ਟਰੈਕਟਰ ਤੇ ਕਾਰ ਦੀ ਭਿਆਨਕ ਟੱਕਰ: ਇੱਕ ਔਰਤ ਦੀ ਮੌਤ, 4 ਹੋਰ ਗੰਭੀਰ ਜ਼ਖ਼ਮੀ, ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ
ਜ਼ੀਰਾ ਵਿਖੇ ਬੀਤੀ 25 ਅਪ੍ਰੈਲ ਨੂੰ ਟਰੈਕਟਰ ਅਤੇ ਕਾਰ ਦੀ ਟੱਕਰ ਵਿਚ ਜ਼ਖਮੀਂ ਹੋਈ ਇਕ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧ ਵਿਚ ਥਾਣਾ ਸਦਰ ਜ਼ੀਰਾ ਪੁਲਿਸ ਨੇ ਟਰੈਕਟਰ ਚਾਲਕ ਖ਼ਿਲਾਫ਼ 106, 324 (4), 281 ਬੀਐੱਨਐੱਸ ਅਧੀਨ ਮਾਮਲਾ ਦਰਜ ਕੀਤਾ ਹੈ।
Publish Date: Sat, 02 May 2026 12:40 PM (IST)
Updated Date: Sat, 02 May 2026 12:44 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ। ਜ਼ੀਰਾ ਵਿਖੇ ਬੀਤੀ 25 ਅਪ੍ਰੈਲ ਨੂੰ ਟਰੈਕਟਰ ਅਤੇ ਕਾਰ ਦੀ ਟੱਕਰ ਵਿਚ ਜ਼ਖਮੀਂ ਹੋਈ ਇਕ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧ ਵਿਚ ਥਾਣਾ ਸਦਰ ਜ਼ੀਰਾ ਪੁਲਿਸ ਨੇ ਟਰੈਕਟਰ ਚਾਲਕ ਖ਼ਿਲਾਫ਼ 106, 324 (4), 281 ਬੀਐੱਨਐੱਸ ਅਧੀਨ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੇਸ ਰਾਜ ਪੁੱਤਰ ਹੁਕਮ ਚੰਦ ਵਾਸੀ ਐਲੀ ਸਦਰ ਤਹਿਸੀਲ ਜ਼ਿਲ੍ਹਾ ਫਤਿਆਬਾਦ ਹਰਿਆਣਾ ਨੇ ਦੱਸਿਆ ਕਿ ਉਹ ਮਿਤੀ 25 ਅਪ੍ਰੈਲ 2026 ਨੂੰ ਆਪਣੇ ਪਰਿਵਾਰ ਪਤਨੀ, ਸੱਸ ਲਕਸ਼ਮੀ ਬਾਈ, ਭਤੀਜੇ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਰਿਹਾ ਸੀ। ਦੇਸ ਰਾਜ ਨੇ ਦੱਸਿਆ ਕਿ ਜਦ ਉਹ ਪਿੰਡ ਮੱਲੂ ਬਾਣੀਆਂ ਕੋਲ ਪਹੁੰਚਿਆਂ ਤਾਂ ਦੋਸ਼ੀ ਅਜਮੇਰ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਕਟੋਰਾ ਨੇ ਲਾਪ੍ਰਵਾਹੀ ਅਤੇ ਤੇਜ਼ ਰਫਤਾਰ ਨਾਲ ਆਪਣਾ ਟਰੈਕਟਰ ਅਰਜਨ ਸਾਹਮਣੇ ਤੋਂ ਲਿਆ ਕੇ ਉਸ ਦੀ ਗੱਡੀ ਵਿਚ ਮਾਰਿਆ।
ਜਿਸ ਨਾਲ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਅਤੇ ਉਸ ਦੇ ਸਾਰੇ ਪਰਿਵਾਰ ਦੇ ਸੱਟਾਂ ਲੱਗ ਗਈਆਂ। ਦੇਸ ਰਾਜ ਨੇ ਦੱਸਿਆ ਕਿ ਉਸ ਦੀ ਸੱਸ ਲਕਸ਼ਮੀ ਬਾਈ ਦੇ ਸੱਟਾਂ ਗੰਭੀਰ ਹੋਣ ਕਰਕੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।