ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਭਲ਼ਕੇ
ਹੋਣਹਾਰ ਵਿਦਿਆਰਥੀਆਂ ਦਾ ਹੋਵੇਗਾ ਵਿਸ਼ੇਸ਼ ਸਨਮਾਨ; ਜ਼ਿਲ੍ਹਾ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਵੱਲੋਂ ਤਿਆਰੀਆਂ ਮੁਕੰਮਲ
Publish Date: Wed, 20 May 2026 06:27 PM (IST)
Updated Date: Wed, 20 May 2026 06:28 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2026 ਦੀਆਂ ਘੋਸ਼ਿਤ ਕੀਤੀਆਂ ਗਈਆਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਨਾਂ ਰੌਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਲਈ ਇਕ ਬੇਹੱਦ ਮਾਣ ਵਾਲੀ ਖ਼ਬਰ ਹੈ। ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਅਤੇ ਸ਼ਲਾਘਾ ਕਰਨ ਲਈ ਇਕ ਵਿਸ਼ੇਸ਼ ਰਾਜ/ਜ਼ਿਲ੍ਹਾ ਪੱਧਰੀ ਸਨਮਾਨ ਸਮਾਗਮ ਉਲੀਕਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਡੀਈਓ ਮਨੀਲਾ ਆਰੋੜਾ ਅਤੇ ਡਿਪਟੀ ਡੀਈਓ ਡਾ. ਸਤਿੰਦਰ ਸਿੰਘ ਦੱਸਿਆ ਕਿ ਸਨਮਾਨ ਸਮਾਗਮ 22 ਮਈ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਫ਼ਿਰੋਜ਼ਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਮੂਹ ਸਰਕਾਰੀ, ਅਰਧ-ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਮਾਨਤਾ ਪ੍ਰਾਪਤ ਸਕੂਲਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਸਕੂਲ ਦੇ ਮੈਰਿਟ ਵਿੱਚ ਆਏ ਵਿਦਿਆਰਥੀਆਂ ਦੀ ਸ਼ਮੂਲੀਅਤ ਇਸ ਸਮਾਗਮ ਵਿਚ ਯਕੀਨੀ ਬਣਾਉਣ। ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਸ਼ਾਨਦਾਰ ਅੰਕ ਹਾਸਲ ਕਰਕੇ ਮੈਰਿਟ ਸੂਚੀ ਵਿਚ ਥਾਂ ਬਣਾਈ ਹੈ, ਜਿਨ੍ਹਾਂ ਵਿੱਚੋਂ 8ਵੀਂ ਜਮਾਤ ਦੀ ਮੈਰਿਟ ’ਚ ਸਿਮਰਨਵੀਰ ਕੌਰ ਸ਼ਹੀਦ ਗੁਰਦਾਸ ਰਾਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ 596/600 ਅੰਕ 99.33 ਪ੍ਰਤੀਸ਼ਤ ਨਾਲ ਜ਼ਿਲ੍ਹੇ ਵਿੱਚੋਂ ਮੋਹਰੀ, ਜਸਦੀਪ ਸਿੰਘ ਜੀਐੱਚਐੱਸ ਮਨਸੂਰ ਦੇਵਾ 592/600 ਅੰਕ 98.66 ਪ੍ਰਤੀਸ਼ਤ। ਜਸਮੀਤ ਕੌਰ ਸ਼ਹੀਦ ਗੁਰਦਾਸ ਰਾਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ, ਜਸਪਿੰਦਰ ਕੌਰ ਅਤੇ ਪਵਨਪ੍ਰੀਤ ਕੌਰ ਗਿੱਲ ਗੁਰੂ ਰਾਮ ਦਾਸ ਪਬਲਿਕ ਹਾਈ ਸਕੂਲ, ਬਹਾਵਲਪੁਰ 591/600 ਅੰਕ 98.5 ਪ੍ਰਤੀਸ਼ਤ ਹਾਸਲ ਕੀਤੇ। 