ਦਾਸ ਐਂਡ ਬਰਾਊਨ ਸਕੂਲ ਵਿਚ ‘ਸਨਸ਼ਾਈਨ ਸਟਾਫ਼’ ਦਾ ਸਨਮਾਨ
ਮਜ਼ਦੂਰ ਦਿਵਸ ਦੇ ਮੌਕੇ ’ਤੇ ਦਾਸ ਐਂਡ ਬਰਾਊਨ ਸਕੂਲ ਵਿਚ ‘ਸਨਸ਼ਾਈਨ ਸਟਾਫ਼’ ਦਾ ਸਨਮਾਨ
Publish Date: Fri, 01 May 2026 06:44 PM (IST)
Updated Date: Fri, 01 May 2026 06:47 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਮਜ਼ਦੂਰ ਦਿਵਸ ਦੇ ਸਬੰਧ ਵਿਚ ਦਾਸ ਐਂਡ ਬਰਾਊਨ ਵਰਲਡ ਸਕੂਲ ਵਿਚ ‘ਸਨਸ਼ਾਈਨ ਸਟਾਫ਼’ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਡਾ. ਰੂਚੀ ਪਾਂਡੇ ਨੇ ਦੱਸਿਆ ਕਿ ਸਕੂਲ ਵਿਚ ਇਕ ਸ਼ਾਨਦਾਰ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸਨਸ਼ਾਈਨ ਸਟਾਫ਼ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸਟਾਫ਼ ਮੈਂਬਰਾਂ ਨੇ ਭੰਗੜਾ, ਗਿੱਧਾ, ਨਾਚ ਅਤੇ ਗੀਤ ਪੇਸ਼ ਕਰਕੇ ਸਾਰਿਆਂ ਦਾ ਮਨ ਮੋਹ ਲਿਆ। ਪ੍ਰਿੰਸੀਪਲ ਨੇ ਮਜ਼ਦੂਰ ਦਿਵਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਨਸ਼ਾਈਨ ਸਟਾਫ਼ ਸੰਸਥਾ ਦੀ ਰੀੜ੍ਹ ਦੀ ਹੱਡੀ ਹੈ, ਜਿਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਕਾਰਜ ਹੋਣਾ ਅਸੰਭਵ ਹੈ। ਡੀਸੀਐੱਮ ਗਰੁੱਪ ਨੇ ਸ਼ੁਰੂਆਤੀ ਦੌਰ ਤੋਂ ਹੀ ਸਹਿਯੋਗੀ ਸਟਾਫ਼ ਨੂੰ ਸਨਸ਼ਾਈਨ ਦਾ ਨਾਮ ਦਿੱਤਾ ਹੈ, ਜਿਸ ਨਾਲ ਸਨਮਾਨ ਦੀ ਭਾਵਨਾ ਹੋਰ ਵੱਧ ਜਾਂਦੀ ਹੈ। ਸਮਾਰੋਹ ਦੌਰਾਨ ਸਟਾਫ਼ ਮੈਂਬਰਾਂ ਨੂੰ ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਲਈ ਬੈਸਟ ਡਿਸਿਪਲਿਨ, ਬੈਸਟ ਯੂਨੀਫਾਰਮ ਅਤੇ ਲੌਂਗ ਟੈਨਿਓਰ ਐਵਾਰਡਾਂ ਨਾਲ ਨਿਵਾਜਿਆ ਗਿਆ। ਇਸ ਮੌਕੇ ਸੀਨੀਅਰ ਜੀਐੱਮ ਕਰਨਲ ਰਾਜੇਸ਼ ਆਨੰਦ, ਵੀਪੀ ਕੈਂਬਰਿਜ ਬਿੰਦੂ ਗੁਪਤਾ, ਵੀਪੀ ਸੀਨੀਅਰ ਸੈਕੰਡਰੀ ਡਾ. ਸੰਗੀਤ ਭਾਰਦਵਾਜ, ਹੈੱਡ ਐਲੀਮੈਂਟਰੀ ਤੇ ਪ੍ਰਾਇਮਰੀ ਪੂਨਮ ਸੂਦ, ਵੀਪੀ ਅਕਾਦਮਿਕ ਨੀਲਾਕਸ਼ੀ ਗੁਪਤਾ, ਏਜੀਐੱਮ ਇਵੈਂਟ ਗੁਰਿੰਦਰਜੀਤ ਕੌਰ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।