ਬਕਸਿਆਂ ’ਚ ਬੰਦ ਹੋਈ ਉਮੀਦਵਾਰਾਂ ਦੀ ਕਿਸਮਤ, 29 ਮਈ ਨੂੰ ਸਵੇਰੇ 8 ਵਜੇ ਖੁੱਲ੍ਹੇਗਾ ਜਿੱਤ-ਹਾਰ ਦਾ ਪਟਾਰਾ
ਬਕਸਿਆਂ ’ਚ ਬੰਦ ਹੋਈ ਉਮੀਦਵਾਰਾਂ ਦੀ ਕਿਸਮਤ, 29 ਮਈ ਨੂੰ ਸਵੇਰੇ 8 ਵਜੇ ਖੁੱਲੇਗਾ ਜਿੱਤ-ਹਾਰ ਦਾ ਪਟਾਰਾ
Publish Date: Thu, 28 May 2026 05:02 PM (IST)
Updated Date: Fri, 29 May 2026 04:05 AM (IST)

ਰਿਤਿਸ਼ ਕੁੱਕੜ, ਪੰਜਾਬੀ ਜਾਗਰਣ, ਫਾਜ਼ਿਲਕਾ : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪਿਛਲੇ ਦੋ ਹਫ਼ਤਿਆਂ ਤੋਂ ਚੱਲ ਰਿਹਾ ਚੋਣ ਪ੍ਰਚਾਰ ਅਤੇ ਵੋਟਿੰਗ ਦੀਆਂ ਤਿਆਰੀਆਂ ਦਾ ਸਿਲਸਿਲਾ ਹੁਣ ਠੱਪ ਹੋ ਗਿਆ ਹੈ। ਮੰਗਲਵਾਰ ਸ਼ਾਮ ਪੰਜ ਵਜੇ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਦੇਰ ਰਾਤ ਜ਼ਿਲ੍ਹੇ ਵਿੱਚ ਦੋ ਥਾਵਾਂ ’ਤੇ ਬਣਾਏ ਗਏ ਸਟਰਾਂਗ ਰੂਮਾਂ ਨੂੰ ਸੀਲ ਕਰ ਦਿੱਤਾ ਗਿਆ, ਜੋ ਹੁਣ 29 ਮਈ ਸਵੇਰੇ 8 ਵਜੇ ਖੋਲ੍ਹੇ ਜਾਣਗੇ। ਜਿੱਥੇ ਵੀ ਬੈਲਟ ਬਾਕਸ ਰੱਖੇ ਗਏ ਹਨ, ਉੱਥੇ ਭਾਰੀ ਸੁਰੱਖਿਆ ਬਲਾਂ ਦੇ ਨਾਲ-ਨਾਲ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਹਰ ਗਤੀਵਿਧੀ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਕਿਸੇ ਵੀ ਉਮੀਦਵਾਰ ਜਾਂ ਸਮਰਥਕ ਨੂੰ ਸਟਰਾਂਗ ਰੂਮ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਜੇਕਰ ਕੋਈ ਜਾਂਚ ਕਰਨੀ ਚਾਹੁੰਦਾ ਹੈ ਤਾਂ ਉਹ ਸੀਸੀਟੀਵੀ ਫੁਟੇਜ ਰਾਹੀਂ ਨਿਗਰਾਨੀ ਕਰ ਸਕਦਾ ਹੈ। ਫਾਜ਼ਿਲਕਾ ਜ਼ਿਲ੍ਹੇ ਵਿੱਚ ਇਸ ਵਾਰ ਕੁੱਲ 86 ਵਾਰਡਾਂ ਲਈ ਚੋਣ ਹੋਈ ਹੈ। ਇਨ੍ਹਾਂ ਵਿੱਚ ਅਬੋਹਰ ਦੇ 50, ਫਾਜ਼ਿਲਕਾ ਦੇ 25 ਅਤੇ ਅਰਨੀਵਾਲਾ ਦੇ 11 ਵਾਰਡ ਸ਼ਾਮਲ ਹਨ। ਫਾਜ਼ਿਲਕਾ ਦੇ 25 ਵਾਰਡਾਂ ਲਈ 