ਸ੍ਰੀ ਰਾਮ ਜਨਮ ਅਤੇ ਤਾੜਕਾ ਵਧ ਦਾ ਮੰਚਨ
ਸ੍ਰੀ ਰਾਮ ਜਨਮ ਅਤੇ ਤਾੜਕਾ ਵਧ ਦਾ ਹੋਇਆ ਮੰਚਨ
Publish Date: Fri, 19 Sep 2025 05:04 PM (IST)
Updated Date: Fri, 19 Sep 2025 05:06 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਸ੍ਰੀ ਸਾਵਨ ਮੱਲ ਅੱਗਰਵਾਲ ਸਕੂਲ (ਸਰਾਏ ਲਾਲਾ ਸਾਵਨ ਮੱਲ) ਵਿਖੇ ਸ੍ਰੀ ਰਾਮ ਲੀਲਾ ਕਲੱਬ ਵੱਲੋਂ ਪ੍ਰਧਾਨ ਸੁਪਰਡੈਂਟ ਜੋਗਿੰਦਰ ਪਾਲ ਕੋਰੀ ਦੀ ਅਗਵਾਈ ਵਿਚ ਕਰਵਾਈ ਜਾ ਰਹੀ ਇਤਿਹਾਸਿਕ ਸ੍ਰੀ ਰਾਮ ਲੀਲਾ ਤੀਸਰੇ ਦਿਨ ਸ੍ਰੀ ਰਾਮ ਜਨਮ ਅਤੇ ਤਾੜਕਾ ਵੱਧ ਦਾ ਮੰਚਨ ਕੀਤਾ ਗਿਆ। ਇਸ ਮੌਕੇ ਵਿਸ਼ਵ ਹਿੰਦੂ ਪਰਿਸ਼ਦ ਦੇ ਕਾਰਜਕਾਰੀ ਮੈਂਬਰ ਸੁਭਾਸ਼ ਗੁਪਤਾ, ਵਿਹਿਪ ਜੀਰਾ ਦੇ ਪ੍ਰਧਾਨ ਸੰਦੀਪ ਸ਼ਰਮਾ, ਸੁੰਦਰਮ ਸੂਦ ਵੱਲੋਂ ਸ੍ਰੀ ਰਮਾਇਣ ਜੀ ਦੀ ਪੂਜਾ ਅਰਚਨਾ ਕੀਤੀ ਗਈ ਅਤੇ ਪੰਡਿਤ ਭੁਪਿੰਦਰ ਉਪਾਧਿਆਏ ਵੱਲੋਂ ਪੂਜਾ ਕਰਵਾਈ ਗਈ। ਇਸ ਦੌਰਾਨ ਦਿਖਾਇਆ ਗਿਆ ਕਿ ਅਯੁੱਧਿਆ ਦੇ ਰਾਜਾ ਦਸ਼ਰਥ ਦੁਆਰਾ ਸੰਤਾਨ ਪ੍ਰਾਪਤੀ ਦੇ ਲਈ ਕੀਤੇ ਗਏ ਕੀਤੇ ਗਏ ਪੁੱਤਰਕਾਮੇਸ਼ਤੀ ਯੱਗ ਦਾ ਦ੍ਰਿਸ਼ ਪੇਸ਼ ਕੀਤਾ। ਮਹਾਰਿਸ਼ੀ ਵਸ਼ਿਸ਼ਠ ਦੇ ਨਿਰਦੇਸ਼ ਹੇਠ ਕਰਵਾਏ ਗਏ ਇਸ ਯੱਗ ਤੋਂ ਬਾਅਦ, ਦਸ਼ਰਥ ਦੀਆਂ ਤਿੰਨ ਰਾਣੀਆਂ, ਕੌਸ਼ਲਿਆ, ਸੁਮਿੱਤਰਾ ਅਤੇ ਕੈਕੇਈ ਨੂੰ ਖੀਰ ਭੇਟ ਕੀਤੀ ਗਈ। ਕੌਸ਼ਲਿਆ ਦੇ ਘਰ ਭਗਵਾਨ ਰਾਮ ਦਾ ਜਨਮ ਹੋਇਆ। ਕੈਕੇਈ ਦੇ ਘਰ ਭਰਤ ਦਾ ਜਨਮ ਹੋਇਆ, ਅਤੇ ਸੁਮਿੱਤਰਾ ਦੇ ਘਰ ਲਕਸ਼ਮਣ ਅਤੇ ਸ਼ਤਰੂਘਣ ਦਾ ਜਨਮ ਹੋਇਆ। ਭਗਵਾਨ ਰਾਮ ਦੇ ਜਨਮ ਦੇ ਨਾਲ, ਸਾਰਾ ਅਯੁੱਧਿਆ ਖੁਸ਼ੀ ਨਾਲ ਭਰ ਗਿਆ। ਲੋਕਾਂ ਵੱਲੋਂ ਜੈ ਸ਼੍ਰੀ ਰਾਮ ਦੇ ਜੈਕਾਰੇ ਲਗਾਏ ਗਏ। ਇਸ ਦੌਰਾਨ ਪੰਡਾਲ ਵਿਚ ਮਠਿਆਈਆਂ ਅਤੇ ਫਰੂਟ ਵੰਡੇ ਗਏ ਤੇ ਆਤਿਸ਼ਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਸ਼੍ਰੀ ਰਾਮ ਅਤੇ ਲਕਸ਼ਮਣ ਮਹਾਰਿਸ਼ੀ ਵਿਸ਼ਵਾਮਿੱਤਰ ਦੇ ਨਾਲ ਉਨ੍ਹਾਂ ਦੇ ਆਸ਼ਰਮ ਦੀ ਰੱਖਿਆ ਲਈ ਜੰਗਲ ਵਿੱਚ ਗਏ। ਉੱਥੇ ਤੜਕਾ ਨਾਮ ਦਾ ਇੱਕ ਰਾਖਸ਼ਸ਼ ਯੱਗ ਵਿੱਚ ਵਿਘਨ ਪਾ ਰਿਹਾ ਸੀ, ਜੋ ਕਿ ਰਿਸ਼ੀ ਅਤੇ ਸੰਤਾਂ ਨੂੰ ਡਰਾ ਰਿਹਾ ਸੀ। ਮਹਾਰਿਸ਼ੀ ਵਿਸ਼ਵਾਮਿੱਤਰ ਨੇ ਸ਼੍ਰੀ ਰਾਮ ਨੂੰ ਤੜਕਾ ਦੇ ਅੱਤਿਆਚਾਰਾਂ ਬਾਰੇ ਦੱਸਿਆ ਅਤੇ ਉਸਨੂੰ ਮਾਰਨ ਦਾ ਹੁਕਮ ਦਿੱਤਾ। ਸ਼੍ਰੀ ਰਾਮ ਇੱਕ ਔਰਤ ਦੇ ਵਿਰੁੱਧ ਆਪਣਾ ਹਥਿਆਰ ਵਰਤਣ ਤੋਂ ਸੰਕੋਚ ਕੀਤਾ ਪਰ ਵਿਸ਼ਵਾਮਿੱਤਰ ਦੀ ਧਰਮ ਦੀ ਰੱਖਿਆ ਦੀ ਸਲਾਹ ਤੋਂ ਬਾਅਦ, ਉਸਨੇ ਤੜਕਾ ਨੂੰ ਮਾਰ ਦਿੱਤਾ। ਇਸ ਤਰ੍ਹਾਂ, ਆਪਣੀ ਬਹਾਦਰੀ ਨਾਲ, ਸ਼੍ਰੀ ਰਾਮ ਨੇ ਰਿਸ਼ੀ ਦੇ ਯੱਗ ਦੀ ਰੱਖਿਆ ਕੀਤੀ। ਇਸ ਤੋਂ ਬਾਅਦ ਕਲਾਕਾਰਾਂ ਵੱਲੋਂ ਤਾੜਕਾ ਦਾ ਸਿਆਪਾ ਕੀਤਾ ਗਿਆ। ਇਸ ਮੌਕੇ ਸਹਾਰਾ ਕਲੱਬ ਦੇ ਸਰਪ੍ਰਸਤ ਨਛੱਤਰ ਸਿੰਘ, ਚਰਨਪ੍ਰੀਤ ਸਿੰਘ ਸੋਨੂੰ, ਗੁਰਬਖਸ਼ ਸਿੰਘ ਵਿੱਜ, ਵਿਕਾਸ ਬਾਂਸਲ ਵਿੱਕੀ, ਸ਼੍ਰੀ ਸਾਵਨ ਮਲ ਟਰਸਟ ਦੇ ਪ੍ਰਧਾਨ ਰਜੀਵ ਬਾਂਸਲ, ਗੁਰਪ੍ਰੀਤ ਸਿੱਧੂ, ਵਨੀਤਾ ਝਾਂਜੀ, ਗਗਨ ਸ਼ਰਮਾ, ਪੁਸ਼ਕਰ ਸ਼ਰਮਾ ਆਦਿ ਤੋਂ ਇਲਾਵਾ ਸ੍ਰੀ ਰਾਮ ਲੀਲਾ ਕਲੱਬ ਦੇ ਸਰਪ੍ਰਸਤ ਅਸ਼ੋਕ ਸੇਠੀ, ਪ੍ਰਧਾਨ ਜੋਗਿੰਦਰ ਪਾਲ ਕੋਰੀ ਡਾਇਰੈਕਟਰ ਕ੍ਰਿਸ਼ਨ ਹਾਂਡਾ, ਮਿਊਜ਼ਕ ਡਾਇਰੈਕਟਰ ਕੁਲਭੂਸ਼ਨ ਸ਼ਰਮਾ ਧਰਮਿੰਦਰ ਕੋਰੀ, ਖਜ਼ਾਨਚੀ ਮੋਹਨ ਅਨੇਜਾ, ਲੱਕੀ ਪਾਸੀ, ਕੁਲਦੀਪ ਸ਼ਰਮਾ, ਵਿਜੇ ਸ਼ਰਮਾ, ਦੀਪਕ ਭਾਰਗੋ, ਆਰਟ ਡਾਇਰੈਕਟਰ ਸੀਤਾ ਰਾਮ, ਮੰਨਤ ਜੈਨ, ਅਭੀ ਸੇਠੀ, ਰਿਦਮ ਸੇਠੀ, ਰਕੇਸ਼ ਸੇਠੀ ਕਾਕਾ, ਆਦਿ ਕਲੱਬ ਮੈਂਬਰ ਹਾਜ਼ਰ ਸਨ।