ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਲੀਪ ਸਿੰਘ ਪਰਲੋਕ ਸਿਧਾਰੇ
ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਦੇ ਮੁੱਖ ਸੇਵਾਦਾਰ ਮਹਾਪੁਰਖ ਬਾਬਾ ਦਲੀਪ ਸਿੰਘ ਜੀ ਪਰਲੋਕ ਸਿਧਾਰੇ
Publish Date: Tue, 28 Apr 2026 05:08 PM (IST)
Updated Date: Tue, 28 Apr 2026 05:10 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਸੰਪਰਦਾਇ ਮਿਸਲ ਸ਼ਹੀਦਾਂ ਵਾਲੀ ਤਰਨਾਦਲ ਭਿੱਖੀਵਿੰਡੀਏ ਨਾਲ ਸਬੰਧਤ ਤੇ ਚਰਨ ਛੋਹ ਸਥਾਨ ਪਾਤਸ਼ਾਹੀ ਛੇਵੀਂ ਗੁਰਦੁਆਰਾ ਸ੍ਰੀ ਗੁਪਤਸਰ ਅੱਡਾ ਮੱਲੂ ਵਾਲੀਏ ਵਾਲਾ ਦੇ ਮੁੱਖ ਸੇਵਾਦਾਰ ਬਾਬਾ ਦਲੀਪ ਸਿੰਘ ਆਪਣਾ ਨਾਸਵੰਤ ਸਰੀਰ ਛੱਡ ਕੇ ਅਕਾਲ ਪੁਰਖ ਦੇ ਚਰਨਾਂ ’ਚ ਜਾ ਬਿਰਾਜੇ। ਬਾਬਾ ਜੀ ਨੇ ਆਪਣਾ ਸਾਰਾ ਜੀਵਨ ਗੁਰੂ ਘਰ ਦੀ ਸੇਵਾ, ਸਿਮਰਨ ਅਤੇ ਸੰਗਤ ਦੀ ਭਲਾਈ ਲਈ ਸਮਰਪਿਤ ਕੀਤਾ। ਉਨ੍ਹਾਂ ਦੀ ਸਾਦਗੀ, ਨਿਮਰਤਾ ਅਤੇ ਸੇਵਾ ਭਾਵਨਾ ਸਦਾ ਹੀ ਸੰਗਤ ਲਈ ਪ੍ਰੇਰਣਾ ਸਰੋਤ ਰਹੀ। ਉਨ੍ਹਾਂ ਦੇ ਸਰੀਰ ਦੇ ਅੰਤਿਮ ਸੰਸਕਾਰ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਵਿਖੇ ਪੂਰੀ ਧਾਰਮਿਕ ਮਰਯਾਦਾ ਨਾਲ ਕੀਤੇ ਗਏ। ਇਸ ਮੌਕੇ ਮਿਸਲ ਸ਼ਹੀਦਾਂ ਵਾਲੀ ਤਰਨਾਦਲ ਭਿੱਖੀਵਿੰਡੀਏ ਮੌਜ਼ੂਦਾ ਜਥੇਦਾਰ ਬਾਬਾ ਸ਼ਿੰਦਾ ਸਿੰਘ ਜੀ, ਬਾਬਾ ਸ਼ਿੰਦਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦ ਸ੍ਰੀ ਸ਼ਾਮ ਸਿੰਘ ਅਟਾਰੀ ਫਤਹਿਗੜ੍ਹ ਸਭਰਾ, ਬਾਬਾ ਸ਼ਮਸ਼ੇਰ ਸਿੰਘ ਜੀ ਕੋਟ ਈਸੇ ਖਾਂ ਵਾਲੇ, ਬਾਬਾ ਜਿੰਦਾ ਸਿੰਘ ਜੀ ਗੁਰਦੁਆਰਾ ਮਿਲਾਪਸਰ ਪਾਤਸ਼ਾਹੀ ਛੇਵੀਂ ਹਰੀਕੇ ਵਾਲੇ, ਬਾਬਾ ਪ੍ਰਗਟ ਸਿੰਘ ਜੀ, ਬਾਬਾ ਭਜਨ ਸਿੰਘ ਨੰਬਰਦਾਰ ਗੁਰਦੁਆਰਾ ਸਾਹਿਬ ਬਾਬਾ ਜੱਸ, ਗਿਆਨੀ ਸੁਰਿੰਦਰ ਸਿੰਘ ਸਮਰਾਟ ਬੁੱਢਾ ਦਲ ਰਕਬੇ ਵਾਲੇ, ਬਾਬਾ ਰਣਜੋਧ ਸਿੰਘ ਜੀ ਦਮਦਮਾ ਸਾਹਿਬ ਜੋੜਾ ਘਰਾਟ, ਬਾਬਾ ਅਮਰ ਸਿੰਘ ਇਲਮੇ ਵਾਲੇ ਗੁਰਦੁਆਰਾ ਸ਼ਹੀਦ ਸਿੰਘ, ਜਥੇਦਾਰ ਦਿਲਬਾਗ ਸਿੰਘ ਵਰਪਾਲ, ਸੰਤ ਮਹਾਪੁਰਸ਼ ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ, ਸਵਰਗਵਾਸੀ ਬਾਬਾ ਬਲਕਾਰ ਸਿੰਘ ਭਾਗੋ ਕੇ ਦੇ ਜਥੇਦਾਰ ਸਿੰਘ, ਗਿਆਨੀ ਜਸਵਿੰਦਰ ਸਿੰਘ ਮੱਲੂ ਵਾਲੀਏ ਵਾਲਾ ਕਥਾ ਵਾਚਕ, ਗਿਆਨੀ ਮਲੂਕ ਸਿੰਘ ਜੀ, ਜਥੇਦਾਰ ਬਾਬਾ ਬਲਕਾਰ ਸਿੰਘ ਇਲਮੇ ਵਾਲਾ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਬਾਬਾ ਸ਼ਬੇਗ ਸਿੰਘ ਜੀ ਕਾਰਸੇਵਾ ਵਾਲੇ ਦੇ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਤ ਮਹਾਪੁਰਖ, ਨਿਹੰਗ ਸਿੰਘ, ਸੇਵਾਦਾਰ ਅਤੇ ਇਲਾਕੇ ਦੇ ਸਰਪੰਚ, ਪੰਚ ਤੇ ਵੱਖ ਵੱਖ ਪਾਰਟੀਆ ਦੇ ਆਗੂ ਅਤੇ ਇਲਾਕੇ ਦੀ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਹੋਈਆਂ। ਸਭ ਨੇ ਬਾਬਾ ਦਲੀਪ ਸਿੰਘ ਜੀ ਦੇ ਚਰਨਾਂ ਵਿਚ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀ ਆਤਮਿਕ ਯਾਤਰਾ ਲਈ ਅਰਦਾਸ ਕੀਤੀ ਅਤੇ ਪਰਿਵਾਰ ਤੇ ਸੰਪਰਦਾਇ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ। ਬਾਬਾ ਜੀ ਦਾ ਵਿਛੋੜਾ ਪੰਥ ਅਤੇ ਸੰਗਤ ਲਈ ਇੱਕ ਅਪੂਰਣੀਯ ਘਾਟਾ ਮੰਨਿਆ ਜਾ ਰਿਹਾ ਹੈ। ਬਾਬਾ ਜੀ ਦੇ ਭੋਗ ਦੀ ਅੰਤਿਮ ਅਰਦਾਸ 6 ਮਈ ਦਿਨ ਬੁੱਧਵਾਰ ਨੂੰ ਗੁਰੂਦੁਆਰਾ ਗੁਪਤਸਰ ਸਾਹਿਬ ਬੱਸਾਂ ਅੱਡਾ ਪਿੰਡ ਮੱਲੂ ਵਾਲੀਏ ਵਾਲਾ ਵਿਖੇ ਹੋਵੇਗੀ ।