ਔਰਤ ਸੰਸਾਰਿਕ ਬਾਗ਼ ਦਾ ਸਭ ਤੋਂ ਸੁੰਦਰ ਫੁੱਲ : ਵੰਦਨਾ ਗਰੋਵਰ
ਅੰਤਰ ਰਾਸ਼ਟਰੀ ਮਹਿਲਾ ਦਿਵਸ ’ਤੇ ਵਿਸ਼ੇਸ਼
Publish Date: Sat, 07 Mar 2026 03:30 PM (IST)
Updated Date: Sat, 07 Mar 2026 03:33 PM (IST)
ਰਵੀ ਮੌਂਗਾ, ਪੰਜਾਬੀ ਜਾਗਰਣ, ਗੁਰੂਹਰਸਹਾਏ : ਔਰਤ ਸੰਸਾਰ ਵਿਚ ਇਕ ਸੁੰਦਰ ਬਾਗ ਦਾ ਸਭ ਤੋਂ ਸੁੰਦਰ ਫੁੱਲ ਹੈ, ਦੁਨੀਆਂ ਕਦੇ ਵੀ ਇੰਨੀ ਸੋਹਣੀ ਨਾ ਹੁੰਦੀ ਜੇ ਇਸ ਤੇ ਔਰਤ ਨਾ ਹੁੰਦੀ, ਕਿਸੇ ਦੀ ਮਾਂ, ਧੀ, ਭੈਣ, ਪਤਨੀ ਸਭ ਮਨੁੱਖੀ ਰੂਪ ਔਰਤ ਦੇ ਹਨ।ਇਹ ਜਾਣਕਾਰੀ ਦਿੰਦਿਆਂ ਹੋਇਆਂ ਵੰਦਨਾ ਗਰੋਵਰ ਨੇ ਕਿਹਾ ਕਿ ਸਿਆਣੇ ਸੱਚ ਕਹਿੰਦੇ ਆ ਕਿ ਔਰਤ ਨੂੰ ਰੱਬ ਨੇ ਬਹੁਤ ਹੀ ਫੁਰਸਤ ਵਿਚ ਬਣਾਇਆ ਪਰ ਦੇਖੋ ਅੱਜ ਦੀ ਇਸਤ ਫੁਰਸਤ ਵਿਚ ਲਿਖਣੀ ਭੁੱਲ ਗਿਆ। ਇਕ ਔਰਤ ਪਿਤਾ, ਭਰਾ, ਪਤੀ ਸਭ ਦੀ ਜਗ੍ਹਾ ਲੈ ਸਕਦੀ ਹੈ ਸਮਾਂ ਆਉਣ ’ਤੇ, ਪਰ ਕੋਈ ਔਰਤ ਦੀ ਜਗ੍ਹਾ ਨਹੀਂ ਲੈ ਸਕਦਾ। ਫਿਰ ਵੀ ਸਾਡੀ ਇਸ ਔਰਤ ਨੂੰ ਆਜ਼ਾਦੀ ਕਿਹਾ ਜਾਂਦਾ, ਨਾਂ ਉਸਨੂੰ ਮਾਇਕੇ ਵਿਚ ਆਪਣਾ ਘਰ ਮਿਲਦਾ ਹੈ ਤੇ ਨਾ ਵਿਆਹ ਦੇ ਬਾਅਦ ਸਸੁਰਾਲ ਵਿਚ। 2026 ਈਸਵੀ ਵਿਚ ਸਭ ਕੁਝ ਆਧੁਨਿਕ ਹੋ ਗਿਆ ਹੈ, ਹੁਣ ਏਆਈ ਦਾ ਜ਼ਮਾਨਾ ਆ ਗਿਆ ਹੈ ਪਰ ਔਰਤ ਲਈ ਅੱਜ ਵੀ ਉਹੀ ਸੋਚ, ਉਹੀ ਮਨ ਮਾਰ ਕੇ ਜੀਣਾ, ਇਸ ਨੂੰ ਬਦਲਣ ਦੀ ਸਖਤ ਜ਼ਰੂਰਤ ਹੈ ਤਾਂ ਹੀ ਇਸ ਦਿਨ ਨੂੰ ਮਨਾਉਣ ਦਾ ਸਹੀ ਫਾਇਦਾ ਹੈ। ਹਰ ਔਰਤ ਨੂੰ ਸਲਾਮ।