ਤੀਜੀ ਵਾਰ ਆਤਮਹੱਤਿਆ ਦੀ ਕੋਸ਼ਿਸ਼, ਐੱਸਐੱਸਐੱਫ ਟੀਮ ਨੇ ਬਚਾਇਆ
ਤੀਜੀ ਵਾਰ ਆਤਮਹੱਤਿਆ ਦੀ ਕੋਸ਼ਿਸ਼ ਲਈ ਪੁੱਜੇ ਨੌਜਵਾਨ ਨੂੰ ਐਸਐਸਐਫ ਟੀਮ ਨੇ ਬਚਾਇਆ
Publish Date: Tue, 28 Apr 2026 03:37 PM (IST)
Updated Date: Tue, 28 Apr 2026 03:40 PM (IST)
ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਦੇ ਮਲੋਟ ਰੋਡ ਸਥਿਤ ਪਿੰਡ ਇਸਲਾਮਵਾਲਾ ਗੰਗ ਕੈਨਾਲ ਦੇ ਪੁੱਲ ਉੱਤੇ ਇੱਕ 21 ਸਾਲਾ ਨੌਜਵਾਨ ਆਤਮਹੱਤਿਆ ਕਰਨ ਦੇ ਇਰਾਦੇ ਨਾਲ ਪੁੱਜ ਗਿਆ। ਨੌਜਵਾਨ ਕਸਬਾ ਅਰਨੀਵਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉੱਥੇ ਤੈਨਾਤ ਐਸਐਸਐਫ ਟੀਮ ਨੇ ਰਾਹਗੀਰਾਂ ਦੀ ਮਦਦ ਨਾਲ ਸਮੇਂ ਸਿਰ ਨੌਜਵਾਨ ਨੂੰ ਕਾਬੂ ਕਰਕੇ ਬਚਾ ਲਿਆ। ਇਸ ਤੋਂ ਬਾਅਦ ਟੀਮ ਵੱਲੋਂ ਉਸ ਦੀ ਕੌਂਸਲਿੰਗ ਕੀਤੀ ਗਈ ਅਤੇ ਮਾਤਾ-ਪਿਤਾ ਨਾਲ ਸੰਪਰਕ ਕਰਕੇ ਨੌਜਵਾਨ ਨੂੰ ਉਸਦੇ ਪਿਤਾ ਅਤੇ ਚਾਚੇ ਦੇ ਹਵਾਲੇ ਕਰ ਦਿੱਤਾ ਗਿਆ। ਐੱਸਐੱਸਐੱਫ ਟੀਮ ਦੇ ਇੰਚਾਰਜ ਦੇਵੀ ਦਿਆਲ ਨੇ ਦੱਸਿਆ ਕਿ ਨੌਜਵਾਨ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ ਅਤੇ ਇਸ ਤੋਂ ਪਹਿਲਾਂ ਵੀ ਦੋ ਵਾਰ ਆਤਮਹੱਤਿਆ ਦੀ ਨੀਅਤ ਨਾਲ ਇੱਥੇ ਆ ਚੁੱਕਾ ਹੈ, ਜਿਸਨੂੰ ਪਹਿਲਾਂ ਵੀ ਬਚਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਨੂੰ ਖਾਸ ਤੌਰ ‘ਤੇ ਸਮਝਾਇਆ ਗਿਆ ਹੈ ਕਿ ਨੌਜਵਾਨ ਨਾਲ ਨਿਮਰਤਾ ਅਤੇ ਪਿਆਰ ਨਾਲ ਵਿਵਹਾਰ ਕੀਤਾ ਜਾਵੇ। ਕਈ ਵਾਰ ਚੰਗਾ ਵਤੀਰਾ ਅਤੇ ਸਹਿਯੋਗੀ ਮਾਹੌਲ ਵੱਡੀਆਂ ਘਟਨਾਵਾਂ ਨੂੰ ਰੋਕ ਸਕਦਾ ਹੈ।