10ਵੀਂ ਜਮਾਤ ਦੀ ਰਾਜ ਪੱਧਰੀ ਮੈਰਿਟ ’ਚ ਬਲਕਰਨਜੀਤ ਸਿੰਘ ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ, ਖੁਸ਼ਹਾਲ ਸਿੰਘ ਵਾਲਾ 639/650 ਅੰਕ ਪੰਜਾਬ ਵਿੱਚੋਂ 6ਵਾਂ ਰੈਂਕ, 98.31 ਪ੍ਰਤੀਸ਼ਤ। ਅਸ਼ੀਸ਼ਦੀਪ ਕੌਰ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਜ਼ੀਰਾ 634/650 ਅੰਕ ਪੰਜਾਬ ਵਿੱਚੋਂ 11ਵਾਂ ਰੈਂਕ, 97.54 ਪ੍ਰਤੀਸ਼ਤ। ਸੁਖਮਨਦੀਪ ਕੌਰ ਸਰਕਾਰੀ ਕੰਨਿਆ ਸਕੂਲ, ਜ਼ੀਰਾ 633/650 ਅੰਕ 12ਵਾਂ ਰੈਂਕ, 97.38 ਪ੍ਰਤੀਸ਼ਤ, ਜੈਸਮੀਨ ਕੌਰ ਗੁਰੂ ਰਾਮਦਾਸ ਪਬਲਿਕ ਸਕੂਲ, ਬਹਾਵਲਪੁਰ 630/650 ਅੰਕ 15ਵਾਂ ਰੈਂਕ 96.92 ਪ੍ਰਤੀਸ਼ਤ ਹਾਸਲ ਕਰਕੇ ਕੀਤਾ। ਇਸੇ ਤਰ੍ਹਾਂ 12ਵੀਂ ਜਮਾਤ ਦੀ ਮੈਰਿਟ ’ਚ ਸ਼ੀਤਲ ਸ਼ਰਮਾ ਸ਼ਹੀਦ ਗੁਰਦਾਸ ਰਾਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ– ਹਿਊਮੈਨਿਟੀਜ਼ ਸਟ੍ਰੀਮ ਵਿਚ 489/500 ਅੰਕ 97.8 ਪ੍ਰਤੀਸ਼ਤ ਨਾਲ 12ਵਾਂ ਰੈਂਕ। ਰਾਮ ਨਿਵਾਸ ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਸਾਇੰਸ ਸਟ੍ਰੀਮ ਵਿਚ 489/500 ਅੰਕ 97.8 ਪ੍ਰਤੀਸ਼ਤ ਨਾਲ 12ਵਾਂ ਰੈਂਕ। ਮੁਨੀਤ ਕੌਰ (ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਸਾਇੰਸ ਸਟ੍ਰੀਮ ਵਿਚ 488/500 ਅੰਕ 97.6 ਪ੍ਰਤੀਸ਼ਤ ਨਾਲ 13ਵਾਂ ਰੈਂਕ ਹਾਸਲ ਕੀਤਾ।ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਸ ਸਮਾਗਮ ਦਾ ਮੁੱਖ ਮਕਸਦ ਜਿੱਥੇ ਇਨ੍ਹਾਂ ਬੱਚਿਆਂ ਦੀ ਮਿਹਨਤ ਨੂੰ ਸਲਾਹੁਣਾ ਹੈ, ਉੱਥੇ ਹੀ ਦੂਜੇ ਵਿਦਿਆਰਥੀਆਂ ਨੂੰ ਵੀ ਭਵਿੱਖ ਵਿੱਚ ਉੱਚੇ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕਰਨਾ ਹੈ। ਸਮਾਗਮ ਦੀਆਂ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਭਲਕੇ ਹੋਣ ਵਾਲੇ ਇਸ ਪ੍ਰੋਗਰਾਮ ਨੂੰ ਲੈ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।