ਕੇਕੇਯੂ ਦੇ ਸੀਨੀਅਰ ਮੀਤ ਪ੍ਰਧਾਨ ਮਹਿਮਾ ਤੇ ਪਰਿਵਾਰਕ ਮੈਬਰਾਂ ’ਤੇ ਮੁਕੱਦਮੇ ਦੀ ਨਿਖੇਧੀ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾ ਅਤੇ ਪਰਿਵਾਰਕ ਮੈਬਰਾਂ ਉੱਪਰ ਫਾਜ਼ਿਲਕਾ ਪੁਲਿਸ ਵੱਲੋਂ ਕੀਤੇ ਮੁਕੱਦਮੇ
Publish Date: Fri, 06 Mar 2026 03:20 PM (IST)
Updated Date: Fri, 06 Mar 2026 03:24 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਸੁਰ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਬੀਤੇ ਦਿਨ ਫਾਜ਼ਿਲਕਾ ਪੁਲਿਸ ਦੇ ਥਾਣਾ ਅਮੀਰਖਾਸ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾਂ ਉੱਪਰ ਕੀਤੇ ਗਏ ਝੂਠੇ ਮੁਕੱਦਮੇ ਦਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਸਖ਼ਤ ਨੋਟਿਸ ਲਿਆ ਹੈ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ, ਸੂਬਾ ਸਹਿ ਸਕੱਤਰ ਦਲਵਿੰਦਰ ਸਿੰਘ ਸ਼ੇਰ ਖਾਂ ਨੇ ਕਿਹਾ ਕਿ ਥਾਣਾ ਅਮੀਰ ਖਾਸ ਵਿੱਚ ਪਰਚਾ ਦਰਜ ਕਰਵਾਉਣ ਵਾਲ਼ੇ ਮੁੱਦਈ ਸੁਖਚੈਨ ਸਿੰਘ ਅਤੇ ਸ਼ੁਬੇਗ ਸਿੰਘ ਜੋ ਕਿ ਅਵਤਾਰ ਸਿੰਘ ਮਹਿਮਾ ਦਾ ਰਿਸ਼ਤੇਦਾਰ ਹੈ ਦਾ ਆਪਸ ਵਿਚ ਪੈਸਿਆਂ ਨੂੰ ਲੈਕੇ ਮਸਲਾ ਚੱਲ ਰਿਹਾ ਸੀ। ਇਸ ਦੌਰਾਨ ਸੁਖਚੈਨ ਸਿੰਘ ਦਾ ਲੜਕਾ ਨਵਜੋਤ ਸਿੰਘ ਆਪਣੇ ਸਾਥੀਆਂ ਨਾਲ ਰਲ ਕੇ ਸ਼ੁਬੇਗ ਸਿੰਘ ਦੇ ਘਰੋਂ ਮੋਟਰਸਾਈਕਲ ਜਬਰਦਸਤੀ ਚੁੱਕ ਕੇ ਲੈ ਗਿਆ। ਜਿਸ ਦੀ ਥਾਣਾ ਸਿਟੀ ਫਿਰੋਜ਼ਪੁਰ ਵਿਚ ਦਰਖ਼ਾਸਤ ਦੇਣ ਮਗਰੋਂ ਪੁਲਿਸ ਨੇ ਚੋਰੀ ਕਰਨ ਵਾਲ਼ੇ ਦੇ ਘਰੋਂ ਮੋਟਰਸਾਈਕਲ ਬਰਾਮਦ ਕਰ ਲਿਆ। ਜਿਸ ਤੋਂ ਬਾਅਦ ਕਈ ਹਫਤੇ ਕੁਝ ਵਿਅਕਤੀਆਂ ਰਾਹੀਂ ਰਾਜ਼ੀਨਾਮੇ ਦੀ ਗੱਲਬਾਤ ਚਲਦੀ ਰਹੀ, ਪਰ ਆਖਿਰ ਫਿਰੋਜ਼ਪੁਰ ਪੁਲਿਸ ਵੱਲੋਂ ਦੋਸ਼ੀ ਨਵਜੋਤ ਸਿੰਘ ਉੱਪਰ ਬਲਪੂਰਵਕ ਚੋਰੀ ਕਰਨ ਦਾ ਪਰਚਾ ਦਰਜ ਕਰ ਦਿੱਤਾ ਗਿਆ। ਪਰ ਹੁਣ ਫਾਜ਼ਿਲਕਾ ਪੁਲਿਸ ਵੱਲੋਂ ਘਰ ਦੀਆਂ ਔਰਤਾਂ, ਬਜ਼ੁਰਗਾਂ ਅਤੇ ਕਿਸਾਨ ਆਗੂ ਅਵਤਾਰ ਸਿੰਘ ਮਹਿਮਾਂ ਨੂੰ ਟਾਰਗੇਟ ਕਰਦਿਆਂ ਝੂਠਾ ਮੁਕਦਮਾ ਦਰਜ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਜੱਥੇਬੰਦੀ ਦਾ ਡੀਸੀ ਫਿਰੋਜਪੁਰ ਨੂੰ ਡੈਪੂਟੇਸ਼ਨ ਮਿਲਿਆ ਤੇ ਮੰਗ ਕੀਤੀ ਕਿ ਅਵਤਾਰ ਸਿੰਘ ਮਹਿਮਾ ਤੇ ਉਸ ਦੇ ਪਰਿਵਾਰ ਤੇ ਕੀਤਾ ਝੂਠਾ ਪਰਚਾ ਰੱਦ ਕੀਤਾ ਜਾਵੇ। ਮੀਟਿੰਗ ਵਿੱਚ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਮਲਸੀਆਂ, ਜ਼ਿਲਾ ਪ੍ਰੈਸ ਪ੍ਰਤਾਪ ਸਿੰਘ ਲਖਮੀਰਵਾਲਾ, ਖਜ਼ਾਨਚੀ ਰਣਜੀਤ ਸਿੰਘ ਝੋਕ ਗੁਰਜਜ ਸਿੰਘ ਸਾਦੇ ਹਾਸ਼ਮ, ਨਛੱਤਰ ਸਿੰਘ ਮਲਸੀਆਂ, ਬਲਵੰਤ ਸਿੰਘ ਮੱਲਾਂਵਾਲਾ, ਕਿਸਾਨ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਭੁੱਲਰ, ਜ਼ਿਲ੍ਹਾ ਪ੍ਰਧਾਨ ਗੁਰਸਿਮਰਨ ਸਿੰਘ ਝੋਕ, ਵਿਕਰਮ ਜੀਤ ਸਿੰਘ ਬਾਰਕੇ, ਸਰਬਜੀਤ ਸਿੰਘ ਮਹਿਮਾ, ਅਜੀਤ ਸਿੰਘ ਮਹਿਮਾ, ਸਤਨਾਮ ਸਿੰਘ ਮਹਿਮਾ, ਪਰਮਿੰਦਰ ਸਿੰਘ ਭੰਗੂ, ਹਰਮਨ ਸਿੰਘ ਝੋਕ, ਨਛੱਤਰ ਸਿੰਘ ਧੱਲੇ ਕੀ, ਗੁਰਸੇਵਕ ਸਿੰਘ ਸੁਰ ਸਿੰਘ ਵਾਲਾ, ਬਖਸ਼ੀਸ਼ ਸਿੰਘ ਬਾਰੇ ਕੇ ਗੁਰਸਿਮਰਨ ਸਿੰਘ ਮਹਿਮਾ ਆਦਿ ਆਗੂ ਹਾਜ਼ਰ ਸਨ।