ਢਾਈ ਹਜ਼ਾਰ ਪੁਲਿਸ ਮੁਲਾਜ਼ਮਾਂ, ਐੱਸਪੀ, ਡੀਐੱਸਪੀ ਤੇ ਥਾਣੇਦਾਰ ਦੀ ਨਿਗਰਾਨੀ ਹੋਣਗੀਆਂ ਵੋਟਾਂ
ਐਸ ਪੀ ,ਡੀਐਸਪੀ ਅਤੇ ਥਾਣੇਦਾਰ ਦੀ ਜੇਰੇ ਨਿਗਰਾਨੀ ਹੋਣਗੀਆਂ ਵੋਟਾਂ
Publish Date: Sat, 13 Dec 2025 07:14 PM (IST)
Updated Date: Sat, 13 Dec 2025 07:15 PM (IST)
- ਸੈਂਸਟਿਵ ਤੇ ਹਾਈਪਰ ਸੈਂਸਟਿਵ ਬੂਥਾਂ ’ਤੇ ਤਾਇਨਾਤ ਹੋਣਗੇ ਡੀਐੱਸਪੀ ਤੇ ਐੱਸਐੱਚਓ
- ਤਿੰਨ ਚਾਰ ਮਿੰਟਾਂ ’ਚ ਹੀ ਨੱਪ ਲਵਾਂਗੇ ਸ਼ਰਾਰਤੀ ਅਨਸਰਾਂ ਨੂੰ : ਭੁਪਿੰਦਰ ਸਿੰਘ ਸਿੱਧੂ, ਐਸਐਸਪੀ
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ
ਫਿਰੋਜ਼ਪੁਰ : ਡੈਮੋਕ੍ਰੇਸੀ ਵਿਚ ਫਰੀ ਐਂਡ ਫੇਅਰ ਪੋਲ ਹੋਣੀ ਜ਼ਰੂਰੀ ਹੈ, ਇਸ ਕੰਮ ਲਈ ਸਾਡੀ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ, ਪੂਰੀ ਤਰ੍ਹਾਂ ਮੋਟੀਵੇਟਿਡ ਹਨ, ਚੰਗੀ ਡਿਊਟੀ ਕਰਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਸਥਾਨਕ ਐੱਮਐੱਲਐੱਮ ਸਕੂਲ ਵਿਖੇ ਪੋਲਿੰਗ ਡਿਊਟੀ ਲਈ ਤਿਆਰ ਪੁਲਿਸ ਮੁਲਾਜ਼ਮਾਂ ਨੂੰ ਨਿਰਦੇਸ਼ ਦਿੰਦਿਆਂ ਕੀਤਾ। ਇਸ ਤੋਂ ਪਹਿਲੋਂ ਉਨ੍ਹਾਂ ਜ਼ਿਲ੍ਹੇ ਦੇ ਮਖੂ, ਜ਼ੀਰਾ, ਤਲਵੰਡੀ ਭਾਈ, ਘੱਲ ਖੁਰਦ ਅਤੇ ਹੋਰ ਇਲਾਕਿਆਂ ਵਿਚ ਮੁਲਾਜ਼ਮਾਂ ਨੂੰ ਇਹੋ ਬਰੀਫ ਕੀਤਾ। ਉਨ੍ਹਾਂ ਆਖਿਆ ਕਿ ਪੁਲਿਸ ਦੀਆਂ ਪੈਟਰੋਲਿੰਗ ਪਾਰਟੀਆਂ ਵੀ ਪੂਰੀ ਤਰ੍ਹਾਂ ਤਿਆਰ ਹਨ, ਸ਼ਰਾਰਤੀ ਅਨਸਰ ਤਾਂ ਇਹੋ ਆਖਣਗੇ ਕਿ ਜੇ ਕਿਸੇ ਨੇ ਸ਼ਰਾਰਤ ਕਰਨ ਦਾ ਸੋਚਿਆ ਵੀ ਤਾਂ ਸਾਡਾ ਰਿਸਪਾਂਸ ਟਾਈਮ ਤਿੰਨ ਚਾਰ ਮਿੰਟ ਦਾ ਹੀ ਹੋਵੇਗਾ। ਕਿਸੇ ਨੂੰ ਸ਼ਰਾਰਤ ਨਹੀਂ ਕਰਨ ਦੇਵਾਂਗੇ। ਐੱਸਐੱਸਪੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਐਕਸਟਰਾ ਫੋਰਸ ਵੀ ਮੰਗਵਾਈ ਗਈ ਹੈ। ਕੁੱਲ 2500 ਦੇ ਕਰੀਬ ਪੁਲਿਸ ਮੁਲਾਜ਼ਮ ਵੋਟਾਂ ਦੀ ਡਿਊਟੀ ’ਤੇ ਤਾਇਨਾਤ ਹਨ, 50 ਪੈਟਰੋਲਿੰਗ ਪਾਰਟੀਆਂ ਹਨ। ਸਾਰੇ ਐੱਸਪੀ, ਡੀਐੱਸਪੀ, ਐੱਸਐੱਚਓ, ਚੌਕੀ ਇੰਚਾਰਜ ਅੱਜ ਤੋਂ ਹੀ ਡਿਊਟੀਆਂ ’ਤੇ ਤਾਇਨਾਤ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੇਖੌਫ ਹੋ ਕੇ ਆਪਣੀ ਵੋਟ ਦੇ ਹੱਕ ਦਾ ਭੁਗਤਾਨ ਕਰਨ। ਜ਼ਿਲ੍ਹੇ ਵਿਚ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸ਼ਰਾਰਤ ਨਹੀਂ ਕਰਨ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਡੀਐੱਸਪੀ ਸਿਟੀ ਸੁਖਵਿੰਦਰ ਸਿੰਘ ਵੀ ਮੌਜੂਦ ਸਨ।
- ਸੈਂਸਟਿਵ ਤੇ ਹਾਈਪਰ ਸੈਂਸਟਿਵ ਬੂਥਾਂ ’ਤੇ ਤਾਇਨਾਤ ਹੋਣਗੇ ਡੀਐੱਸਪੀ ਤੇ ਐੱਸਐੱਚਓ
ਜ਼ਿਲ੍ਹੇ ਦੇ ਸੈਂਸਟਿਵ ਅਤੇ ਹਾਈਪਰ ਸੈਂਸਟਿਵ ਬੂਥਾਂ ਸਬੰਧੀ ਬੋਲਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸੈਂਸਟਿਵ ਅਤੇ ਹਾਈਪਰ ਸੈਂਸਟਿਵ ਬੂਥਾਂ ’ਤੇ ‘ਐਕਸਟਰਾ ਡਿਪਲਾਇਮੈਂਟ’ ਹੋਵੇਗੀ। ਇਸ ਤੋਂ ਇਲਾਵਾ ਡੀਐੱਸਪੀ ਅਤੇ ਐੱਸਐੱਚਓ ਵੀ ਉੱਥੇ ਹੀ ਹੋਣਗੇ। ਇਸ ਦੇ ਨਾਲ ਹੀ ਉਧਰ ਐਕਸਟਰਾ ਪੈਟਰੋਲਿੰਗ ਵੀ ਹੋਵੇਗੀ।