ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ
ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਮਜ਼ਦੂਰ ਦਿਵਸ ’ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ
Publish Date: Fri, 01 May 2026 04:34 PM (IST)
Updated Date: Fri, 01 May 2026 04:35 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਕੌਮਾਂਤਰੀ ਮਜ਼ਦੂਰ ਦਿਵਸ ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਫਿਰੋਜ਼ਪੁਰ ਵੱਲੋਂ ਝੰਡਾ ਚੜਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ। ਅੱਜ ਦੇ ਇਸ ਪ੍ਰੋਗਰਾਮ ਵਿਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ ਨਾਲ ਬਿਜਲੀ ਕਾਮਿਆਂ ਤੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂਆਂ ਨੇ ਨਾਅਰੇ ਲਗਾਏ। ਇਸ ਸਮਾਗਮ ਵਿਚ ਵੱਖ ਵੱਖ ਸਬ ਡਵੀਜ਼ਨਾਂ ਤੋਂ ਸਾਥੀ ਵੱਡੀ ਗਿਣਤੀ ਵਿਚ ਸ਼ਾਮਲ ਸਨ। ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦੇ ਦੱਸਿਆ ਕਿ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ 1886 ਨੂੰ ਮਜ਼ਦੂਰ ਯੂਨੀਅਨ ਨੇ 1 ਮਈ ਨੂੰ ਪੂੰਜੀਵਾਦੀਆਂ ਵੱਲੋਂ ਮਜ਼ਦੂਰਾਂ ਤੋਂ 12 ਤੋਂ 18 ਘੰਟੇ ਲੈ ਜਾ ਰਹੇ ਕੰਮ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਮਜ਼ਦੂਰਾਂ ਤੇ ਪੁਲਿਸ ਵੱਲੋਂ ਗੋਲੀਬਾਰੀ ਕੀਤੀ ਗਈ। ਮਜ਼ਦੂਰਾਂ ਤੇ ਪੁਲਿਸ ਵਿਚ ਖੂਨੀ ਝੜਪਾਂ ਹੋਈਆਂ। ਇਕ ਔਰਤ ਦੀ ਗੋਦ ਵਿਚ ਪਏ ਹੋਏ ਬੱਚੇ ਦੇ ਵੀ ਗੋਲੀਆਂ ਵੱਜੀਆਂ। ਮਜ਼ਦੂਰ ਦੇ ਹੱਥ ਵਿਚ ਚਿੱਟਾ ਝੰਡਾ ਸੀ, ਉਸ ਝੰਡੇ ਨਾਲ ਮਾਂ ਆਪਣੇ ਬੱਚੇ ਨੂੰ ਉਸ ਵਿਚ ਲਪੇਟ ਲਿਆ, ਜਿਸ ਤਰ੍ਹਾਂ ਝੰਡੇ ਦਾ ਰੰਗ ਲਾਲ ਹੋ ਗਿਆ। ਉਸ ਤੋਂ ਬਾਅਦ ਅੱਜ ਤੱਕ ਲਾਲ ਝੰਡਾ ਲਹਿਰਾ ਕੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ ਜਾਂਦੀ ਹੈ। ਇਸ ਮੌਕੇ ਜਮਹੂਰੀ ਮੋਰਚਾ ਪੰਜਾਬ ਦੇ ਆਗੂ ਜਸਵੰਤ ਸਿੰਘ ਪੱਟੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ ਗਰੁੱਪ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਰਜੀਤ ਸ਼ਰਮਾ, ਰਾਜੇਸ਼ ਦੇਵਗਨ, ਪੈਨਸ਼ਨਰਜ਼ ਕੁਲਵੰਤ ਸਿੰਘ, ਐਸੋਸੀਏਸ਼ਨ ਦੇ ਆਗੂ ਗੁਰਨਾਮ ਸਿੰਘ ਸਾਬਕਾ ਸਰਕਲ ਪ੍ਰਧਾਨ, ਜਗਤਾਰ ਸਿੰਘ ਸਾਬਕਾ ਸਰਕਲ ਪ੍ਰਧਾਨ, ਰਮਨਦੀਪ ਸਿੰਘ ਲਹੌਰੀਆ ਸਰਕਲ ਪ੍ਰਧਾਨ, ਜਗਸੀਰ ਸਿੰਘ ਡਵੀਜ਼ਨ ਪ੍ਰਧਾਨ, ਚੰਨਣ ਸਿੰਘ, ਬਿਸ਼ਨ ਸਿੰਘ, ਸ਼ਾਮ ਸਿੰਘ, ਗੁਰਬਖਸ਼ ਸਿੰਘ, ਸ਼ੇਰਖਾਂ ਸਬ ਡਵੀਜ਼ਨ ਦੇ ਪ੍ਰਧਾਨ ਦੇਸ਼ਬੀਰ ਸਿੰਘ, ਸਿਟੀ ਸਬ ਡਵੀਜ਼ਨ ਦੇ ਪ੍ਰਧਾਨ ਰਾਜੇਸ਼ ਕੁਮਾਰ, ਬੰਸੀ ਲਾਲ ਪ੍ਰਧਾਨ, ਰਵੀ ਸ਼ਰਮਾ ਸਕੱਤਰ, ਗੁਰਦੇਵ ਸਿੰਘ ਡਵੀਜ਼ਨ ਸਕੱਤਰ, ਮਨਦੀਪ ਸਿੰਘ ਮੁੱਦਕੀ, ਰਣਬੀਰ ਸਿੰਘ ਆਦਿ ਬੁਲਾਰਿਆਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇ ਕੇ ਸਾਮਰਾਜਵਾਦੀ ਸਿਸਟਮ ਵਿਰੁੱਧ ਤਕੜੇ ਹੋ ਕੇ ਲੜਨ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਜੋ ਅੱਜ 8 ਘੰਟੇ ਡਿਊਟੀ ਦਾ ਨਿੱਘ ਸਾਥੀ ਮਾਣ ਰਹੇ ਹਨ, ਇਹ ਉਸ ਲਹੂ ਵੀਰਵੇਂ ਸੰਘਰਸ਼ ਕਾਰਨ ਹੀ ਹੈ ਤੇ ਸਾਥੀਆਂ ਨੂੰ ਆਪਣੇ ਹੱਕਾਂ ਲਈ ਸੁਚੇਤ ਹੋ ਕੇ ਲੜਣਾ ਪਵੇਗਾ।