ਨਰਸਿਸ ਕੇਡਰ ਦੀਆਂ ਵੱਖ-ਵੱਖ ਮੰਗਾਂ ’ਤੇ ਵਿਚਾਰ-ਚਰਚਾ
ਸਟਾਫ ਨਰਸਿਸ ਵੈਲਫੇਅਰ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਨਾਲ ਕੀਤੀ ਮੀਟਿੰਗ
Publish Date: Wed, 06 May 2026 05:52 PM (IST)
Updated Date: Wed, 06 May 2026 05:53 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਜਥੇਬੰਦੀ ਦੇ ਪ੍ਰਧਾਨ ਸੁਖਜਾਦ ਸਿੰਘ ਦੀ ਅਗਵਾਈ ਹੇਠ ਸਟਾਫ ਨਰਸਿਸ ਵੈਲਫੇਅਰ ਐਸੋਸੀਏਸ਼ਨ ਆਫ ਪੰਜਾਬ ਨੇ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਨਰਸਿੰਗ ਕੇਡਰ ਦੇ ਵੱਖ-ਵੱਖ ਮੁੱਦਿਆਂ ਬਾਰੇ ਦਿੱਤੇ ਗਏ ਮੰਗ ਪੱਤਰ ਪੇ ਅਨਾਮਲੀ ਦੂਰ ਕਰਕੇ 4600 ਗ੍ਰੇਡ ਪੇ ਲਾਗੂ ਕਰਨਾ, ਭੱਤਿਆਂ ਦਾ ਪੈਕਜ ਦੂਜੇ ਸੂਬਿਆਂ ਅਨੁਸਾਰ ਨਰਸਿੰਗ ਕੇਡਰ ਤੇ ਲਾਗੂ ਕਰਨਾ, ਮੋਡੀਫਾਈਡ ਏਸੀਪੀ ਡਾਕਟਰ ਕੇਡਰ ਦੀ ਤਰ੍ਹਾਂ ਨਰਸਿੰਗ ਕੇਡਰ ਤੇ ਲਾਗੂ ਕਰਨਾ, ਸਟਾਫ ਨਰਸ ਦੇ ਅਹੁਦੇ ਦਾ ਨਾਮ ਬਦਲ ਕੇ ਨਰਸਿੰਗ ਅਫਸਰ ਕਰਨਾ, ਹਾਇਰ ਐਜੂਕੇਸ਼ਨ ਲੀਵ ਤਨਖਾਹ ਸਮੇਤ ਦੇਣ ਦੀ ਮਨਜ਼ੂਰੀ, ਮੈਟਰਨ ਦੀ ਪ੍ਰਮੋਸ਼ਨ ਬਾਰੇ ਚਰਚਾ, ਨਵੀਂ ਭਰਤੀ ਵਿਚ ਵੱਧ ਤੋਂ ਵੱਧ ਸਟਾਫ ਜ਼ਿਲ੍ਹਾਂ ਅਤੇ ਸਬ ਜ਼ਿਲ੍ਹਾਂ ਹਸਪਤਾਲਾਂ ਵਿਚ ਭਰਤੀ ਕਰਨਾ, ਅਮਰਨਾਥ ਯਾਤਰਾ ਵਿਚ ਲੱਗੀਆਂ ਡਿਊਟੀਆਂ ਵਿਚ ਬਾਕੀ ਸੂਬਿਆਂ ਦੀ ਤਰ੍ਹਾਂ ਬਣਦਾ ਟੀਏ ਦੇਣ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਇਸ ਮੌਕੇ ਜਨਰਲ ਸੈਕਟਰੀ ਕਮਲਜੀਤ ਕੌਰ ਪੰਨੂ ਨੇ ਦੱਸਿਆ ਕਿ ਡਾਇਰੈਕਟਰ ਸਾਹਿਬ ਵੱਲੋਂ ਮੀਟਿੰਗ ਵਿਚ ਭਰੋਸਾ ਦਿਵਾਇਆ ਗਿਆ ਹੈ ਕਿ ਨਰਸਿੰਗ ਕੇਡਰ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਡਿਪਾਰਟਮੈਂਟ ਪਹਿਲ ਦੇ ਅਧਾਰ ਤੇ ਕੰਮ ਕਰ ਰਿਹਾ ਹੈ। ਇਸ ਮੌਕੇ ਡਾਇਰੈਕਟਰ ਡਾਕਟਰ ਅਦਿੱਤੀ ਸਲਾਰੀਆ ਦੇ ਨਾਲ ਬਰਾਂਚ ਸੁਪਰਡੈਂਟ ਗੁਲਸ਼ਨ ਵਰਮਾ, ਸੀਨੀਅਰ ਸਹਾਇਕ ਮਹਾਦੇਵ ਅਤੇ ਜਥੇਬੰਦੀ ਦੇ ਵੱਖ-ਵੱਖ ਨੁਮਾਇੰਦੇ ਸੂਬਾ ਵਾਈਸ ਪ੍ਰਧਾਨ ਸੁਖਵਿੰਦਰ ਕੌਰ ਮੋਹਾਲੀ, ਜਨਰਲ ਸੈਕਟਰੀ ਕਵਲਜੀਤ ਕੌਰ ਪੰਨੂ, ਮੰਜੂ ਮਹਾਜਨ, ਕਾਂਤਾ ਕੁਮਾਰੀ, ਕਮਲਜੀਤ ਕੌਰ ਧਾਲੀਵਾਲ, ਸੰਦੀਪ ਸਿੰਘ, ਗੁਰਮੇਲ ਸਿੰਘ, ਮਲਕੀਤ ਸਿੰਘ, ਭਾਰਤ ਭੂਸ਼ਣ, ਸੁਰਿੰਦਰ ਸਿੰਘ, ਰਜੇਸ਼ ਕੁਮਾਰ, ਸਿਮਰਨਦੀਪ ਕੌਰ, ਤੋ ਬਿਨਾਂ ਸੂਬਾ ਪ੍ਰੈੱਸ ਸਕੱਤਰ ਜਸਵਿੰਦਰ ਸਿੰਘ ਕੌੜਾ ਹਾਜ਼ਰ ਸਨ।