‘ਵੋਟ ਡੱਬਿਆਂ ’ਚੋਂ ਅੱਜ ਨਿਕਲਣਗੇ ਮੁਕੱਦਰ ਕੇ ਸਿਕੰਦਰ’
‘ਵੋਟ ਡੱਬਿਆਂ ’ਚੋਂ ਅੱਜ ਨਿਕਲਣਗੇ ਮੁਕੱਦਰ ਕੇ ਸਿਕੰਦਰ’
Publish Date: Thu, 28 May 2026 05:18 PM (IST)
Updated Date: Fri, 29 May 2026 04:07 AM (IST)

ਫੋਟੋ ਫਾਈਲ; 28ਐਫਜੈਡਆਰ 07 ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ :ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਪਈਆਂ ਵੋਟਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹੋ ਚੁੱਕੀਆਂ ਹਨ ਅਤੇ ਸ਼ਹਿਰ ਦੇ ਸਿਆਸੀ ਗਲਿਆਰਿਆਂ ਵਿੱਚ ਸਵੇਰੇ ਤੋਂ ਹੀ ਜਿੱਤ-ਹਾਰ ਦੇ ਅੰਕੜਿਆਂ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਪ੍ਰਸ਼ਾਸਨ ਵੱਲੋਂ ਗਿਣਤੀ ਕੇਂਦਰਾਂ ’ਤੇ ਸੁਰੱਖਿਆ ਅਤੇ ਪ੍ਰਬੰਧਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਵਾਰ ਨਗਰ ਕੌਂਸਲ ਫ਼ਿਰੋਜ਼ਪੁਰ ਦੀਆਂ 33 ਵਾਰਡਾਂ ਵਿੱਚ ‘ਆਪ’, ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਵੱਡੀ ਗਿਣਤੀ ਵਿੱਚ ਅਜ਼ਾਦ ਉਮੀਦਵਾਰਾਂ ਵਿਚਕਾਰ ਦਿਲਚਸਪ ਮੁਕਾਬਲੇ ਵੇਖਣ ਨੂੰ ਮਿਲੇ ਹਨ। ਨਵੇਂ ਵਾਰਡਾਂ ਦੀ ਬਣਤਰ ਅਤੇ ਮਹਿਲਾ ਰਾਖਵੇਂਕਰਨ ਕਾਰਨ ਕਈ ਵਾਰਡਾਂ ਵਿੱਚ ਨਤੀਜੇ ਹੈਰਾਨ ਕਰਨ ਵਾਲੇ ਹੋ ਸਕਦੇ ਹਨ। ਇਸ ਵਾਰ ਭਾਜਪਾ ਨੇ 28, ਕਾਂਗਰਸ ਨੇ 29 ਅਤੇ ਸ਼੍ਰੋਮਣੀ ਅਕਾਲੀ ਦਲ ਨੇ 19 ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ, ਜਦਕਿ ਸਾਬਕਾ ਗੈਂਗਸਟਰ ਚੰਦੂ ਦੇ ਸਮਰਥਨ ਵਾਲੇ 22 ‘ਆਰਗੇਨਾਈਜ਼ਡ ਅਜ਼ਾਦ’ ਉਮੀਦਵਾਰ ਵੀ ਚਰਚਾ ਵਿੱਚ ਰਹੇ। ਫ਼ਿਰੋਜ਼ਪੁਰ ਦੇ ਕਈ ਵਾਰਡਾਂ ਵਿੱਚ ਵੋਟਿੰਗ ਪ੍ਰਤੀਸ਼ਤ ਨੇ ਵੀ ਸਿਆਸੀ ਪਾਰਟੀਆਂ ਦੀ ਚਿੰਤਾ ਵਧਾਈ ਹੋਈ ਹੈ। ਵਾਰਡ ਨੰਬਰ 4 ’ਚ 3324 ਵਿੱਚੋਂ 2225, ਵਾਰਡ 11 ਵਿੱਚ 4564 ਵਿੱਚੋਂ 2324 ਅਤੇ ਵਾਰਡ 29 ਵਿੱਚ 3536 ਵਿੱਚੋਂ 2213 ਵੋਟਾਂ ਪੋਲ ਹੋਈਆਂ, ਜਦਕਿ ਵਾਰਡ 6 ਵਿੱਚ ਸਭ ਤੋਂ ਘੱਟ 1466 ਵਿੱਚੋਂ ਕੇਵਲ 755 ਵੋਟਾਂ ਪਈਆਂ। ਵਾਰਡ ਨੰਬਰ 16, 22, 31 ਅਤੇ 32 ਵਿੱਚ ਵੀ ਵੋਟਰਾਂ ਨੇ ਵੱਡੀ ਗਿਣਤੀ ਵਿੱਚ ਘਰਾਂ ਤੋਂ ਨਿਕਲ ਕੇ ਆਪਣਾ ਫਰਜ਼ ਨਿਭਾਇਆ। ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਅਨੁਸਾਰ ਨਗਰ ਕੌਂਸਲ ਫ਼ਿਰੋਜ਼ਪੁਰ ਤੋਂ 138, ਜ਼ੀਰਾ ਤੋਂ 87 ਅਤੇ ਤਲਵੰਡੀ ਭਾਈ ਤੋਂ 56 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸ਼ਹਿਰ ਦੀਆਂ ਨਿਗਾਹਾਂ ਹੁਣ ਗਿਣਤੀ ਕੇਂਦਰਾਂ ’ਤੇ ਟਿਕੀਆਂ ਹੋਈਆਂ ਹਨ, ਜਿੱਥੇ ਅੱਜ ਇਹ ਫੈਸਲਾ ਹੋਵੇਗਾ ਕਿ ਸ਼ਹਿਰੀ ਸਿਆਸਤ ਦਾ ਅਸਲ ਸਿਕੰਦਰ ਕੌਣ ਬਣਦਾ ਹੈ। ਕਈ ਵਾਰਡਾਂ ਵਿੱਚ ਕਾਂਟੇ ਦੀ ਟੱਕਰ ਕਾਰਨ ਨਤੀਜੇ ਆਖਰੀ ਵੋਟ ਤੱਕ ਫਸੇ ਰਹਿਣ ਦੀ ਸੰਭਾਵਨਾ ਹੈ। --- ਵਾਰਡ ਵਾਰ ਵੋਟਾਂ ਦੀ ਕੁੱਲ ਗਿਣਤੀ ਅਤੇ ਪੋਲ ਹੋਈਆਂ ਵੋਟਾਂ ------------ ਵਾਰਡ ਨੰਬਰ 1-- 3221 ਵੋਟਾਂ ’ਚੋਂ 1662 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 2-- ਵਿਚ 2531 ਵੋਟਾਂ ’ਚੋਂ 1507 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 3-- 1844 ਵੋਟਾਂ ਵਿਚੋਂ 1233 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 4 --3324 ਵੋਟਾਂ ਵਿਚੋਂ 2225 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 5 --ਵਿਚੋਂ 4273 ਵਿਚੋਂ 1668 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 6 --1466 ਵਿਚੋਂ 755 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 