ਸਿੱਧ ਸਮਾਧੀ ਧਾਮ ਜ਼ੀਰਾ ਵਿਖੇ ਸ਼੍ਰੀ ਅਖੰਡ ਰਾਮਾਇਣ ਪਾਠ ਆਰੰਭ
ਸਿੱਧ ਸਮਾਧੀ ਧਾਮ ਜ਼ੀਰਾ ਵਿਖੇ਼ ਸ਼੍ਰੀ ਅਖੰਡ ਰਮਾਇਣ ਪਾਠ ਆਰੰਭ
Publish Date: Sun, 03 May 2026 04:31 PM (IST)
Updated Date: Mon, 04 May 2026 04:06 AM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਸਿੱਧ ਸਮਾਧੀ ਧਾਮ ਜ਼ੀਰਾ ਵਿਖੇ ਮਹਾਂਮੰਡਲੇਸ਼ਵਰ ਸ੍ਰੀ ਸ੍ਰੀ 1008 ਸਵਾਮੀ ਕਮਲਪੁਰੀ ਜੀ ਮਹਾਰਾਜ ਜੀ ਦੀ ਪ੍ਰਧਾਨਗੀ ਹੇਠ ਪਰਮ ਪੂਜਨੀਕ ਮਹਾਂਮੰਡਲੇਸ਼ਵਰ ਸ੍ਰੀ ਸ੍ਰੀ 1008 ਸਵਾਮੀ ਲਛਮਣਪੁਰੀ ਜੀ ਮਹਾਰਾਜ ਦੀ 33ਵੀਂ ਬਰਸੀ ਸ਼ਰਧਾ, ਭਗਤੀ ਤੇ ਆਧਿਆਤਮਕ ਮਾਹੌਲ ਵਿਚ ਮਨਾਈ ਜਾ ਰਹੀ ਹੈ। ਇਸ ਪਵਿੱਤਰ ਮੌਕੇ ਸ੍ਰੀ ਅਖੰਡ ਰਮਾਇਣ ਪਾਠ ਆਰੰਭ ਹੋਇਆ। ਇਸ ਦੌਰਾਨ ਪੰਡਿਤ ਸੰਦੀਪ ਪ੍ਰਭਾਕਰ ਵੱਲੋਂ ਵੈਦਿਕ ਮੰਤਰਾਂ ਦੇ ਨਾਲ ਪੂਜਾ ਅਰਚਨਾ ਕਰਵਾਈ ਗਈ ਤੇ ਮਹਾਂਮੰਡਲੇਸ਼ਵਰ ਸ੍ਰੀ ਸ੍ਰੀ 1008 ਸਵਾਮੀ ਕਮਲਪੁਰੀ ਜੀ ਮਹਾਰਾਜ ਵੱਲੋਂ ਪੂਜਾ ਅਰਚਨਾ ਕੀਤੀ ਗਈ। ਇਸ ਮੌਕੇ ਮਹਾਂਮੰਡਲੇਸ਼ਵਰ ਸ੍ਰੀ ਸ੍ਰੀ 1008 ਸਵਾਮੀ ਕਮਲਪੁਰੀ ਜੀ ਮਹਾਰਾਜ ਨੇ ਕਿਹਾ ਕਿ ਸ੍ਰੀ ਰਾਮਚਰਿਤਮਾਨਸ ਮਨੁੱਖਤਾ ਨੂੰ ਸੱਚ, ਧਰਮ, ਸੇਵਾ ਅਤੇ ਮਰਿਆਦਾ ਦਾ ਪਾਠ ਪੜ੍ਹਾਉਂਦੀ ਹੈ। ਰਮਾਇਣ ਸਿਰਫ਼ ਧਾਰਮਿਕ ਗ੍ਰੰਥ ਨਹੀਂ, ਸਗੋਂ ਜੀਵਨ ਨੂੰ ਸਹੀ ਰਾਹ ਦਿਖਾਉਣ ਵਾਲਾ ਆਧਿਆਤਮਿਕ ਮਾਰਗਦਰਸ਼ਕ ਹੈ। ਇਸ ਦੇ ਉਪਦੇਸ਼ਾਂ ਨੂੰ ਅਪਣਾ ਕੇ ਮਨੁੱਖ ਆਪਣਾ ਜੀਵਨ ਸੁਖਮਈ ਅਤੇ ਕਲਿਆਣਮਈ ਬਣਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 4 ਮਈ ਨੂੰ ਹਵਨ ਯੱਗ ਉਪਰੰਤ ਸ੍ਰੀ ਅਖੰਡ ਰਮਾਇਣ ਪਾਠ ਦਾ ਭੋਗ ਪਾਇਆ ਜਾਵੇਗਾ। ਇਸ ਤੋਂ ਬਾਅਦ ਕਰਵਾਏ ਜਾਣ ਵਾਲੇ ਸ਼ਰਧਾਂਜਲੀ ਸਮਾਰੋਹ ਦੌਰਾਨ ਮਹਾਂਮੰਡਲੇਸ਼ਵਰਾਂ, ਸੰਤਾਂ ਅਤੇ ਮਹੰਤਾਂ ਵੱਲੋਂ ਸਵਾਮੀ ਲਛਮਣਪੁਰੀ ਜੀ ਮਹਾਰਾਜ ਨੂੰ ਭਾਵ ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਜਾਵੇਗੀ। ਇਸ ਮੌਕੇ ਬਾਬਾ ਲਾਲ ਜੀ, ਕੁਲਦੀਪ ਸ਼ਰਮਾ ਕੋਟਕਪੂਰਾ, ਸੇਵਾ ਮੁਕਤ ਹੈੱਡ ਮਾਸਟਰ ਜਗਦੇਵ ਸ਼ਰਮਾ, ਪੰਡਿਤ ਸੰਦੀਪ ਪ੍ਰਭਾਕਰ, ਸੰਦੀਪ ਗੋਇਲ ਐਸਡੀਐਮ ਦਫਤਰ ਜ਼ੀਰਾ, ਸੁਖਦੇਵ ਬਿੱਟੂ ਵਿੱਜ, ਬ੍ਰਿਜ ਭੂਸ਼ਣ ਸ਼ਰਮਾ ਪ੍ਰਧਾਨ ਸੁਆਮੀ ਸ਼ੰਕਰਾਪੁਰੀ ਪਿੰਜਰਾਪੋਲ ਗਊਸ਼ਾਲਾ, ਰਵੀ ਗਰੋਵਰ, ਕੇਕੇ ਗੁਪਤਾ, ਨਰਿੰਦਰ ਸ਼ਰਮਾ, ਨੀਲਕੰਠ ਸ਼ਰਮਾ, ਦਲਜੀਤ ਰਾਏ ਕਾਲੀਆ, ਸ਼ਿਵ ਸ਼ਰਮਾ, ਜਨਕ ਰਾਜ ਸ਼ਰਮਾ, ਅਨੁਰਾਧਾ ਸ਼ਰਮਾ, ਕਿਰਨ ਗੌੜ, ਰਮਾ ਸ਼ਰਮਾ ਆਦਿ ਹਾਜ਼ਰ ਸਨ।