ਸਕੂਲ ਇੰਚਾਰਜਾਂ ਨੂੰ ਸਕੂਲ ਮੁੱਖੀ ਬਰਾਬਰ ਤਨਖਾਹ ਦਿੱਤੀ ਜਾਵੇ : ਯੂਨੀਅਨ
ਪ੍ਰਾਇਮਰੀ ਸਕੂਲਾਂ ਦੇ ਇੰਚਾਰਜ਼ ਅਧਿਆਪਕਾਂ ਨੂੰ ਵੀ ਸਕੂਲ ਮੁੱਖੀ ਦੇ ਬਰਾਬਰ ਤਨਖਾਹ ਦਿੱਤੀ ਜਾਵੇ: ਈ.ਟੀ.ਟੀ. ਅਧਿਆਪਕ
Publish Date: Wed, 08 Apr 2026 05:22 PM (IST)
Updated Date: Wed, 08 Apr 2026 05:26 PM (IST)
ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਈ.ਟੀ.ਟੀ. 6635 ਅਧਿਆਪਕ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਦੀਪਕ ਕੰਬੋਜ਼ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪ੍ਰਾਇਮਰੀ ਸਿੱਖਿਆ ਅਤੇ ਅਧਿਆਪਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਗੰਭੀਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਪ੍ਰਾਇਮਰੀ ਸਕੂਲਾਂ ਵਿੱਚ ਬਤੌਰ ਇੰਚਾਰਜ ਸੇਵਾਵਾਂ ਨਿਭਾਅ ਰਹੇ ਅਧਿਆਪਕਾਂ ਨੂੰ ਸਕੂਲ ਮੁੱਖੀ ਦੇ ਬਰਾਬਰ ਤਨਖਾਹ ਅਤੇ ਭੱਤੇ ਦਿੱਤੇ ਜਾਣ। ਯੂਨੀਅਨ ਦੇ ਸੂਬਾ ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਜਲਦ ਹੀ ਪ੍ਰਾਇਮਰੀ ਸਕੂਲ ਇੰਚਾਰਜ਼ਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਅਤੇ ਉਨ੍ਹਾਂ ਦੇ ਮਾਣ-ਭੱਤੇ ਜਾਂ ਤਨਖਾਹ ਵਿੱਚ ਵਾਧਾ ਨਾ ਕੀਤਾ ਤਾਂ ਜਥੇਬੰਦੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਇਸ ਮੌਕੇ ਯੂਨੀਅਨ ਦੇ ਸੂਬਾ ਸਕੱਤਰ ਸ਼ਲਿੰਦਰ ਕੰਬੋਜ, ਵਿੱਤ ਸਕੱਤਰ ਨਿਰਮਲ ਜ਼ੀਰਾ, ਮੀਤ ਪ੍ਰਧਾਨ ਕੁਲਦੀਪ ਖੋਖਰ ਤੇ ਸਟੇਟ ਕਮੇਟੀ ਮੈਂਬਰ ਰਵਿੰਦਰ ਕੰਬੋਜ, ਰਾਜ ਸੁਖਵਿੰਦਰ, ਬੂਟਾ ਸਿੰਘ, ਮਨਦੀਪ ਬਟਾਲਾ, ਜੱਗਾ ਬੋਹਾ, ਦੇਸ ਰਾਜ, ਦੀਪ ਬਨਾਰਸੀ, ਸੁਮਿਤ ਕੰਬੋਜ, ਦਾਨਿਸ਼ ਭੱਟੀ, ਜਰਨੈਲ ਨਾਗਰਾ, ਪਰਮਿੰਦਰ ਸਿੰਘ ਆਦਿ ਵੱਖ-ਵੱਖ ਜ਼ਿਲ੍ਹਿਆਂ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।