ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ‘ਆਰਟੇਲੈਕਟ 2026’ ਦਾ ਸਫਲ ਆਯੋਜਨ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ‘ਆਰਟੇਲੈਕਟ 2026’ ਦਾ ਸਫਲ ਆਯੋਜਨ
Publish Date: Wed, 29 Apr 2026 06:26 PM (IST)
Updated Date: Wed, 29 Apr 2026 06:28 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵੱਲੋਂ ਆਈਐੱਸਟੀਈ ਸਟੂਡੈਂਟ ਚੈਪਟਰ ਦੇ ਸਹਿਯੋਗ ਨਾਲ ‘ਆਰਟੇਲੈਕਟ 2026’ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਹ ਸਮਾਗਮ ਵਿਦਿਆਰਥੀਆਂ ਲਈ ਆਪਣੀ ਬੌਧਿਕ ਸਮਰੱਥਾ, ਰਚਨਾਤਮਕਤਾ ਅਤੇ ਸੰਚਾਰ ਹੁਨਰ ਨੂੰ ਪ੍ਰਗਟ ਕਰਨ ਲਈ ਇਕ ਪ੍ਰਭਾਵਸ਼ਾਲੀ ਮੰਚ ਸਾਬਤ ਹੋਇਆ। ਇਹ ਪ੍ਰੋਗਰਾਮ ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ, ਜਿਨ੍ਹਾਂ ਦਾ ਮਾਰਗਦਰਸ਼ਨ ਹਮੇਸ਼ਾ ਅਕਾਦਮਿਕ ਉੱਤਮਤਾ ਲਈ ਪ੍ਰੇਰਿਤ ਕਰਦਾ ਹੈ। ਸਮਾਗਮ ਨੂੰ ਸਫਲ ਬਣਾਉਣ ਵਿਚ ਆਈਐੱਸਟੀਈ ਦੇ ਕੋਆਰਡੀਨੇਟਰ ਡਾ. ਸੰਜੀਵ ਦੇਵੜਾ ਅਤੇ ਕੋਆਰਡੀਨੇਟਰ ਰਿਤੀਸ਼ ਉੱਪਲ ਨੇ ਅਣਥੱਕ ਮਿਹਨਤ ਕੀਤੀ। ਵਿਦਿਆਰਥੀਆਂ ਨੇ ਚਾਰ ਵੱਖ-ਵੱਖ ਸ਼੍ਰੇਣੀਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਲੇਖ ਰਚਨਾ ’ਚ ਰਮਨਦੀਪ ਨੇ ਪਹਿਲਾ, ਸ਼੍ਰੇਸ਼ਠ ਨੇ ਦੂਜਾ ਅਤੇ ਰਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਐਪਟੀਟਿਊਡ ’ਚ ਰਮਨਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਨਿਤਿਨ ਸ਼ਰਮਾ ਤੇ ਜਤਿਨ ਮੋਂਗਾ ਸਾਂਝੇ ਤੌਰ ’ਤੇ ਦੂਜੇ ਅਤੇ ਰੋਹਿਤਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਹੇ। ਗਰੁੱਪ ਡਿਸਕਸ਼ਨ ਜਸਪ੍ਰੀਤ ਸਿੰਘ ਨੇ ਪਹਿਲਾ, ਤੁਫੈਲ ਅਹਿਮਦ ਮੀਰ ਨੇ ਦੂਜਾ ਅਤੇ ਅਨੀਕੇਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰੋਜੈਕਟ ਪੇਸ਼ਕਾਰੀ ਚਿਨਾਰ ਸਿੰਗਲਾ ਅਤੇ ਕ੍ਰਿਸ਼ ਮਨਚੰਦਾ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਰਹੇ। ਜਸਪ੍ਰੀਤ ਸਿੰਘ ਦੂਜੇ ਅਤੇ ਕੋਮਲ ਤੇ ਰਮਨਦੀਪ ਕੌਰ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ। ਜੇਤੂਆਂ ਨੂੰ ਰਜਿਸਟਰਾਰ ਡਾ. ਰਾਜੀਵ ਅਰੋੜਾ ਦੀ ਹਾਜ਼ਰੀ ਵਿਚ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਗਮ ਦੀ ਕੋਰ ਟੀਮ ਦੀ ਸਮਰਪਣ ਭਾਵਨਾ ਲਈ ਉਨ੍ਹਾਂ ਦੀ ਵੀ ਸ਼ਲਾਘਾ ਕੀਤੀ ਗਈ। ਸਮਾਗਮ ਦੇ ਅੰਤ ਵਿਚ ਰਜਿਸਟਰਾਰ ਅਤੇ ਫੈਕਲਟੀ ਮੈਂਬਰਾਂ ਜਿਨ੍ਹਾਂ ਵਿਚ ਡਾ. ਕਿਰਨਜੀਤ ਕੌਰ, ਨਵਦੀਪ ਕੌਰ ਝੱਜ, ਹਰਮਨਪ੍ਰੀਤ ਕੌਰ, ਡਾ. ਅਮਿਤ ਗਰੋਵਰ, ਇੰਦਰਜੀਤ ਸਿੰਘ ਗਿੱਲ, ਚਕਸ਼ੂ ਗੋਇਲ, ਰਾਹੁਲ ਚੋਪੜਾ, ਗੁਰਜੀਵਨ ਸਿੰਘ ਅਤੇ ਡਾ. ਸੰਨੀ ਬਹਿਲ ਸ਼ਾਮਲ ਸਨ।