113 ਉਮੀਦਵਾਰ, ਅਬੋਹਰ ਦੇ 50 ਵਾਰਡਾਂ ਲਈ 175 ਅਤੇ ਅਰਨੀਵਾਲਾ ਦੇ 11 ਵਾਰਡਾਂ ਲਈ 47 ਉਮੀਦਵਾਰ ਮੈਦਾਨ ਵਿੱਚ ਹਨ। ਕੁੱਲ 1,73,754 ਵੋਟਰਾਂ ਵਿੱਚੋਂ 1,10,237 ਵੋਟਰਾਂ ਨੇ ਆਪਣੇ ਮਤ ਦਾ ਇਸਤੇਮਾਲ ਕੀਤਾ। ਸ਼ਾਮ ਕਰੀਬ 6 ਵਜੇ ਤੋਂ ਪੋਲਿੰਗ ਪਾਰਟੀਆਂ ਵੱਲੋਂ ਬੈਲਟ ਬਾਕਸ ਜਮ੍ਹਾਂ ਕਰਵਾਉਣ ਦਾ ਕੰਮ ਸ਼ੁਰੂ ਹੋਇਆ ਜੋ ਦੇਰ ਰਾਤ ਤੱਕ ਜਾਰੀ ਰਿਹਾ। ਫਾਜ਼ਿਲਕਾ ਅਤੇ ਅਰਨੀਵਾਲਾ ਦੇ ਬੈਲਟ ਬਾਕਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ ਵਿੱਚ ਅਤੇ ਅਬੋਹਰ ਦੇ ਬੈਲਟ ਬਾਕਸ ਡੀਏਵੀ ਕਾਲਜ ਅਬੋਹਰ ਵਿੱਚ ਬਣਾਏ ਗਏ ਸਟਰਾਂਗ ਰੂਮਾਂ ਵਿੱਚ ਰੱਖੇ ਗਏ। ਫਾਜ਼ਿਲਕਾ ਦੇ ਐੱਸਡੀਐੱਮ ਜੁਗਰਾਜ ਸਿੰਘ ਨੇ ਦੱਸਿਆ ਕਿ ਸਟਰਾਂਗ ਰੂਮਾਂ ’ਤੇ 24 ਘੰਟੇ ਸੀਸੀਟੀਵੀ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ। ਜੇਕਰ ਕੋਈ ਉਮੀਦਵਾਰ ਚਾਹੇ ਤਾਂ ਉਹ ਦੂਰੋਂ ਸੀਸੀਟੀਵੀ ਰਾਹੀਂ ਨਿਗਰਾਨੀ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਟਰਾਂਗ ਰੂਮ ਦੇ ਆਲੇ-ਦੁਆਲੇ ਕੜੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ ਅਤੇ ਕਿਸੇ ਨੂੰ ਵੀ ਨੇੜੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।ਉਨ੍ਹਾਂ ਕਿਹਾ ਕਿ 29 ਮਈ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਇਸ ਤੋਂ ਪਹਿਲਾਂ ਸਟਰਾਂਗ ਰੂਮ ਦੀਆਂ ਸੀਲਾਂ ਖੋਲ੍ਹੀਆਂ ਜਾਣਗੀਆਂ। 200 ਮੀਟਰ ਦੇ ਦਾਇਰੇ ਵਿੱਚ ਰਹੇਗੀ ਪਾਬੰਦੀ ਜਿੱਥੇ ਬੈਲਟ ਬਾਕਸ ਰੱਖੇ ਗਏ ਹਨ, ਉੱਥੇ 200 ਮੀਟਰ ਦੇ ਦਾਇਰੇ ਵਿੱਚ ਇਕੱਠੇ ਹੋਣ ’ਤੇ ਪਹਿਲਾਂ ਹੀ ਪਾਬੰਦੀ ਲਗਾਈ ਗਈ ਹੈ, ਜੋ 29 ਮਈ ਤੱਕ ਜਾਰੀ ਰਹੇਗੀ। ਇਸ ਤੋਂ ਇਲਾਵਾ ਗਿਣਤੀ ਕੇਂਦਰ ਦੇ 100 ਮੀਟਰ ਦੇ ਦਾਇਰੇ ਵਿੱਚ ਮੋਬਾਈਲ ਫੋਨ ਲਿਆਉਣ ’ਤੇ ਵੀ ਪਾਬੰਦੀ ਰਹੇਗੀ। ---- ਵਾਰਡ ਦੀਆਂ ਕੁੱਲ ਵੋਟਾਂ ਕੁੱਲ ਵੋਟਿੰਗ ਵੋਟਿੰਗ ਪ੍ਰਤੀਸ਼ਤ 1 1665 1084 65.10 2 2314 1455 62.87 3 3096 1907 61.59 4 1514 1001 66.11 5 1504 1096 72.87 6 1997 1255 62.84 7 1686 1068 63.34 8 1441 977 67.80 9 2707 1672 61.76 10 2416 1692 70.03 11 2610 1732 66.36 12 1918 1365 71.16 13 1934 1271 65.71 14 2154 1532 71.12 15 3140 2265 72.13 16 1875 1320 70.04 17 2207 1498 67.87 18 2282 1595 69.89 19 1829 1324 72.38 20 2431 1613 66.35 21 2285 1604 70.19 22 2182 1628 74.61 23 1968 1462 74.28 24 2679 1691 63.12 25 1988 1569 78.92 ---- ਵਾਰਡ ਦੀਆਂ ਕੁੱਲ ਵੋਟਾਂ ਵੋਟਿੰਗ ਵੋਟਿੰਗ ਪ੍ਰਤੀਸ਼ਤ 1 776 645 83.12 2 350 333 95.14 3 748 610 81.55 4 1064 816 76.69 5 591 478 80.88 6 695 510 73.38 7 786 619 78.75 8 821 637 77.59 9 829 657 79.25 10 465 390 83.87 11 531 447 84.18 ਬੋਕਸ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਤੋਂ ਲੈ ਕੇ ਪਿੰਡਾਂ ਤੱਕ ਸਿਆਸੀ ਗਰਮੀ ਚਰਮ ’ਤੇ ਰਹੀ। ਵੋਟਿੰਗ ਮੁਕੰਮਲ ਹੋਣ ਤੋਂ ਬਾਅਦ ਹੁਣ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਹਾਰ-ਜਿੱਤ ਈਵੀਐਮ ਮਸ਼ੀਨਾਂ ਅਤੇ ਬੈਲਟ ਬਕਸਿਆਂ ਵਿੱਚ ਕੈਦ ਹੋ ਚੁੱਕੀ ਹੈ। ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਦੀ ਧੜਕਣ ਤੇਜ਼ ਹੈ ਅਤੇ ਹਰ ਕੋਈ 29 ਮਈ ਨੂੰ ਆਉਣ ਵਾਲੇ ਫੈਸਲੇ ਦੀ ਉਡੀਕ ਕਰ ਰਿਹਾ ਹੈ। ਵੋਟਿੰਗ ਦੌਰਾਨ ਕਈ ਵਾਰਡਾਂ ਵਿੱਚ ਭਾਰੀ ਮੁਕਾਬਲਾ ਵੇਖਣ ਨੂੰ ਮਿਲਿਆ। ਸੱਤਾਧਾਰੀ ਧਿਰ ਤੋਂ ਲੈ ਕੇ ਵਿਰੋਧੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਤੱਕ ਹਰ ਕੋਈ ਆਪਣੀ ਜਿੱਤ ਦੇ ਦਾਅਵੇ ਕਰਦਾ ਨਜ਼ਰ ਆਇਆ। ਸ਼ਹਿਰ ਦੀਆਂ ਗਲੀਆਂ, ਚੌਰਾਹਿਆਂ ਅਤੇ ਚਾਹ ਦੀਆਂ ਦੁਕਾਨਾਂ ’ਤੇ ਹੁਣ ਸਿਰਫ ਇੱਕੋ ਗੱਲ ਚਰਚਾ ਦਾ ਕੇਂਦਰ ਬਣੀ ਹੋਈ ਹੈ ਕਿ ਆਖ਼ਿਰ ਲੋਕਾਂ ਨੇ ਕਿਸ ਦੇ ਹੱਕ ’ਚ ਫੈਸਲਾ ਸੁਣਾਇਆ ਹੈ। ਕਈ ਵਾਰਡਾਂ ਵਿੱਚ ਤਿਕੋਣੇ ਅਤੇ ਚੌਰੰਗੇ ਮੁਕਾਬਲੇ ਨੇ ਉਮੀਦਵਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਚੋਣ ਪ੍ਰਚਾਰ ਦੌਰਾਨ ਵੱਡੇ ਵਾਅਦੇ ਕਰਨ ਵਾਲੇ ਨੇਤਾ ਹੁਣ ਵੋਟਰਾਂ ਦੇ ਫੈਸਲੇ ਨੂੰ ਲੈ ਕੇ ਗਣਿਤ ਬਿਠਾਉਣ ਵਿੱਚ ਲੱਗੇ ਹੋਏ ਹਨ। ਦੂਜੇ ਪਾਸੇ ਹਾਰ ਦੇ ਡਰ ਕਾਰਨ ਕਈ ਉਮੀਦਵਾਰਾਂ ਦੇ ਚਿਹਰਿਆਂ ਤੋਂ ਰੌਣਕ ਵੀ ਗਾਇਬ ਦਿਖਾਈ ਦੇ ਰਹੀ ਹੈ। ਚੋਣਾਂ ਦੌਰਾਨ ਕੁਝ ਥਾਵਾਂ ’ਤੇ ਹਲਕੀਆਂ ਤਕਰਾਰਾਂ ਅਤੇ ਤਿੱਖੀ ਬਿਆਨਬਾਜ਼ੀ ਵੀ ਸਾਹਮਣੇ ਆਈ, ਪਰ ਕੁੱਲ ਮਿਲਾ ਕੇ ਮਾਹੌਲ ਸ਼ਾਂਤਮਈ ਰਿਹਾ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਵੋਟਿੰਗ ਪ੍ਰਕਿਰਿਆ ਸੁਚੱਜੇ ਢੰਗ ਨਾਲ ਮੁਕੰਮਲ ਹੋ ਸਕੇ। ਹੁਣ ਸਾਰੇ ਉਮੀਦਵਾਰਾਂ ਦੀ ਨਜ਼ਰ 29 ਮਈ ’ਤੇ ਟਿਕੀ ਹੋਈ ਹੈ, ਜਦੋਂ ਗਿਣਤੀ ਕੇਂਦਰਾਂ ’ਚ ਬਕਸੇ ਖੁੱਲ੍ਹਣਗੇ ਅਤੇ ਇਹ ਤੈਅ ਹੋਵੇਗਾ ਕਿ ਨਗਰ ਕੌਂਸਲ ਦੀ ਕੁਰਸੀ ’ਤੇ ਕੌਣ ਕਾਬਜ਼ ਹੋਵੇਗਾ। ਕਿਸੇ ਲਈ ਇਹ ਦਿਨ ਸਿਆਸੀ ਉਡਾਣ ਲਿਆਵੇਗਾ ਤਾਂ ਕਿਸੇ ਦੇ ਸੁਪਨੇ ਟੁੱਟਣਗੇ। ਪਰ ਇਕ ਗੱਲ ਸਾਫ਼ ਹੈ ਕਿ ਲੋਕਤੰਤਰ ਦੇ ਇਸ ਮਹਾਂਮੰਥਨ ਦਾ ਅਸਲੀ ਫੈਸਲਾ ਹੁਣ ਜਨਤਾ ਦੇ ਵੋਟਾਂ ਵਿੱਚ ਕੈਦ ਹੈ।