ਪੁੰਨਿਆ ਮੌਕੇ ਮਨਾਇਆ ਜਾਵੇਗਾ ਸਵਾਮੀ ਸਤਿਆਨੰਦ ਦਾ ਪ੍ਰਕਾਸ਼ ਦਿਵਸ
ਪੁੰਨਿਆ ਮੌਕੇ ਤੋ ਧੂਮਧਾਮ ਨਾਲ ਮਨਾਇਆ ਜਾਵੇਗਾ ਸਵਾਮੀ ਸਤਿਆਨੰਦ ਜੀ ਮਹਾਰਾਜ ਦਾ ਪ੍ਰਕਾਸ਼ ਦਿਵਸ
Publish Date: Sun, 29 Mar 2026 03:24 PM (IST)
Updated Date: Sun, 29 Mar 2026 03:26 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਪੂਜਨੀਕ ਸਵਾਮੀ ਸਤਿਆਨੰਦ ਦਾ ਪ੍ਰਕਾਸ਼ ਦਿਵਸ ਪੂਰਨਿਮਾ ਮੌਕੇ 2 ਅਪ੍ਰੈਲ ਨੂੰ ਗੋਹਾਨਾ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਮੌਕੇ ਸਵੇਰੇ 10:30 ਵਜੇ ਤੋਂ ਦੁਪਹਿਰ 12 ਵਜੇ ਤੱਕ ਭਵਿਆ ਸਤਸੰਗ ਦਾ ਆਯੋਜਨ ਕੀਤਾ ਜਾਵੇਗਾ। ਕ੍ਰਿਸ਼ਨ ਵਿਜ ਜੀ ਆਪਣੇ ਪ੍ਰੇਰਣਾਦਾਇਕ ਪ੍ਰਵਚਨਾਂ ਰਾਹੀਂ ਸੰਗਤ ਨੂੰ ਆਧਿਆਤਮਿਕ ਸੰਦੇਸ਼ ਦੇਣਗੇ। ਇਸ ਸਬੰਧੀ ਰਾਮਸ਼ਰਨ ਆਸ਼ਰਮ ਦੇ ਸਥਾਨਕ ਮੁਖੀ ਅਸ਼ੋਕ ਅਨੇਜਾ ਨੇ ਦੱਸਿਆ ਕਿ ਸਵਾਮੀ ਸਤਿਆਨੰਦ ਦੀਆਂ ਸਿੱਖਿਆਵਾਂ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲੀਆਂ ਹਨ ਅਤੇ ਉਨ੍ਹਾਂ ਦੇ ਦਿਖਾਏ ਮਾਰਗ ‘ਤੇ ਚੱਲ ਕੇ ਹੀ ਜੀਵਨ ਨੂੰ ਕਾਮਯਾਬ ਬਣਾਇਆ ਜਾ ਸਕਦਾ ਹੈ। ਉਨ੍ਹਾਂ ਸਾਰੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਸਤਸੰਗ ਦਾ ਲਾਭ ਲੈਣ ਅਤੇ ਇਸ ਪਵਿੱਤਰ ਮੌਕੇ ਦਾ ਹਿੱਸਾ ਬਣਨ।