7 --ਪੈਂਡਿੰਗ, ਵਾਰਡ ਨੰਬਰ 8 --ਪੈਂਡਿੰਗ, ਵਾਰਡ ਨੰਬਰ 9 --2525 ਵਿਚੋਂ 1254 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 10 --2557 ਵਿਚੋਂ 1270 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 11 --4564 ਵਿਚੋਂ 2324 ਵੋਟਾਂ ਪੋਲ ਹੋਈਆਂ ਵਾਰਡ ਨੰਬਰ 12-- 1318 ਵਿਚੋਂ 922 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 13 --4233 ਵੋਟਾਂ ’ਚੋਂ 1936 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 14 --’ਚ 610 ਵਿਚੋਂ 411 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 15 --2194 ਵੋਟਾਂ ’ਚੋਂ 1257 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 16 --’ਚ 2620 ਵੋਟਾਂ ’ਚੋਂ 1747 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 17-- ’ਚ 2837 ਵੋਟਾਂ ’ਚੋਂ 1488 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 18 ’ਚ --1663 ਵੋਟਾਂ ’ਚੋਂ 988 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 19 --’ਚ 1793 ਵੋਟਾਂ ’ਚੋਂ 798 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 20 --’ਚ 1940 ਵੋਟਾਂ ’ਚੋਂ 1362 ਪੋਲ ਹੋਈਆਂ, ਵਾਰਡ ਨੰਬਰ 21-- ਪੈਂਡਿੰਗ, ਵਾਰਡ ਨੰਬਰ 22 ’ਚ --2567 ’ਚੋਂ 1717 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 23--’ਚ 875 ’ਚੋਂ 594 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 24 ’ਚ --2138 ਵਿਚੋਂ 1341 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 25 --ਚ 3073 ’ਚੋਂ 1709 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 26 -- 2217 ’ਚੋਂ 1373 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 27 --ਪੈਂਡਿੰਗ ਵਾਰਡ ਨੰਬਰ 28 --ਪੈਂਡਿੰਗ, ਵਾਰਡ ਨੰਬਰ 29 -- 3536 ਵਿਚੋਂ 2213 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 30 -- 2210 ਵੋਟਾਂ ’ਚੋਂ 1307 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 31 --3523 ਵਿਚੋਂ 1991 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 32 -- 3235 ਵਿਚੋਂ 1926 ਵੋਟਾਂ ਪੋਲ ਹੋਈਆਂ, ਵਾਰਡ ਨੰਬਰ 33 -- 835 ਵਿਚੋਂ 532 ਵੋਟਾਂ ਪੋਲ ਹੋਈਆਂ ਹਨ। --------------------------------------------------------- ਨਗਰ ਕੌਂਸਲ ਵੋਟਾ ਦੀ ਗਿਣਤੀ ਲਈ ਪ੍ਰਬੰਧ ਮੁਕੰਮਲ : ਡੀਸੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ, ਜ਼ੀਰਾ ਅਤੇ ਤਲਵੰਡੀ ਭਾਈ ਦੀਆਂ ਚੋਣਾਂ ਲਈ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਗਿਣਤੀ ਕੇਂਦਰਾਂ ‘ਤੇਲਈ ਸਾਰੇ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਆਖਿਆ ਕਿ 29 ਮਈ ` ਸਵੇਰੇ 8 ਵਜੇ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਲਈ ਜ਼ਿਲ੍ਹੇ ਵਿੱਚ ਤਿੰਨ ਗਿਣਤੀ ਕੇਂਦਰ ਬਣਾਏ ਗਏ ਹਨ। ਨਗਰ ਕੌਂਸਲ ਫਿਰੋਜ਼ਪੁਰ ਅਤੇ ਤਲਵੰਡੀ ਭਾਈ ਦੀ ਗਿਣਤੀ ਐਮ.ਐਲ.ਐਮ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ਪੁਰ ਛਾਉਣੀ ਵਿਖੇ ਹੋਵੇਗੀ, ਜਦਕਿ ਨਗਰ ਕੌਂਸਲ ਜ਼ੀਰਾ ਦੀਆਂ ਵੋਟਾਂ ਦੀ ਗਿਣਤੀ ਬੀਡੀਪੀਓ ਦਫ਼ਤਰ ਜ਼ੀਰਾ ਵਿਖੇ ਕੀਤੀ ਜਾਵੇਗੀ।