ਪ੍ਰਕਿਰਤੀ ਭੰਗੜਾ ਕਲੱਬ ਜ਼ੀਰਾ ਨੇ ਪੰਜਾਬ ਕਲਾ ਭਵਨ ਚੰਡੀਗੜ੍ਹ ’ਚ ਪਾਈਆਂ ਧਮਾਲਾਂ
ਪ੍ਰਕਿਰਤੀ ਭੰਗੜਾ ਕਲੱਬ ਜ਼ੀਰਾ ਦੇ ਗੱਭਰੂਆਂ ਨੇ ਪੰਜਾਬ ਕਲਾ ਭਵਨ ਚੰਡੀਗੜ੍ਹ ਦੀ ਸਟੇਜ ਤੇ ਪਾਈਆਂ ਧਮਾਲਾਂ
Publish Date: Tue, 12 May 2026 03:42 PM (IST)
Updated Date: Tue, 12 May 2026 03:45 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਦੁਨੀਆਂ ਭਰ ’ਚ ਬੈਠੇ ਪੰਜਾਬੀਆਂ ਤੇ ਭੰਗੜੇ ਦੇ ਚਹੇਤਿਆਂ ਨੂੰ ਇਕ ਮੰਚ ’ਤੇ ਇਕੱਠਾ ਕਰਨ ਲਈ ਅਜੀਤ ਸਿੰਘ ਪ੍ਰਧਾਨ ਇੰਟਰਨੈਸ਼ਨਲ ਫੋਕ ਕਲਚਰ ਕਲੱਬ ਭੰਗੜਾ ਅਕੈਡਮੀ ਵੱਲੋਂ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਰੂਹ ਪੰਜਾਬ ਦੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪ੍ਰਕਿਰਤੀ ਭੰਗੜਾ ਕਲੱਬ ਜ਼ੀਰਾ ਦੇ ਗੱਭਰੂਆਂ ਨੇ ਪ੍ਰਧਾਨ ਰਘੁਬੀਰ ਸਿੰਘ ਰਾਜਪੂਤ ਦੀ ਅਗਵਾਈ ਹੇਠ ਭੰਗੜੇ ਨਾਲ ਕਲਾ ਭਵਨ ਦੀ ਸਟੇਜ ਤੇ ਧਮਾਲਾਂ ਪਾ ਕੇ ਸਭ ਦਾ ਮਨ ਮੋਹ ਲਿਆ। ਪ੍ਰਧਾਨ ਰਾਜਪੂਤ ਨੇ ਕਿਹਾ ਕਿ ਜ਼ੀਰੇ ਵਰਗੇ ਛੋਟੇ ਜਿਹੇ ਸ਼ਹਿਰ ਤੋਂ ਚੱਲ ਕੇ ਚੰਡੀਗੜ੍ਹ ਦੀ ਵੱਡੀ ਸਟੇਜ ਤੇ ਭੰਗੜਾ ਪੇਸ਼ ਕਰਨਾ ਕਲੱਬ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਨੌਜਵਾਨਾਂ ਨੂੰ ਸਿਹਤਮੰਦ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਵੱਲੋਂ ਪ੍ਰਕਿਰਤੀ ਪਾਰਕ ਜ਼ੀਰਾ ਵਿਖੇ ਹਰ ਰੋਜ ਸਵੇਰੇ ਭੰਗੜੇ ਦੀ ਮੁਫਤ ਕਲਾਸ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਉਹ ਚੰਡੀਗੜ੍ਹ ਦੀਆਂ ਵੱਡੀਆਂ ਸਟੇਜਾਂ ਤੇ ਜਾ ਕੇ ਭੰਗੜਾ ਪੇਸ਼ ਕਰਨ,ਉਨ੍ਹਾਂ ਦੇ ਇਸ ਸੁਪਨੇ ਨੂੰ ਇੰਟਰਨੈਸ਼ਨਲ ਫੋਕ ਕਲਚਰ ਕਲੱਬ ਦੇ ਪ੍ਰਧਾਨ ਅਜੀਤ ਸਿੰਘ ਨੇ ਪੂਰਾ ਕੀਤਾ ਹੈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਭੰਗੜਾ ਕਲੱਬ ਜ਼ੀਰਾ ਨੂੰ ਵਧੀਆ ਪੇਸ਼ਕਾਰੀ ਲਈ ਸਨਮਾਨਿਤ ਕੀਤਾ ਗਿਆ । ਪ੍ਰਕਿਰਤੀ ਭੰਗੜਾ ਕਲੱਬ ਵੱਲੋਂ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ ।ਇਸ ਮੌਕੇ ਪ੍ਰਕਿਰਤੀ ਭੰਗੜਾ ਕਲੱਬ ਜ਼ੀਰਾ ਦੇ ਚਰਨਜੀਤ ਸ਼ਰਮਾ, ਗੁਰਜੀਤ ਸਿੰਘ, ਹਰਜਿੰਦਰ ਸ਼ਰਮਾ, ਰਾਜਵੀਰ ਸਿੰਘ ਰਾਜੂ, ਬਲਤੇਜ ਬੁੱਟਰ, ਦਲਜੀਤ ਸਿੰਘ, ਕੈਪਟਨ ਪਰਮਜੀਤ ਸਿੰਘ, ਰਿੱਕੀ ਅਰੋਡ਼ਾ, ਐਡਵੋਕੇਟ ਨਵਦੀਪ ਸਿੰਘ, ਗੁਰਬਹਿੰਦਰ ਰੰਧਾਵਾ, ਤਰਸੇਮ ਲਾਲ ਗਰੋਵਰ, ਕੋਚ ਸੁਖਜੀਤ ਸਿੰਘ ਆਦਿ ਹਾਜ਼ਰ ਸਨ।