ਰੇਡੀਐਂਟ ਪਬਲਿਕ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ
ਰੇਡੀਐਂਟ ਪਬਲਿਕ ਸਕੂਲ ਵਿਖੇ ਮਜ਼ਦੂਰ ਦਿਵਸ ਮੌਕੇ ਵਿਸ਼ੇਸ਼ ਸਮਾਰੋਹ ਦਾ ਆਯੋਜਨ
Publish Date: Sat, 02 May 2026 03:25 PM (IST)
Updated Date: Sat, 02 May 2026 03:26 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫ਼ਾਜ਼ਿਲਕਾ : ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ ‘ਤੇ ਰੇਡੀਐਂਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮਾਹੂਆਣਾ ਬੋਦਲਾ ਵਿਖੇ ਸਮਾਰੋਹ ਕਰਵਾਇਆ ਗਿਆ। ਸਕੂਲ ਦੇ ਐਗਜ਼ਿਕਿਊਟਿਵ ਡਾਇਰੈਕਟਰ ਡਾ. ਪੰਕਜ ਧਮੀਜਾ ਨੇ ਮਜ਼ਦੂਰ ਦਿਵਸ ਦੀ ਮਹੱਤਤਾ ’ਤੇ ਰੋਸ਼ਨੀ ਪਾਈ। ਸਕੂਲ ਪ੍ਰਿੰਸੀਪਲ ਨੀਤੀ ਸਿੰਘ ਨੇ ਕਿਹਾ ਕਿ ਮਜ਼ਦੂਰ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਹਰ ਇਕ ਕਰਮਚਾਰੀ ਦੀ ਮਿਹਨਤ ਅਤੇ ਇਮਾਨਦਾਰੀ ਨਾਲ ਕੀਤੀ ਗਈ ਸੇਵਾ ਸਮਾਜ ਦੀ ਤਰੱਕੀ ਦਾ ਅਧਾਰ ਹੁੰਦੀ ਹੈ। ਸਾਡੇ ਸਕੂਲ ਦੇ ਸਹਾਇਕ ਸਟਾਫ ਦੀ ਦਿਨ-ਰਾਤ ਦੀ ਮਿਹਨਤ ਨਾਲ ਹੀ ਸਕੂਲ ਦਾ ਮਾਹੌਲ ਸੁਚੱਜਾ ਅਤੇ ਸੁਖਦ ਬਣਿਆ ਰਹਿੰਦਾ ਹੈ। ਅਸੀਂ ਉਨ੍ਹਾਂ ਦੇ ਇਸ ਯੋਗਦਾਨ ਲਈ ਦਿਲੋਂ ਆਭਾਰੀ ਹਾਂ ਅਤੇ ਉਨ੍ਹਾਂ ਦੀ ਭਲਾਈ ਲਈ ਹਮੇਸ਼ਾਂ ਰਿਣੀ ਰਹਾਂਗੇ। ਅੰਤ ਵਿੱਚ, ਮਜ਼ਦੂਰ ਦਿਵਸ ਦੇ ਇਸ ਵਿਸ਼ੇਸ਼ ਸਮਾਗਮ ਨੇ ਇਹ ਸੰਦੇਸ਼ ਦਿੱਤਾ ਕਿ ਸਮਾਜ ਦੀ ਅਸਲੀ ਤਾਕਤ ਉਸ ਦੇ ਮਜ਼ਦੂਰ ਹਨ, ਅਤੇ ਉਨ੍ਹਾਂ ਦੀ ਕਦਰ ਕਰਨਾ ਸਾਡੀ ਜ਼ਿੰਮੇਵਾਰੀ ਹੈ। ਰੇਡੀਐਂਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮਹੂਆਣਾ ਬੋਦਲਾ ਵੱਲੋਂ ਕੀਤਾ ਗਿਆ ਇਹ ਉਪਰਾਲਾ ਹੋਰ ਸੰਸਥਾਵਾਂ ਲਈ ਵੀ ਇਕ ਪ੍ਰੇਰਣਾ ਬਣੇਗਾ।