ਨਾਰਦ ਮੋਹ ਦੇ ਮੰਚਨ ਦੇ ਨਾਲ ਸ੍ਰੀ ਰਾਮ ਲੀਲਾ ਸ਼ੁਰੂ

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਸ਼੍ਰੀ ਸਾਵਨ ਮੱਲ ਅਗਰਵਾਲ ਸਕੂਲ (ਸਰਾਏ ਲਾਲਾ ਸਾਵਨ ਮੱਲ) ਵਿਖੇ ਸ਼੍ਰੀ ਰਾਮ ਲੀਲ੍ਹਾ ਕਲੱਬ ਵੱਲੋਂ ਪ੍ਰਧਾਨ ਸੁਪਰਡੈਂਟ ਜੋਗਿੰਦਰ ਪਾਲ ਕੋਰੀ ਦੀ ਅਗਵਾਈ ਵਿਚ ਕਰਵਾਈ ਜਾ ਰਹੀ ਸ਼੍ਰੀ ਰਾਮ ਲੀਲ੍ਹਾ ਦਾ ਸ਼ੁਭ ਆਰੰਭ ਐੱਸਡੀਐੱਮ ਅਰਵਿੰਦਰ ਪਾਲ ਸਿੰਘ ਵੱਲੋਂ ਕੀਤਾ ਗਿਆ। ਉਪਰੰਤ ਅਚਾਰਿਆ ਮਹਾਮੰਡਲੇਸ਼ਵਰ ਸ਼੍ਰੀ ਸ਼੍ਰੀ 1008 ਸਵਾਮੀ ਆਤਮਾਨੰਦ ਪੁਰੀ ਤੇ ਤਹਿਸੀਲਦਾਰ ਸਤਵਿੰਦਰ ਸਿੰਘ ਵੱਲੋਂ ਝੰਡਾ ਪੂਜਨ ਦੀ ਰਸਮ ਅਦਾ ਕੀਤੀ ਗਈ। ਉਪਰੰਤ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਢੰਡ, ਅਤੇ ਕਲੱਬ ਦੇ ਮੈਂਬਰ ਅਤੇ ਸਮਾਜ ਸੇਵੀਆਂ ਵੱਲੋਂ ਸ਼੍ਰੀ ਰਮਾਇਣ ਜੀ ਦੀ ਆਰਤੀ ਉਤਾਰ ਕੇ ਸ਼੍ਰੀ ਰਾਮ ਲੀਲ੍ਹਾ ਦਾ ਸ਼ੁਭ ਆਰੰਭ ਕੀਤਾ। ਇਸ ਮੌਕੇ ਅਚਾਰਿਆ ਮਹਾਂਮੰਡਲੇਸ਼ਵਰ ਸ਼੍ਰੀ ਸ਼੍ਰੀ 1008 ਸਵਾਮੀ ਆਤਮਾਨੰਦ ਪੁਰੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਸ਼੍ਰੀ ਰਾਮ ਜੀ ਭਾਰਤੀ ਸੱਭਿਆਚਾਰ ਦੇ ਆਦਰਸ਼ ਪੁਰਸ਼ ਹਨ। ਰਾਮ ਕਹਿਣ ਨਾਲ ਹੀ ਆਰਾਮ ਮਿਲਦਾ ਹੈ। ਰਾਮ ਧਰਮ ਦਾ ਰੂਪ ਹਨ। ਸਾਨੂੰ ਰਾਮ ਜੀ ਦੇ ਜੀਵਨ ਤੋਂ ਜੀਵਨ ਜਿਉਣ ਦਾ ਮਾਰਗ ਮਿਲਦਾ ਹੈ। ਇਸ ਮੌਕੇ ਨਾਰਦ ਮੋਹ ਦਾ ਮੰਚਨ ਕੀਤਾ ਗਿਆ। ਮੰਚਨ ਦੌਰਾਨ ਦਿਖਾਇਆ ਗਿਆ ਕਿ ਨਾਰਦ ਨੂੰ ਭਗਵਾਨ ਹਰੀ ਨਾਮ ਦਾ ਗੁਣਗਾਨ ਕਰਦੇ ਹੋਏ, ਹਿਮਾਲਿਆ ਦੀ ਇਕ ਗੁਫਾ ਵਿਚ ਦਾਖਲ ਹੁੰਦੇ ਹੋਏ ਦਿਖਾਇਆ ਗਿਆ ਸੀ। ਗੁਫਾ ਵਿਚ ਜਾ ਕੇ ਨਾਰਦ ਧਿਆਨ ਵਿੱਚ ਬੈਠ ਜਾਂਦੇ ਹਨ ਅਤੇ ਜਿੱਥੇ ਉਨ੍ਹਾਂ ਦੀ ਸਮਾਧੀ ਲੱਗ ਜਾਂਦੀ ਹੈ। ਸਮਾਧੀ ਲੱਗਣ ਨਾਲ ਇੰਦਰ ਦਾ ਸਿੰਘਾਸਣ ਹਿਲ ਜਾਂਦਾ ਹੈ। ਇੰਦਰ ਨੇ ਕਾਮਦੇਵ ਨੂੰ ਨਾਰਦ ਦੀ ਤਪੱਸਿਆ ਤੋੜਨ ਲਈ ਭੇਜਿਆ, ਪਰ ਕਾਮਦੇਵ ਅਸਫਲ ਰਿਹਾ। ਨਾਰਦ ਹੰਕਾਰੀ ਹੋ ਗਿਆ ਅਤੇ ਭਗਵਾਨ ਵਿਸ਼ਨੂੰ ਅੱਗੇ ਆਪਣੀ ਪ੍ਰਸ਼ੰਸਾ ਕਰਨ ਲੱਗਾ। ਨਾਰਦ ਦੇ ਹੰਕਾਰ ਨੂੰ ਤੋੜਨ ਲਈ, ਭਗਵਾਨ ਵਿਸ਼ਨੂੰ ਆਪਣੀ ਮਾਇਆ ਨਾਲ ਇਕ ਸੁੰਦਰ ਕੰਨਿਆਂ ਨੂੰ ਪ੍ਰਗਟ ਕਰਕੇ ਨਾਰਦ ਦੇ ਕੋਲ ਭੇਜਦੇ ਹਨ। ਨਾਰਦ ਉਸ ਤੋਂ ਮੋਹਿਤ ਹੋ ਗਏ ਅਤੇ ਉਸਨੂੰ ਉਸ ਨਾਲ ਵਿਆਹ ਕਰਨ ਲਈ ਕਿਹਾ। ਵਿਆਹ ਤੋਂ ਪਹਿਲਾਂ, ਨਾਰਦ ਨੇ ਭਗਵਾਨ ਵਿਸ਼ਨੂੰ ਨੂੰ ਇਕ ਸੁੰਦਰ ਰੂਪ ਦੇਣ ਲਈ ਬੇਨਤੀ ਕੀਤੀ। ਭਗਵਾਨ ਵਿਸ਼ਨੂੰ ਨੇ ਨਾਰਦ ਨੂੰ ਇਕ ਬਾਂਦਰ ਵਿਚ ਬਦਲ ਦਿੱਤਾ। ਜਦੋਂ ਨਾਰਦ ਨੂੰ ਸੱਚਾਈ ਪਤਾ ਲੱਗੀ, ਤਾਂ ਉਸਨੇ ਭਗਵਾਨ ਨੂੰ ਸ਼ਰਾਪ ਦਿੱਤਾ। ਫਿਰ ਭਗਵਾਨ ਵਿਸ਼ਨੂੰ ਨਾਰਦ ਦਾ ਭਰਮ ਦੂਰ ਕਰਦੇ ਹਨ। ਫਿਰ ਨਾਰਦ ਅਪਰਾਧ ਲਈ ਮਾਫ਼ੀ ਮੰਗਦੇ ਹਨ। ਭਗਵਾਨ ਵਿਸ਼ਨੂੰ ਉਸਨੂੰ ਮਾਫ਼ ਕਰ ਦਿੰਦੇ ਹਨ। ਇਸ ਮੌਕੇ ਰਾਜੀਵ ਬਾਂਸਲ ਪ੍ਰਧਾਨ ਸਾਵਨ ਮਲ ਟਰੱਸਟ, ਐੱਸਐੱਚਓ ਥਾਣਾ ਸਿਟੀ ਗੁਰਮੀਤ ਸਿੰਘ, ਓਮ ਪ੍ਰਕਾਸ਼ ਪੁਰੀ, ਵਿਪਨ ਸੇਠੀ, ਸੁਭਾਸ਼ ਗੁਪਤਾ, ਵਿਜੇ ਧਵਨ, ਸੁਰਿੰਦਰ ਸ਼ਰਮਾ, ਕਰਿਆਨਾ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਭਾਟੀਆ, ਤਰੁਣ ਬਿੰਦਰਾ, ਮਹੰਤ ਰਾਮ ਕ੍ਰਿਸ਼ਨ, ਜੋਗਿੰਦਰ ਸਿੰਘ ਕੰਡਿਆਲ, ਹਰਜੀਤ ਸਿੰਘ, ਕਾਲਾ ਬੇਰੀ ਵਾਲਾ, ਗੁਰਪ੍ਰੀਤ ਸਿੰਘ ਸਿੱਧੂ, ਅਮਨ ਗਰੋਵਰ, ਪ੍ਰਤਾਪ ਸਿੰਘ ਹੀਰਾ, ਗੁਰਲਾਲ ਵਰੋਲਾ ਤੋਂ ਇਲਾਵਾ ਸ਼੍ਰੀ ਰਾਮ ਲੀਲ੍ਹਾ ਕਲੱਬ ਦੇ ਸਰਪ੍ਰਸਤ ਅਸ਼ੋਕ ਸੇਠੀ, ਪ੍ਰਧਾਨ ਜੋਗਿੰਦਰ ਪਾਲ ਕੋਰੀ ਡਾਇਰੈਕਟਰ ਕ੍ਰਿਸ਼ਨ ਹਾਂਡਾ, ਮਿਊਜ਼ਿਕ ਡਾਇਰੈਕਟਰ ਕੁਲਭੂਸ਼ਨ ਸ਼ਰਮਾ ਧਰਮਿੰਦਰ ਕੋਰੀ, ਖਜ਼ਾਨਚੀ ਮੋਹਨ ਅਨੇਜਾ, ਲੱਕੀ ਪਾਸੀ, ਕੁਲਦੀਪ ਸ਼ਰਮਾ, ਵਿਜੇ ਸ਼ਰਮਾ, ਦੀਪਕ ਭਾਰਗੋ, ਆਰਟ ਡਾਇਰੈਕਟਰ ਸੀਤਾ ਰਾਮ, ਮੰਨਤ ਜੈਨ, ਅਭੀ ਸੇਠੀ, ਰਿਦਮ ਸੇਠੀ, ਆਦਿ ਕਲੱਬ ਮੈਂਬਰ ਹਾਜ਼ਰ ਸਨ।