਾਰਾ ਸਮਾਨ ਸੜਕ ਕੇ ਸੁਆਹ ਹੋ ਗਿਆ।
ਝੁੱਗੀ ਦੇ ਨਾਲ ਵਾਲੀਆਂ ਦੂਜੀਆਂ ਝੋਪੜੀਆਂ ਵਾਲਿਆਂ ਨੇ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ’ਤੇ ਤਾਂ ਕਾਬੂ ਪਾ ਲਿਆ ਗਿਆ ਪਰ ਝੋਪੜੀ ਦੇ ਅੰਦਰ ਪਿਆ ਸਾਰਾ ਸਮਾਨ ਸੜ ਚੁੱਕਾ ਸੀ। ਝੁੱਗੀ ਝੋਪੜੀਆਂ ਨੇ ਕਿਹਾ ਕਿ ਜੇਕਰ ਇਸ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇਸ ਅੱਗ ਨੇ ਦੂਜੀਆਂ ਝੋਪੜੀਆਂ ਨੂੰ ਆਪਣੀ ਲਪੇਟ ਵਿਚ ਲੈ ਲੈਣਾ ਸੀ।