ਭਗਵਾਨ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜਿਆ ਸ਼ਹਿਰ
ਭਗਵਾਨ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜਿਆ ਸ਼ਹਿਰ
Publish Date: Fri, 27 Mar 2026 03:48 PM (IST)
Updated Date: Fri, 27 Mar 2026 03:50 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਜੀ ਦਾ ਜਨਮ ਉਤਸਵ ਸ੍ਰੀ ਰਾਮ ਨੌਮੀ ਦੇ ਸਬੰਧ ਵਿਚ ਸ੍ਰੀ ਰਾਮਲੀਲਾ ਕਲੱਬ ਅਤੇ ਗੁੱਗਾ ਮੰਦਰ ਵੱਲੋਂ ਸ੍ਰੀ ਰਾਮ ਲੀਲਾ ਕਲੱਬ ਦੇ ਪ੍ਰਧਾਨ ਸੁਪਰਡੈਂਟ ਜੋਗਿੰਦਰ ਪਾਲ ਕੌਰੀ ਦੀ ਪ੍ਰਧਾਨਗੀ ਹੇਠ ਵਿਸ਼ਾਲ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਗੁੱਗਾ ਮੰਦਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀ ਹੋਈ ਦੇਰ ਸ਼ਾਮ ਗੁੱਗਾ ਮੰਦਰ ਵਿਖੇ ਸਮਾਪਤ ਹੋਈ। ਸ਼ਹਿਰ ਦੀਆਂ ਸਮਾਜ ਸੇਵੀ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨਾਲ ਨਾਲ ਭਗਤਾਂ ਨੇ ਯਾਤਰਾ ਤੇ ਫੁੱਲਾਂ ਦੀ ਵਰਖਾ ਕਰਕੇ ਅਤੇ ਵੱਖ-ਵੱਖ ਕਿਸਮ ਦੇ ਵਿਅੰਜਨ ਦਾ ਲੰਗਰ ਲਗਾ ਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ। ਯਾਤਰਾ ਦੌਰਾਨ ਮਹਾਂਮੰਡਲੇਸ਼ਵਰ ਸ਼੍ਰੀ ਸ੍ਰੀ 1008 ਸਵਾਮੀ ਕਮਲ ਪੁਰੀ, ਹਲਕਾ ਵਿਧਾਇਕ ਨਰੇਸ਼ ਕਟਾਰੀਆ, ਜਿਲਾ ਫਿਰੋਜ਼ਪੁਰ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ, ਖੇਤੀਬਾੜੀ ਵਿਕਾਸ ਬੈਂਕ ਪੰਜਾਬ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਜੌੜਾ, ਭਾਜਪਾ ਦੇ ਹਲਕਾ ਇੰਚਾਰਜ ਅਵਤਾਰ ਸਿੰਘ ਜ਼ੀਰਾ, ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ, ਭਾਜਪਾ ਦੇ ਸੀਨੀਅਰ ਆਗੂ ਮਨਜੀਤ ਸਿੰਘ ਰਾਏ,ਗੁੱਗਾ ਮੰਦਰ ਦੇ ਪ੍ਰਧਾਨ ਸੁਭਾਸ਼ ਗੁਪਤਾ, ਭਾਜਪਾ ਦੇ ਜ਼ਿਲ੍ਾ ਜਨਰਲ ਸਕੱਤਰ ਕੈਪਟਨ ਸਵਰਨ ਸਿੰਘ ਸ਼ਾਹਵਾਲਾ, ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਸੰਮੀ ਜੈਨ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਢੰਡ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਧਰਮਪਾਲ ਚੁੱਘ, ਹਰਪਾਲ ਸਿੰਘ ਦਰਗਨ ਆਦਿ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਸੰਸਥਾਵਾਂ ਵੱਲੋਂ ਜਗ੍ਹਾ ਜਗ੍ਹਾ ਤੇ ਮੰਚ ਸਜਾਏ ਅਤੇ ਕਲੱਬ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਮਨੀ ਹਸਪਤਾਲ ਦੇ ਐਮਡੀ ਸੰਜੀਵ ਨਾਰੰਗ, ਹਰੀਸ਼ ਤਾਂਗਰਾ, ਕਰਿਆਨਾ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਭਾਟੀਆ, ਬਾਬਾ ਮੌਜ਼ਦੀਨ ਲੰਗਰ ਐਂਡ ਵੈਲਫੇਅਰ ਸੋਸਾਇਟੀ ਦੇ ਸੇਵਾਦਾਰ ਪ੍ਰਿੰਸ ਘੁਰਕੀ, 13-13-13 ਲੰਗਰ ਕਮੇਟੀ ਦੇ ਪ੍ਰਧਾਨ ਸੰਜੀਵ ਨਾਰੰਗ, ਭਾਵਿਪ ਇਕਾਈ ਜ਼ੀਰਾ ਦੇ ਪ੍ਰਧਾਨ ਸੁਖਦੇਵ ਬਿੱਟੂ ਵਿੱਜ, ਵਿਜੇ ਧਵਨ, ਗੁਰਬਖਸ਼ ਸਿੰਘ ਵਿੱਜ, ਸੋਨੂੰ ਗੁਜਰਾਲ, ਮੰਡਲ ਪ੍ਰਧਾਨ ਵਿਸ਼ਾਲ ਸੂਦ ਵਿੱਕੀ, ਭਾਜਪਾ ਬੁੱਧੀਜੀਵੀ ਸੈੱਲ ਦੇ ਕਨਵੀਨਰ ਐਡਵੋਕੇਟ ਤਰੁਣ ਝੱਟਾ, ਐਂਟੀ ਕਰਪਸ਼ਨ ਫਾਊਂਡੇਸ਼ਨ ਜ਼ਿਲ੍ਹਾ ਡਾਇਰੈਕਟਰ ਕਿਰਨ ਗੌੜ, ਵਨੀਤਾ ਝਾਂਜੀ, ਜਨਕ ਰਾਜ ਝਾਂਬ, ਸੇਵਾ ਭਾਰਤੀ ਦੇ ਵਿਭਾਗ ਮੰਤਰੀ ਰਜਿੰਦਰ ਬੰਸੀਵਾਲ, ਸੇਵਾ ਭਾਰਤੀ ਦੇ ਪ੍ਰਧਾਨ ਪ੍ਰੀਤਮ ਸਿੰਘ, ਰਜਿੰਦਰ ਸਿੰਘ, ਡਾ. ਸੁਸ਼ੀਲ ਪਾਠਕ, ਗੌਰਵ ਬਾਂਸਲ, ਸਨੀ ਅਨੇਜਾ, ਰਾਜ ਕੱਕੜ, ਰਮੇਸ਼ ਕੁਮਾਰ ਲੱਖਾ, ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਸ੍ਰੀ ਰਾਮ ਲੀਲਾ ਕਲੱਬ ਦੇ ਪ੍ਰਧਾਨ ਜੋਗਿੰਦਰ ਪਾਲ ਕੋਰੀ, ਡਾਇਰੈਕਟਰ ਕ੍ਰਿਸ਼ਨ ਹਾਂਡਾ, ਮਿਊਜ਼ਿਕ ਡਾਇਰੈਕਟਰ ਕੁਲਭੂਸ਼ਨ ਸ਼ਰਮਾ, ਹੈਪੀ ਮਦਾਨ, ਮੋਹਨ ਲਾਲ ਅਨੇਜਾ, ਤਾਰਾ ਚੰਦ, ਡਾ ਚਰਨਜੀਤ ਸ਼ਰਮਾ, ਵਿਜੇ ਪ੍ਰਜਾਪਤੀ, ਸੁਨੀਲ ਗਰੋਵਰ, ਧਰਮਿੰਦਰ ਸਚਦੇਵਾ, ਧਰਮਿੰਦਰ ਕੋਰੀ, ਚਾਂਦ ਸ਼ਰਮਾ, ਸੁੰਦਰਮ ਸੂਦ, ਰਾਹੁਲ ਅਗਰਵਾਲ, ਰਾਮ ਕੁਮਾਰ ਸ਼ਰਮਾ ਆਦਿ ਹਾਜ਼ਰ ਸਨ।