ਆਰਸੀਬੀ ਦੇ ਮੁੱਖ ਕੋਚ ਫਲਾਵਰ ’ਤੇ ਲੱਗਾ ਜੁਰਮਾਨਾ
ਰਾਏਪੁਰ, ਪੀਟੀਆਈ : ਰਾਇਲ
Publish Date: Mon, 11 May 2026 08:57 PM (IST)
Updated Date: Mon, 11 May 2026 09:00 PM (IST)
ਰਾਏਪੁਰ, ਪੀਟੀਆਈ : ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਮੁੱਖ ਕੋਚ ਐਂਡੀ ਫਲਾਵਰ ਨੂੰ ਮੁੰਬਈ ਇੰਡੀਅਨਜ਼ ਖ਼ਿਲਾਫ਼ ਆਈਪੀਐੱਲ ਮੈਚ ਦੌਰਾਨ ਚੌਥੇ ਅੰਪਾਇਰ ਨਾਲ ਬਹਿਸ ਕਰ ਕੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਮੈਚ ਫੀਸ ਦਾ 15 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਆਈਪੀਐੱਲ ਨੇ ਕਿਹਾ ਕਿ ਰਾਇਲ ਚੈਲੰਜਰਜ਼ ਬੰਗਲੌਰ ਦੇ ਮੁੱਖ ਕੋਚ ਐਂਡੀ ਫਲਾਵਰ ਨੂੰ ਖਿਡਾਰੀਆਂ ਤੇ ਟੀਮ ਅਧਿਕਾਰੀਆਂ ਲਈ ਆਈਪੀਐੱਲ ਜ਼ਾਬਤੇ ਦੇ ਲੈਵਲ 1 ਦੀ ਉਲੰਘਣਾ ਕਰਨ ਲਈ ਉਸ ਦੀ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲਾਇਆ ਗਿਆ ਹੈ। ਐਂਡੀ ਨੂੰ ਆਈਪੀਐੱਲ ਕੋਡ ਆਫ ਕੰਡਕਟ ਦੀ ਧਾਰਾ 2.3 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ, ਜੋ ਖਾਸ ਤੌਰ ’ਤੇ ਮੈਚ ਦੌਰਾਨ ਅਪਮਾਨਜਨਕ ਭਾਸ਼ਾ ਦੀ ਵਰਤੋਂ ਨਾਲ ਸਬੰਧਤ ਹੈ। ਇਹ ਘਟਨਾ 17.2 ਓਵਰਾਂ ’ਚ ਵਾਪਰੀ ਜਦੋਂ ਐਂਡੀ ਦੀ ਚੌਥੇ ਅੰਪਾਇਰ ਨਾਲ ਬਹਿਸ ਹੋਈ। ਐਂਡੀ ਨੇ ਜੁਰਮ ਕਬੂਲ ਕਰ ਲਿਆ ਤੇ ਮੈਚ ਰੈਫਰੀ ਅਮਿਤ ਸ਼ਰਮਾ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ। ਆਰਸੀਬੀ ਨੇ ਇਹ ਮੈਚ ਦੋ ਵਿਕਟਾਂ ਨਾਲ ਜਿੱਤ ਕੇ ਅੰਕ ਸੂਚੀ ’ਚ ਸਿਖਰਲਾ ਸਥਾਨ ਹਾਸਲ ਕਰ ਲਿਆ ਹੈ।