ਅਚਾਨਕ ਆਏ ਤੂਫ਼ਾਨ ਤੇ ਤੇਜ਼ ਬਾਰਿਸ਼ ਕਾਰਨ ਪਾਰਾ ਡਿੱਗਿਆ
ਫਾਜ਼ਿਲਕਾ ਵਿੱਚ ਅਚਾਨਕ ਤੂਫ਼ਾਨ ਤੇ ਤੇਜ਼ ਬਰਸਾਤ, ਮੌਸਮ ਨੇ ਲਈ ਕਰਵਟ
Publish Date: Tue, 05 May 2026 05:51 PM (IST)
Updated Date: Tue, 05 May 2026 05:53 PM (IST)
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦੇਰ ਸ਼ਾਮ ਅਚਾਨਕ ਮੌਸਮ ਨੇ ਕਰਵਟ ਲੈਂਦਿਆਂ ਤੇਜ਼ ਤੂਫ਼ਾਨ ਅਤੇ ਭਾਰੀ ਬਰਸਾਤ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਦਿਨ ਭਰ ਗਰਮੀ ਤੋਂ ਪਰੇਸ਼ਾਨ ਲੋਕਾਂ ਨੂੰ ਜਿੱਥੇ ਕੁਝ ਹੱਦ ਤੱਕ ਰਾਹਤ ਮਿਲੀ, ਉੱਥੇ ਹੀ ਤਿੱਖੀਆਂ ਹਵਾਵਾਂ ਕਾਰਨ ਕਈ ਥਾਵਾਂ ’ਤੇ ਨੁਕਸਾਨ ਵੀ ਹੋਇਆ। ਤੂਫ਼ਾਨ ਨਾਲ ਚੱਲੀਆਂ ਤੇਜ਼ ਹਵਾਵਾਂ ਕਾਰਨ ਕਈ ਦਰੱਖਤ ਜੜ੍ਹਾਂ ਸਮੇਤ ਢਹਿ ਗਏ, ਜਦਕਿ ਕੁਝ ਥਾਵਾਂ ’ਤੇ ਬਿਜਲੀ ਦੇ ਖੰਭਿਆਂ ਨੂੰ ਵੀ ਨੁਕਸਾਨ ਪਹੁੰਚਿਆ। ਇਸ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਸਥਾਨਕ ਲੋਕਾਂ ਅਨੁਸਾਰ ਤੂਫ਼ਾਨ ਕਾਫ਼ੀ ਤੇਜ਼ ਸੀ ਅਤੇ ਕੁਝ ਸਮੇਂ ਲਈ ਧੂੜ ਭਰੀ ਅੰਧੜ ਵੀ ਚੱਲੀ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੇ ਮੌਸਮੀ ਬਦਲਾਅ ਦੀ ਸੰਭਾਵਨਾ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਖਰਾਬ ਮੌਸਮ ਦੌਰਾਨ ਬਿਨਾਂ ਲੋੜ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਸਾਵਧਾਨੀ ਵਰਤਣ।